ਜਿਹਾਦ ਤੋਂ ਇਨਕਾਰ ਕਰਨਾ ਵਾਲਾ PoK ਸ਼ਖਸ 20 ਸਾਲ ਤੋਂ ਲਾਪਤਾ, ਮਾਂ ਕਰ ਰਹੀ ਇੰਤਜ਼ਾਰ

05/17/2020 5:58:11 PM

ਇਸਲਾਮਾਬਾਦ (ਬਿਊਰੋ): ਪੀ.ਓ.ਕੇ. ਮਤਲਬ ਮਕਬੂਜ਼ਾ ਕਸ਼ਮੀਰ ਵਿਚ ਪਾਕਿਸਤਾਨੀ ਫੌਜ ਅਤੇ ਉੱਥੇਂ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦਾ ਅੱਤਿਆਚਾਰ ਹਾਲੇ ਵੀ ਜਾਰੀ ਹੈ। ਕਸ਼ਮੀਰ ਵਿਚ ਜਿਹਾਦ ਫੈਲਾਉਣ ਦੀ ਕੋਸ਼ਿਸ਼ ਵਿਚ ਲੱਗਾ ਪਾਕਿਸਤਾਨ ਪੀ.ਓ.ਕੇ. ਦੇ ਲੋਕਾਂ ਨੂੰ ਜ਼ਬਰਦਸਤੀ ਅੱਤਵਾਦੀ ਗੁੱਟਾਂ ਵਿਚ ਸ਼ਾਮਲ ਕਰ ਰਿਹਾ ਹੈ। ਅਜਿਹਾ ਕਰਨ ਤੋਂ ਇਨਕਾਰ ਕਰਨ ਵਾਲੇ ਲੋਕਾਂ ਨੂੰ ਗਾਇਬ ਕਰ ਦਿੱਤਾ ਜਾਂਦਾ ਹੈ। ਕਈ ਵਾਰ ਤਾਂ ਉਹਨਾਂ ਦੀ ਹੱਤਿਆ ਤੱਕ ਕਰ ਦਿੱਤੀ ਜਾਂਦੀ ਹੈ। ਹਾਲ ਹੀ ਵਿਚ ਸਾਹਮਣੇ ਆਈ ਇਕ ਘਟਨਾ ਨੇ ਪੀ.ਓ.ਕੇ. ਵਿਚ ਪਾਕਿਸਤਾਨੀ ਅੱਤਿਆਚਾਰਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

20 ਸਾਲ ਤੋਂ ਮਾਂ ਨੂੰ ਬੇਟੇ ਦਾ ਇੰਤਜ਼ਾਰ
ਮਕਬੂਜ਼ਾ ਕਸ਼ਮੀਰ ਦੇ ਹਜੇਰਾ ਕਸਬੇ ਦੇ ਵਸਨੀਕ ਮੁਹੰਮਦ ਖਾਲਿਦ ਨੇ ਅੱਜ ਤੋਂ 20 ਸਾਲ ਪਹਿਲਾਂ ਪਾਕਿਸਤਾਨ ਸਮਰਥਿਤ ਜਿਹਾਦ ਵਿਚ ਸ਼ਾਮਲ ਹੋਣ ਤੋਂ ਮਨਾ ਕਰ ਦਿੱਤਾ ਸੀ। ਜਿਸ ਦੇ ਬਾਅਦ ਆਈ.ਐੱਸ.ਆਈ. ਨੇ ਉਸ ਨੂੰ ਅਗਵਾ ਕਰ ਲਿਆ ਸੀ। ਅੱਜ ਤੱਕ ਖਾਲਿਦ ਦਾ ਕੋਈ ਪਤਾ ਨਹੀਂ ਚੱਲ ਪਾਇਆ ਹੈ ਕਿ ਉਹ ਜ਼ਿੰਦਾ ਹੈ ਜਾਂ ਉਸ ਦੀ ਮੌਤ ਹੋ ਚੁੱਕੀ ਹੈ।

ਆਈ.ਐੱਸ.ਆਈ. (Pakistan Inter-Service Intelligence) ਨੇ ਕੀਤਾ ਅਗਵਾ
ਖਾਲਿਦ ਦੀ ਮਾਂ ਰਸ਼ੀਦਾ ਬੇਗਮ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ 20 ਸਾਲ ਪਹਿਲਾਂ ਪਾਕਿਸਤਾਨ ਇੰਟਰ ਸਰਵਿਸ ਇੰਟੈਲੀਜੈਂਸ (ISI) ਨੇ ਅਗਵਾ ਕਰ ਲਿਆ ਸੀ। ਮਾਰਚ 2020 ਵਿਚ ਪਾਕਿ ਫੌਜ ਦੇ ਸੂਬੇਦਾਰ ਫਾਰੂਕ ਅਤੇ ਆਈ.ਐੱਸ.ਆਈ. ਦਾ ਇਕ ਵਿਅਕਤੀ ਮੁਹੰਮਦ ਖਾਲਿਦ ਖਾਨ ਉਰਫ ਫੈਜ਼ ਅਕਬਰ ਖਾਨ ਵਸਨੀਕ ਗ੍ਰਾਮ ਟੇਟ੍ਰਿਨੋਟ, ਤਹਿਸੀਲ ਹਜੇਰਾ, ਜ਼ਿਲ੍ਹਾ ਪੁੰਛ ਨੂੰ ਦੇਖਣ ਲਈ ਆਏ। ਪਾਕਿ ਫੌਜ ਦੇ ਸੂਬੇਦਾਰ ਨੇ ਮੁਹੰਮਦ ਖਾਲਿਦ ਖਾਨ ਦੀ ਮਾਂ ਨੂੰ ਕਿਹਾ ਕਿ ਉਹ ਕੋਟਲੀ ਜਾ ਰਹੇ ਹਨ।ਇਸ ਮਗਰੋਂ ਉਸ ਦਾ ਬੇਟਾ ਹੁਣ ਤੱਕ ਵਾਪਸ ਨਹੀਂ ਪਰਤਿਆ।

ਅਧਿਕਾਰੀਆਂ ਨੂੰ ਲਿਖੀ ਚਿੱਠੀ
ਮਾਂ ਨੇ ਦੱਸਿਆ ਕਿ ਉਸ ਦਿਨ ਦੇ ਬਾਅਦ ਤੋਂ ਕਿਸੇ ਨੇ ਵੀ ਮੁਹੰਮਦ ਖਾਲਿਦ ਨੂੰ ਨਾ ਦੇਖਿਆ ਅਤੇ ਨਾ ਹੀ ਉਸ ਦੇ ਬਾਰੇ ਵਿਚ ਕੁਝ ਸੁਣਿਆ। ਭਾਵੇਂਕਿ ਖਾਲਿਦ ਦੀ ਮਾਂ ਨੇ ਪਾਕਿਸਤਾਨ ਦੇ ਕਈ ਸੱਤਾਧਾਰੀ ਨੇਤਾਵਾਂ ਨੂੰ ਚਿੱਠੀ ਲਿਖੀ ਅਤੇ ਪੀ.ਓ.ਕੇ. ਦੇ ਨੇਤਾਵਾਂ ਨਾਲ ਨੂੰ ਅਪੀਲ ਕੀਤੀ ਪਰ ਉਸ ਦੇ ਬੇਟੇ ਦਾ ਕੁਝ ਪਤਾ ਨਹੀਂ ਚੱਲਿਆ।

PunjabKesari

ਜਿਹਾਦ ਤੋਂ ਕੀਤਾ ਸੀ ਇਨਕਾਰ
ਇੱਥੇ ਦੱਸ ਦਈਏ ਕਿ ਕਸ਼ਮੀਰ ਦੇ ਮੁੱਦੇ 'ਤੇ ਅੰਤਰਰਾਸ਼ਟਰੀ ਦੁਨੀਆ ਦੀ ਨਜ਼ਰ ਵਿਚ ਆਉਣ ਲਈ ਪਾਕਿਸਤਾਨੀ ਫੌਜ ਅਤੇ ਆਈ.ਐੱਸ.ਆਈ. ਮਕਬੂਜ਼ਾ ਕਸ਼ਮੀਰ ਦੇ ਲੋਕਾਂ ਨੂੰ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਲਈ ਟਰੇਨਿੰਗ ਦਿੰਦੀ ਹੈ। ਖਾਲਿਦ ਨੂੰ ਵੀ ਪਾਕਿਸਤਾਨੀ ਫੌਜ ਨੇ ਟਰੇਨਿੰਗ ਵਿਚ ਸ਼ਾਮਲ ਹੋਣ ਲਈ ਕਿਹਾ ਪਰ ਉਸ ਨੇ ਆਪਣੀ ਪਰਿਵਾਰਕ ਹਾਲਤ ਦੇ ਕਾਰਨ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਪਾਕਿਸਤਾਨ ਦੀ ਫੌਜ ਅਤੇ ਆਈ.ਐੱਸ.ਆਈ. ਜਿਹਾਦ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਵਾਲਿਆਂ ਨੂੰ ਬਾਗੀ ਮੰਨਦੀ ਹੈ। ਇਸ ਦੇ ਇਲਾਵਾ ਉਹ ਅਜਿਹੇ ਲੋਕਾਂ ਨੂੰ ਸਖਤ ਸਜ਼ਾ ਦਿੰਦੇ ਹਨ ਜਿਸ ਨਾਲ ਭਵਿੱਖ ਵਿਚ ਹੋਰ ਲੋਕ ਅਜਿਹਾ ਕਰਨ ਤੋਂ ਇਨਕਾਰ ਨਾ ਕਰਨ। ਪਾਕਿਸਤਾਨੀ ਫੌਜ ਅਤੇ ਆਈ.ਐੱਸ.ਆਈ. ਨੂੰ ਡਰ ਹੈ ਕਿ ਅਜਿਹੇ ਲੋਕਾਂ ਦੀ ਗਿਣਤੀ ਵਧਣ ਨਾਲ ਅੱਤਵਾਦ ਦੀ ਫੈਕਟਰੀ ਬੰਦ ਹੋ ਸਕਦੀ ਹੈ।

ਬਗਾਵਤ ਕਰਨ ਵਾਲੇ ਕਰਾ ਦਿੱਤੇ ਜਾਂਦੇ ਹਨ ਚੁੱਪ
ਆਈ.ਐੱਸ.ਆਈ. ਦੇ ਆਦੇਸ਼ਾਂ ਦੀ ਸ਼ਰੇਆਮ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਧਮਕੀ, ਬਲੈਕਮੇਲਿੰਗ ਅਤੇ ਝੂਠੇ ਦੋਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਅਜਿਹੇ ਢੰਗਾਂ ਨਾਲ ਵੀ ਕੰਮ ਨਹੀਂ ਬਣਦਾ ਤਾਂ ਉਹਨਾਂ ਨੂੰ ਹਮੇਸ਼ਾ ਲਈ ਚੁੱਪ ਕਰ ਦਿੱਤਾ ਜਾਂਦਾ ਹੈ। ਭਾਵੇਂਕਿ ਖਾਲਿਦ ਦੀ ਮਾਂ ਰਸ਼ੀਦਾ ਬੇਗਮ ਵਿਚ ਆਪਣੇ ਬੱਚੇ ਦੀ ਵਾਪਸੀ ਦੀ ਆਸ ਹੈ। ਇਸ ਲਈ ਉਸ ਨੇ ਪਾਕਿਸਤਾਨ ਦੇ ਰਾਸ਼ਟਰਪਤੀ, ਆਈ.ਐੱਸ.ਆਈ. ਦੇ ਡਾਇਰੈਕਟਰ, ਰੱਖਿਆ ਮੰਤਰੀ, ਫੌਜ ਮੁਖੀ ਅਤੇ ਪਾਕਿਸਤਾਨ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਹੈ। ਜਿਸ ਦੇ ਬਾਅਦ ਉਸ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਸ ਦੇ ਬੇਟਾ ਜਲਦੀ ਹੀ ਘਰ ਵਾਪਸ ਆ ਜਾਵੇਗਾ।

ਮਾਂ ਵੱਲੋਂ ਹਾਈ ਕੋਰਟ ਵਿਚ ਅਪੀਲ
ਇੰਨਾ ਕੁਝ ਕਰਨ ਦੇ ਬਾਅਦ ਵੀ ਜਦੋਂ ਰਸ਼ੀਦਾ ਦੇ ਬੇਟੇ ਬਾਰੇ ਕੁਝ ਪਤਾ ਨਹੀਂ ਲੱਗਿਆ ਤਾਂ ਉਸ ਨੇ ਨਿਰਾਸ਼ ਹੋ ਕੇ ਪਾਕਿਸਤਾਨੀ ਹਾਈ ਕੋਰਟ ਵਿਚ ਅਪੀਲ ਕੀਤੀ ਪਰ ਮਾਮਲਾ ਆਈ.ਐੱਸ.ਆਈ. ਨਾਲ ਸਬੰਧਤ ਹੋਣ ਕਾਰਨ ਕੋਰਟ ਵੀ ਕੁਝ ਨਹੀਂ ਕਰ ਸਕੀ। ਅੱਜ 20 ਸਾਲ ਬੀਤ ਜਾਣ ਦੇ ਬਾਅਦ ਵੀ ਮੁਹੰਮਦ ਖਾਲਿਦ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਪਾਈ ਹੈ।


Vandana

Content Editor

Related News