ਪਾਕਿ : ਮਰਿਅਮ ਨਵਾਜ਼ ਨੂੰ ਵੀ ਕੀਤਾ ਜਾ ਸਕਦਾ ਹੈ ਗ੍ਰਿਫ਼ਤਾਰ

Thursday, Oct 22, 2020 - 04:01 PM (IST)

ਪਾਕਿ : ਮਰਿਅਮ ਨਵਾਜ਼ ਨੂੰ ਵੀ ਕੀਤਾ ਜਾ ਸਕਦਾ ਹੈ ਗ੍ਰਿਫ਼ਤਾਰ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਸਿਆਸਤ ਵਿਚ ਇਕ ਤਰ੍ਹਾਂ ਨਾਲ ਭੂਚਾਲ ਆਇਆ ਹੋਇਆ ਹੈ। ਹੁਣ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਉਪ ਪ੍ਰਧਾਨ ਮਰਿਅਮ ਨਵਾਜ਼ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੈ। ਉਹਨਾਂ ਨੂੰ ਜਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ, ਰਾਸ਼ਟਰੀ ਜਵਾਬਦੇਰੀ ਬਿਊਰੋ ਜਮਾਨਤ ਉਲੰਘਣਾ ਦਾ ਮਾਮਲਾ ਤਿਆਰ ਕਰ ਰਿਹਾ ਹੈ ਅਤੇ ਉਹਨਾਂ ਦੀ ਜਮਾਨਤ ਰੱਦ ਕੀਤੀ ਜਾ ਸਕਦੀ ਹੈ। 

ਪੜ੍ਹੋ ਇਹ ਅਹਿਮ ਖਬਰ-  ਨਵਾਜ਼ ਸ਼ਰੀਫ ਨੂੰ ਵਾਪਸ ਭੇਜਣ ਲਈ ਪਾਕਿ ਨੇ ਬ੍ਰਿਟੇਨ ਨੂੰ ਤੀਜੀ ਵਾਰ ਕੀਤੀ ਅਪੀਲ

ਉੱਧਰ ਸਿੰਧ ਪੁਲਸ ਨੇ ਸੈਨਾ ਅਤੇ ਇਮਰਾਨ ਸਰਕਾਰ ਨਾਲ ਮੋਰਚਾ ਲੈਣ ਦਾ ਮਨ ਬਣਾ ਲਿਆ ਹੈ ਅਤੇ ਜਲਦੀ ਹੀ ਪੁਲਸ ਦੀ ਇਕ ਵੱਡੀ ਹੜਤਾਲ ਵੀ ਦੇਖਣ ਨੂੰ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਮਰਿਅਮ ਦੇ ਪਤੀ ਮੁਹੰਮਦ ਸਫਦਰ ਨੂੰ ਪੁਲਸ ਗ੍ਰਿਫ਼ਤਾਰ ਕਰ ਚੁੱਕੀ ਹੈ। ਭਾਵੇਂਕਿ ਉਹਨਾਂ ਨੂੰ ਕੁਝ ਦੇਰ ਬਾਅਦ ਜਮਾਨਤ 'ਤੇ ਰਿਹਾਅ ਵੀ ਕਰ ਦਿੱਤਾ ਗਿਆ ਸੀ। ਪਾਕਿਸਤਾਨ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਦੋਸ਼ ਲੱਗਾ ਹੈ ਕਿ ਪੁਲਸ ਦੇ ਇਕ ਵੱਡੇ ਅਧਿਕਾਰੀ ਨੂੰ ਵੀ ਅਗਵਾ ਕਰ ਲਿਆ ਗਿਆ ਅਤੇ ਉਹਨਾਂ ਤੋਂ ਜ਼ਬਰਦਸਤੀ ਇਕ ਨੇਤਾ ਨੂੰ ਗ੍ਰਿਫ਼ਤਾਰ ਕਰਵਾਉਣ ਦੇ ਲਈ ਦਸਤਖਤ ਕਰਵਾਏ ਗਏ ਅਤੇ ਉਹ ਨੇਤਾ ਸ਼ਰੀਫ ਦਾ ਜਵਾਈ ਅਤੇ ਰਿਟਾਇਰਡ ਫੌਜੀ ਕੈਪਟਨ ਮੁਹੰਮਦ ਸਫਦਰ ਸੀ।


author

Vandana

Content Editor

Related News