ਪਾਕਿਸਤਾਨ ਤੋਂ ਭਾਰਤ ਆਈ ਗੂੰਗੀ-ਬੋਲ਼ੀ ਗੀਤਾ ਕਰ ਰਹੀ 8ਵੀਂ ਦੇ ਪੇਪਰਾਂ ਦੀ ਤਿਆਰੀ
Friday, May 17, 2024 - 10:38 AM (IST)
ਇੰਦੌਰ (ਏਜੰਸੀ)- 2015 ਵਿਚ ਪਾਕਿਸਤਾਨ ਤੋਂ ਭਾਰਤ ਵਾਪਸ ਆਈ ਗੀਤਾ 8ਵੀਂ ਜਮਾਤ ਦੀ ਪ੍ਰੀਖਿਆ ਦੇਣ ਲਈ ਤਿਆਰ ਹੈ। ਮੱਧ ਪ੍ਰਦੇਸ਼ ਦੇ ਰਾਜ ਓਪਨ ਸਕੂਲ ਸਿੱਖਿਆ ਬੋਰਡ ਨੇ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੀ ਇਸ ਪ੍ਰੀਖਿਆ ਵਿਚ ਬੈਠਣ ਲਈ ਇਕ 33 ਸਾਲ ਦੀ ਗੂੰਗੀ-ਬੋਲ਼ੀ ਔਰਤ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਬੋਰਡ ਦੇ ਡਾਇਰੈਕਟਰ ਪ੍ਰਭਾਤ ਰਾਜ ਤਿਵਾਰੀ ਨੇ ਕਿਹਾ, ‘ਗੀਤਾ ਦੀ ਅਰਜ਼ੀ ਨੂੰ ਮਨਜ਼ੂਰੀ ਦਿੰਦਿਆਂ ਅਸੀਂ ਉਸ ਨੂੰ 8ਵੀਂ ਜਮਾਤ ਦੀ ਪ੍ਰੀਖਿਆ ’ਚ ਬੈਠਣ ਦੀ ਇਜਾਜ਼ਤ ਦੇ ਦਿੱਤੀ ਹੈ। ਉਸ ਨੂੰ ਪ੍ਰੀਖਿਆ ਲਈ ਐਡਮਿਟ ਕਾਰਡ ਜਲਦੀ ਹੀ ਮਿਲ ਜਾਵੇਗਾ। ਪ੍ਰੀਖਿਆ 21 ਮਈ ਤੋਂ ਸ਼ੁਰੂ ਹੋ ਕੇ 28 ਮਈ ਤੱਕ ਚੱਲੇਗੀ। ਗੀਤਾ ਦਾ ਅਸਲੀ ਨਾਂ ਰਾਧਾ ਹੈ ਅਤੇ ਇਨ੍ਹੀਂ ਦਿਨੀਂ ਉਹ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲੇ ’ਚ ਆਪਣੀ ਮਾਂ ਮੀਨਾ ਪਾਂਡਰੇ ਨਾਲ ਰਹਿ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8