ਪਾਕਿ ਨੇ ਸਰਹੱਦ ਪਾਰ ਕਰਨ ਦੇ ਦੋਸ਼ ''ਚ ਭਾਰਤੀ ਨਾਗਰਿਕ ਨੂੰ ਕੀਤਾ ਗ੍ਰਿਫ਼ਤਾਰ

Friday, Oct 02, 2020 - 06:31 PM (IST)

ਪਾਕਿ ਨੇ ਸਰਹੱਦ ਪਾਰ ਕਰਨ ਦੇ ਦੋਸ਼ ''ਚ ਭਾਰਤੀ ਨਾਗਰਿਕ ਨੂੰ ਕੀਤਾ ਗ੍ਰਿਫ਼ਤਾਰ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਨੇ ਭਾਰਤ ਦੇ ਇਕ ਨਾਗਰਿਕ ਨੂੰ ਬਿਨਾਂ ਟ੍ਰੈਵਲ ਦਸਤਾਵੇਜ਼ਾਂ ਦੇ ਸਰਹੱਦ ਪਾਰ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਇਸ ਸ਼ਖਸ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਿਆਲਕੋਟ ਜ਼ਿਲ੍ਹੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਇਸ ਬਾਰੇ ਵਿਚ ਜਾਣਕਾਰੀ ਦਿੱਤੀ। ਸਰਕਾਰੀ ਦਸਤਾਵੇਜ਼ਾਂ ਦੇ ਮੁਤਾਬਕ ਘੱਟੋ-ਘੱਟ 19 ਭਾਰਤੀ ਨਾਗਰਿਕ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿਚ ਜੇਲਾਂ ਵਿਚ ਬੰਦ ਹਨ। ਇਹਨਾਂ ਸਾਰੇ ਲੋਕਾਂ 'ਤੇ ਸਰਹੱਦ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦਾ ਦੋਸ਼ ਹੈ।

ਲਾਹੌਰ ਤੋਂ 130 ਕਿਲੋਮੀਟਰ ਦੂਰ ਗ੍ਰਿਫ਼ਤਾਰ
ਗ੍ਰਿਫ਼ਤਾਰ ਕੀਤੇ ਗਏ ਸ਼ਖਸ ਦੀ ਪਛਾਣ ਹਰਿੰਦਰ ਸਿੰਘ ਦੇ ਰੂਪ ਵਿਚ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਉਸ ਨੂੰ ਬੁੱਧਵਾਰ ਨੂੰ ਗੈਰ ਕਾਨੂੰਨੀ ਢੰਗ ਨਾਲ ਸਿਆਲਕੋਟ ਦੇ ਸੁਚੀਤਗੜ੍ਹ ਦੇ ਨੇੜਲੇ ਕੁੰਦਨਪੁਰ ਪਿੰਡ ਦੇ ਰਸਤੇ ਪਾਕਿਸਤਾਨ ਦੀ ਕੰਮਕਾਜੀ  (Working boundary) ਸਰਹੱਦ ਨੂੰ ਪਾਰ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ। ਇਹ ਜਗ੍ਹਾ ਲਾਹੌਰ ਤੋਂ 130 ਕਿਲੋਮੀਟਰ ਦੂਰ ਹੈ।

ਪੜ੍ਹੋ ਇਹ ਅਹਿਮ ਖਬਰ- ਪੰਜ ਤੋਤੇ ਸੈਲਾਨੀਆਂ ਨੂੰ ਕੱਢ ਰਹੇ ਸਨ ਗਾਲਾਂ, ਚਿੜੀਆ ਘਰ ਅਧਿਕਾਰੀ ਨੇ ਚੁੱਕਿਆ ਇਹ ਕਦਮ

ਸਿੰਘ ਦੇ ਕੋਲ ਕੋਈ ਟ੍ਰੈਵਲ ਦਸਤਾਵੇਜ਼ ਨਹੀਂ ਮਿਲੇ। ਪੁਲਸ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਉਹ ਗੁਰਦਾਸਪੁਰ ਦਾ ਰਹਿਣ ਵਾਲਾ ਹੋ ਸਕਦਾ ਹੈ। ਸਿਆਲਕੋਟ ਪੁਲਸ ਨੇ ਉਸ ਵਿਰੁੱਧ ਕੇਸ ਦਰਜ ਕਰ ਲਿਆ ਹੈ। ਸਿੰਘ ਨੂੰ ਪੁੱਛਗਿੱਛ ਲਈ ਜਿਸ ਜਗ੍ਹਾ ਲਿਜਾਇਆ ਗਿਆ ਹੈ, ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ।


author

Vandana

Content Editor

Related News