ਸੁਧਾਰਾਂ ਦੇ ਰੁਕਣ ਨਾਲ ਪਾਕਿਸਤਾਨ ਨੂੰ ਲੱਗਾ ਆਰਥਿਕ ਅਸਥਿਰਤਾ ਦਾ ਝੱਟਕਾ, (ਆਈ. ਐੱਮ. ਐੱਫ.)

07/23/2017 7:37:02 AM

ਇਸਲਾਮਾਬਾਦ- ਪਨਾਮਾ ਦਸਤਾਵੇਜ਼ ਲੀਕ ਮਾਮਲੇ ਨੂੰ ਲੈ ਕੇ ਪਾਕਿਸਤਾਨ 'ਚ ਵਧਦੀ ਰਾਜਨੀਤਿਕ ਚਿੰਤਾ ਦਰਮਿਆਨ ਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਜੇਕਰ ਆਰਥਿਕ ਸੁਧਾਰਾਂ ਨੂੰ ਅੱਗੇ ਜਾਰੀ ਰੱਖਣ 'ਚ ਅਸਫਲ ਰਹਿੰਦਾ ਹੈ ਤਾਂ ਪਿਛਲੇ 3 ਸਾਲਾਂ 'ਚ ਬਣਾਈ ਵਿਸ਼ਾਲ ਆਰਥਿਕ ਸਥਿਰਤਾ ਨੂੰ ਨੁਕਸਾਨ ਪਹੁੰਚ ਸਕਦਾ ਹੈ।   ਪਾਕਿਸਤਾਨ 'ਚ ਆਈ. ਐੱਮ. ਐੱਫ. ਦੇ ਸਥਾਨਕ ਪ੍ਰਤੀਨਿਧੀ ਤੋਖਿਰ ਮਿਰਜੋਏਵ ਨੇ ਕਿਹਾ ਕਿ ਜੇਕਰ ਸੁਧਾਰਾਂ ਨੂੰ ਜਾਰੀ ਨਹੀਂ ਰੱਖਿਆ ਜਾਂਦਾ ਹੈ ਤਾਂ ਮੌਜੂਦਾ ਰੁਝਾਨ ਵਿਸ਼ਾਲ ਆਰਥਿਕ ਸਥਿਰਤਾ ਦੀ ਕਦਰ ਘੱਟ ਕਰ ਸਕਦੇ ਹਨ । ਆਈ. ਐੱਮ. ਐੱਫ. ਦੇ ਕਿਸੇ ਅਧਿਕਾਰੀ ਵੱਲੋਂ ਇਹ ਚਿਤਾਵਨੀ ਅਜਿਹੇ ਸਮੇਂ 'ਚ ਦਿੱਤੀ ਗਈ ਹੈ ਜਦੋਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦਾ ਪਰਿਵਾਰ ਪਨਾਮਾ ਦਸਤਾਵੇਜ਼ ਲੀਕ ਮਾਮਲੇ 'ਚ ਕਥਿਤ ਤੌਰ 'ਤੇ ਭ੍ਰਿਸ਼ਟਾਚਾਰ ਅਤੇ ਧਨ ਸੋਧ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਦੇ ਨਾਲ ਪਾਕਿਸਤਾਨ 'ਚ ਰਾਜਨੀਤਿਕ ਅਸਥਿਰਤਾ ਦਾ ਮਾਹੌਲ ਬਣਦਾ ਦਿਸ ਰਿਹਾ ਹੈ।


Related News