ਪਾਕਿ ਵਿਦੇਸ਼ ਮੰਤਰੀ ਜਰਮਨੀ ਰਵਾਨਾ, ''ਸੁਰੱਖਿਆ ਸੰਮੇਲਨ'' ''ਚ ਲੈਣਗੇ ਹਿੱਸਾ

Thursday, Feb 14, 2019 - 03:43 PM (IST)

ਪਾਕਿ ਵਿਦੇਸ਼ ਮੰਤਰੀ ਜਰਮਨੀ ਰਵਾਨਾ, ''ਸੁਰੱਖਿਆ ਸੰਮੇਲਨ'' ''ਚ ਲੈਣਗੇ ਹਿੱਸਾ

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀਰਵਾਰ ਨੂੰ ਜਰਮਨੀ ਦੀ ਯਾਤਰਾ ਲਈ ਰਵਾਨਾ ਹੋਏ। ਇੱਥੇ ਉਹ ਮਿਊਨਿਖ ਵਿਚ ਆਯੋਜਿਤ ਅੰਤਰਰਾਸ਼ਟਰੀ ਸੁਰੱਖਿਆ ਸੰਮੇਲਨ ਵਿਚ ਹਿੱਸਾ ਲੈਣਗੇ। ਇਸ ਸੰਮੇਲਨ ਵਿਚ ਦੁਨੀਆ ਭਰ ਵਿਚੋਂ ਆਏ ਨੇਤਾ ਅਤੇ ਰੱਖਿਆ ਮਾਹਰ ਸੁਰੱਖਿਆ ਮੁੱਦਿਆਂ 'ਤੇ ਚਰਚਾ ਕਰਨਗੇ। ਰੇਡੀਓ ਪਾਕਿਸਤਾਨ ਦੀ ਖਬਰ ਮੁਤਾਬਕ ਯਾਤਰਾ 'ਤੇ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੁਰੈਸ਼ੀ ਨੇ ਕਿਹਾ ਕਿ 15 ਫਰਵਰੀ ਤੋਂ 17 ਫਰਵਰੀ ਤੱਕ ਹੋਣ ਜਾ ਰਹੇ ਸੰਮੇਲਨ ਵਿਚ ਉਹ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਦੇ ਵੱਖ-ਵੱਖ ਮੁੱਦਿਆਂ 'ਤੇ ਪਾਕਿਸਤਾਨ ਦੇ ਵਿਚਾਰ ਰੱਖਣਗੇ।

ਬੈਠਕ ਵਿਚ ਦੁਨੀਆ ਭਰ ਦੇ ਰੱਖਿਆ ਅਤੇ ਵਿਦੇਸ਼ ਮੰਤਰੀ ਅਤੇ ਰੱਖਿਆ ਮਾਹਰ ਹਿੱਸਾ ਲੈਣਗੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਰੂਸ, ਜਰਮਨੀ, ਉਜ਼ਬੇਕਿਸਤਾਨ ਅਤੇ ਕੈਨੇਡਾ ਦੇ ਆਪਣੇ ਹਮਰੁਤਬਾ ਨਾਲ ਵੀ ਮੁਲਾਕਾਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਸ਼ਾਂਤੀ ਪ੍ਰਕਿਰਿਆ ਵਿਚ ਪਾਕਿਸਤਾਨ ਦੀ ਭੂਮਿਕਾ ਦੀ ਗਲੋਬਲ ਪੱਧਰ 'ਤੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਅਤੇ ਸੰਮੇਲਨ ਵਿਚ ਉਹ ਯੁੱਧ ਪੀੜਤ ਦੇਸ਼ਾਂ ਨੂੰ ਲੈ ਕੇ ਆਪਣੇ-ਆਪਣੇ ਰਵੱਈਏ ਪੇਸ਼ ਕਰਨਗੇ। 

ਕੁਰੈਸ਼ੀ ਨੇ ਕਿਹਾ,''ਪਾਕਿਸਤਾਨ ਨੇ ਹਮੇਸ਼ਾ ਤੋਂ ਅਫਗਾਨਿਸਤਾਨ ਵਿਚ ਸਥਿਰਤਾ ਲਿਆਉਣ ਵਾਲੀਆਂ ਸ਼ਾਂਤੀ ਕੋਸ਼ਿਸ਼ਾਂ ਦਾ ਸਮਰਥਨ ਕੀਤਾ ਹੈ। ਅਸੀਂ ਲੋਕ ਇਸ ਮੌਕੇ ਦੀ ਵਰਤੋਂ ਆਪਣਾ ਰਵੱਈਆ ਪੇਸ਼ ਕਰਨ ਲਈ ਕਰਾਂਗੇ ਅਤੇ ਸਾਰੇ ਪੱਖਾਂ ਦੇ ਵਿਚਾਰ ਸੁਣਾਂਗੇ।'' ਕੁਰੈਸ਼ੀ ਦੇ ਅਮਰੀਕਾ ਦੇ ਪ੍ਰਮੁੱਖ ਸੰਸਦ ਮੈਂਬਰਾਂ ਅਤੇ ਅਮਰੀਕੀ ਸੈਨੇਟ ਦੇ ਮੈਂਬਰਾਂ ਨਾਲ ਮਿਲਣ ਦੀ ਵੀ ਸੰਭਾਵਨਾ ਹੈ।


author

Vandana

Content Editor

Related News