ਪਾਕਿਸਤਾਨ ਦੇ ਵਿੱਤ ਮੰਤਰੀ ਬੋਲੇ-ਆਰਥਿਕ ਸਥਿਰਤਾ ਲਈ ਨਿੱਜੀਕਰਨ ਜ਼ਰੂਰੀ

Sunday, May 12, 2024 - 07:29 PM (IST)

ਪਾਕਿਸਤਾਨ ਦੇ ਵਿੱਤ ਮੰਤਰੀ ਬੋਲੇ-ਆਰਥਿਕ ਸਥਿਰਤਾ ਲਈ ਨਿੱਜੀਕਰਨ ਜ਼ਰੂਰੀ

ਲਾਹੌਰ (ਭਾਸ਼ਾ): ਨਕਦੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਵਿਚ ਆਰਥਿਕ ਸਥਿਰਤਾ ਲਿਆਉਣ ਲਈ ਨਿੱਜੀਕਰਨ ਜ਼ਰੂਰੀ ਹੈ। ਗੌਰਤਲਬ ਹੈ ਕਿ ਪਾਕਿਸਤਾਨ ਇਸ ਸਮੇਂ ਨਵਾਂ ਰਾਹਤ ਪੈਕੇਜ ਲੈਣ ਲਈ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨਾਲ ਗੱਲਬਾਤ ਦੀ ਤਿਆਰੀ ਕਰ ਰਿਹਾ ਹੈ। ਡਾਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਔਰੰਗਜ਼ੇਬ ਨੇ ਇੱਥੇ ਪ੍ਰੀ-ਬਜਟ ਕਾਨਫਰੰਸ 2024-25 'ਚ ਕਿਹਾ ਕਿ ਜੇਕਰ ਤੁਸੀਂ ਦੇਸ਼ 'ਚ ਆਰਥਿਕ ਸਥਿਰਤਾ ਚਾਹੁੰਦੇ ਹੋ ਤਾਂ ਤੁਹਾਨੂੰ ਨਿੱਜੀਕਰਨ ਵੱਲ ਵਧਣਾ ਹੋਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ਪ੍ਰਿੰਸ ਸਲਮਾਨ ਨੇ ਦਿੱਤਾ ਝਟਕਾ, ਇਸਲਾਮਾਬਾਦ ਦੌਰਾ ਕੀਤਾ ਰੱਦ

 IMF ਦੇ ਨਾਲ ਨਵੇਂ ਲੋਨ ਪ੍ਰੋਗਰਾਮ 'ਤੇ ਟਿੱਪਣੀ ਕਰਦੇ ਹੋਏ, ਉਸਨੇ ਕਿਹਾ ਕਿ ਮੈਕਰੋ-ਆਰਥਿਕ ਸਥਿਰਤਾ ਅਤੇ ਢਾਂਚਾਗਤ ਸੁਧਾਰਾਂ ਨੂੰ ਸਮਰਥਨ ਦੇਣ ਲਈ ਇੱਕ ਵੱਡੇ ਅਤੇ ਲੰਬੇ ਪ੍ਰੋਗਰਾਮ ਦੀ ਲੋੜ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਅਗਵਾਈ ਵਾਲੀ ਸਰਕਾਰ ਨੇ ਖਜ਼ਾਨੇ 'ਤੇ ਬੋਝ ਅਤੇ ਮੌਜੂਦਾ ਵਿੱਤੀ ਸੰਕਟ ਨਾਲ ਨਜਿੱਠਣ ਲਈ ਕਈ ਸਰਕਾਰੀ ਉਦਯੋਗਾਂ ਦੇ ਨਿੱਜੀਕਰਨ 'ਤੇ ਜ਼ੋਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News