ਲੁੱਟ ਦੇ ਇਰਾਦੇ ਨਾਲ ਕਤਲ ਦੇ ਮਾਮਲੇ ''ਚ ਇੱਕ ਹੋਰ ਗ੍ਰਿਫ਼ਤਾਰ
Saturday, May 16, 2026 - 05:22 PM (IST)
ਅਬੋਹਰ (ਸੁਨੀਲ) : ਸਿਟੀ ਪੁਲਸ ਸਟੇਸ਼ਨ ਨੰਬਰ-2 ਦੀ ਪੁਲਸ ਨੇ ਕੰਧਵਾਲਾ ਰੋਡ 'ਤੇ ਲੁੱਟ ਦੇ ਇਰਾਦੇ ਨਾਲ ਕੀਤੇ ਗਏ ਵਿਅਕਤੀ ਰਾਮਕੁਮਾਰ ਪੁੱਤਰ ਭਿਖਾਰੀ ਲਾਲ ਦੇ ਕਤਲ ਦੇ ਦੋਸ਼ ਵਿੱਚ ਪੰਜਵੇਂ ਨੌਜਵਾਨ ਮਨੀ ਪੁੱਤਰ ਬੱਗਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸਨੂੰ ਨਾਬਾਲਗ ਹੋਣ ਕਰਕੇ ਬਾਲ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਸ ਨੇ ਮ੍ਰਿਤਕ ਦੇ ਪੁੱਤਰ ਅਨਿਲ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਮਨੀ ਉਰਫ਼ ਮਨੀਸ਼ ਪੁੱਤਰ ਪਵਨ ਕੁਮਾਰ, ਮਨੀ ਪੁੱਤਰ ਬੱਗਾ ਸਿੰਘ, ਗੁਰਬੀਰ ਸਿੰਘ ਉਰਫ਼ ਦੀਪ ਪੁੱਤਰ ਅਮਰੀਕ ਸਿੰਘ ਵਾਸੀ ਕੋਠੀ ਫੈਜ਼ ਅਬੋਹਰ, ਸੁਖਬੀਰ ਸਿੰਘ ਉਰਫ਼ ਸੁਲਤਾਨ ਪੁੱਤਰ ਜਰਨੈਲ ਸਿੰਘ ਵਾਸੀ ਢੀਂਗਰਾ ਬਸਤੀ, ਨੀਰਜ ਕੁਮਾਰ ਪੁੱਤਰ ਮਹਿੰਦਰ ਕੁਮਾਰ ਵਾਸੀ ਗਲੀ ਨੰਬਰ 4 ਆਰੀਆ ਨਗਰੀ ਅਤੇ ਮੋਹਿਤ ਉਰਫ਼ ਕ੍ਰਾਂਤੀ ਪੁੱਤਰ ਹਰਦੀਪ ਸਿੰਘ ਵਾਸੀ ਗਲੀ ਨੰਬਰ 4 ਚੰਡੀਗੜ੍ਹ ਮੁਹੱਲਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
ਇਨ੍ਹਾਂ 'ਚੋਂ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਨੀਰਜ ਕੁਮਾਰ ਪੁੱਤਰ ਮਹਿੰਦਰ ਕੁਮਾਰ ਅਜੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਸ ਨੇ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਤੋਂ ਘਟਨਾ ਸਮੇਂ ਵਰਤੇ ਗਏ ਇੱਕ ਕਾਪਾ, ਇੱਕ ਡੰਡਾ ਅਤੇ ਵੱਡੀ ਮਾਤਰਾ ਵਿੱਚ ਪੱਥਰ ਬਰਾਮਦ ਕੀਤੇ ਹਨ।
