ਪਾਕਿ ਸਰਕਾਰ ਨੇ ਹੋਉਬਾਰਾ ਬਸਟਰਡ ਪੰਛੀ ਨੂੰ ਮਾਰਨ ਲਈ ਜਾਰੀ ਕੀਤਾ ਲਾਇਸੈਂਸ
Thursday, Dec 17, 2020 - 01:45 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਨੇ ਅੰਤਰਰਾਸ਼ਟਰੀ ਪੱਧਰ 'ਤੇ ਸੁਰੱਖਿਅਤ ਪੰਛੀ ਹੋਉਬਾਰਾ ਬਸਟਰਡ ਦੇ ਸ਼ਿਕਾਰ ਦੇ ਲਈ ਸਾਊਦੀ ਅਰਬ ਦੇ ਸ਼ਹਿਜਾਦੇ ਮੁਹੰਮਦ ਬਿਨ ਸਲਮਾਨ ਅਤੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸ਼ਿਕਾਰ ਦੇ ਮੌਸਮ 2020-21 ਦੇ ਲਈ ਵਿਸ਼ੇਸ਼ ਇਜਾਜ਼ਤ ਦਿੱਤੀ ਹੈ। ਇਹ ਜਾਣਕਾਰੀ ਮੀਡੀਆ ਖ਼ਬਰਾਂ ਵਿਚ ਦਿੱਤੀ ਗਈ। ਸੂਤਰਾਂ ਨੇ ਕਿਹਾ ਕਿ ਦੋ ਹੋਰ ਸ਼ਿਕਾਰੀ ਗਵਰਨਰ ਹਨ ਅਤੇ ਉਹਨਾਂ ਵਿਚੋਂ ਇਕ ਨੇ ਪਿਛਲੇ ਸਾਲ ਸ਼ਿਕਾਰ ਦਾ ਟੈਕਸ ਨਹੀਂ ਚੁਕਾਇਆ ਸੀ। ਡਾਨ ਅਖ਼ਬਾਰ ਨੇ ਖ਼ਬਰ ਦਿੱਤੀ ਕਿ ਸ਼ਿਕਾਰੀਆਂ ਨੂੰ ਦੋ ਸੂਬਿਆਂ- ਬਲੋਚਿਸਤਾਨ ਅਤੇ ਪੰਜਾਬ ਵਿਚ ਕੁਝ ਸ਼ਿਕਾਰ ਵਾਲੇ ਖੇਤਰ ਵੰਡੇ ਗਏ ਹਨ।
ਉਹਨਾਂ ਨੇ ਕਿਹਾ ਕਿ ਵਿਦੇਸ਼ ਮੰਤਰਾਲਾ ਪ੍ਰੋਟੋਕਾਲ ਅਤੇ ਅਧਿਕਾਰਤ ਪੜਾਅ ਬਣਾਈ ਰੱਖ ਸਕਦਾ ਹੈ ਪਰ ਇਸਲਾਮਾਬਾਦ ਵਿਚ ਸਾਊਦੀ ਅਰਬ ਦੇ ਦੂਤਾਵਾਸ ਨੂੰ ਭੇਜੇ ਗਏ ਸ਼ਿਕਾਰੀਆਂ ਦੀ ਸੂਚੀ ਵਿਚ ਸਾਊਦੀ ਅਰਬ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਵਿਅਕਤੀ ਅਤੇ ਵਾਸਤਵਿਕ ਸ਼ਾਸਕ ਮੁਹੰਮਦ ਬਿਨ ਸਲਮਾਨ ਦਾ ਨਾਮ ਸਭ ਤੋਂ ਹੇਠਾਂ ਦਰਜ ਹੈ। ਹੋਉਬਾਰਾ ਬਸਟਰਡ ਮੱਧ ਏਸ਼ੀਆ ਖੇਤਰ ਦੇ ਠੰਡੇ ਖੇਤਰ ਵਿਚ ਰਹਿੰਦਾ ਹੈ। ਪਾਕਿਸਤਾਨ ਵਿਚ ਹਰੇਕ ਸਾਲ ਸਰਦੀ ਦੇ ਮੌਸਮ ਵਿਚ ਪੰਛੀ ਇੱਥੇ ਆਉਂਦੇ ਹਨ। ਪਾਕਿਸਤਾਨ ਦੀ ਸਰਕਾਰ ਅਰਬ ਦੇ ਸ਼ਿਕਾਰੀਆਂ ਨੂੰ ਸ਼ਿਕਾਰ ਕਰਨ ਲਈ ਵਿਸ਼ੇਸ਼ ਤੌਰ 'ਤੇ ਸੱਦਾ ਦਿੰਦੀ ਹੈ।
ਪੜ੍ਹੋ ਇਹ ਅਹਿਮ ਖਬਰ- ਅਧਿਐਨ 'ਚ ਦਾਅਵਾ, ਯੂਕੇ 'ਚ ਕੋਵਿਡ-19 ਟੀਕਾ ਨਹੀਂ ਲਗਵਾਉਣਾ ਚਾਹੁੰਦੇ ਭਾਰਤੀ ਮੂਲ ਦੇ ਲੋਕ
ਹੋਉਬਾਰਾ ਦੀ ਘੱਟਦੀ ਆਬਾਦੀ ਨੂੰ ਦੇਖਦੇ ਹੋਏ ਉਹ ਨਾ ਸਿਰਫ ਅੰਤਰਰਾਸ਼ਟਰੀ ਸੰਧੀਆਂ ਦੇ ਤਹਿਤ ਸੁਰੱਖਿਅਤ ਹੈ ਸਗੋਂ ਸਥਾਨਕ ਜੰਗਲੀ ਜੀਵ ਸੁਰੱਖਿਆ ਕਾਨੂੰਨਾਂ ਦੇ ਤਹਿਤ ਵੀ ਉਸ ਨੂੰ ਸੁਰੱਖਿਆ ਮਿਲੀ ਹੋਈ ਹੈ। ਪਾਕਿਸਤਾਨ ਦੇ ਲੋਕਾਂ ਨੂੰ ਇਸ ਦੇ ਸ਼ਿਕਾਰ ਦੀ ਇਜਾਜ਼ਤ ਨਹੀਂ ਹੈ। ਸੂਤਰਾਂ ਨੇ ਅਖ਼ਬਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਜਦੋਂ ਵਿਰੋਧੀ ਧਿਰ ਵਿਚ ਸਨ ਤਾਂ ਹੋਉਬਾਰਾ ਦੇ ਸ਼ਿਕਾਰ ਦੀ ਇਜਾਜ਼ਤ ਜਾਰੀ ਕਰਨ ਲਈ ਉਸ ਸਮੇਂ ਦੀ ਸੰਘੀ ਸਰਕਾਰ ਦੀ ਆਲੋਚਨਾ ਕਰਦੇ ਸਨ। ਖੈਬਰ ਪਖਤੂਨਖਵਾ ਸੂਬੇ ਵਿਚ ਹੋਉਬਾਰਾ ਦੇ ਸ਼ਿਕਾਰ ਦੀ ਇਜਾਜ਼ਤ ਨਹੀਂ ਸੀ ਜਿੱਥੇ ਉਹਨਾਂ ਦੀ ਪਾਰਟੀ ਤਹਿਰੀਕ-ਏ-ਇਨਸਾਫ ਦਾ ਸ਼ਾਸਨ ਸੀ ਪਰ ਹੁਣ ਸਾਊਦੀ ਅਰਬ ਦੇ ਸ਼ਿਕਾਰੀਆਂ ਨੂੰ ਇਜਾਜ਼ਤ ਦਿੱਤੀ ਗਈ ਹੈ।