ਪਾਕਿਸਤਾਨ ਦੇ ਬਲੋਚਿਸਤਾਨ ''ਚ ਹੈਂਡ ਗ੍ਰਨੇਡ ''ਚ ਧਮਾਕਾ, ਇੱਕ ਬੱਚੇ ਦੀ ਮੌਤ ਤੇ 9 ਹੋਰ ਜ਼ਖ਼ਮੀ

Tuesday, Oct 17, 2023 - 05:41 PM (IST)

ਪਾਕਿਸਤਾਨ ਦੇ ਬਲੋਚਿਸਤਾਨ ''ਚ ਹੈਂਡ ਗ੍ਰਨੇਡ ''ਚ ਧਮਾਕਾ, ਇੱਕ ਬੱਚੇ ਦੀ ਮੌਤ ਤੇ 9 ਹੋਰ ਜ਼ਖ਼ਮੀ

ਕਰਾਚੀ (ਪੀ. ਟੀ. ਆਈ.)- ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ 'ਚ ਮੰਗਲਵਾਰ ਨੂੰ ਹੈਂਡ ਗ੍ਰਨੇਡ ਫਟਣ ਨਾਲ ਇਕ ਬੱਚੇ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਪੁਲਸ ਮੁਤਾਬਕ ਵਾਧ ਸ਼ਹਿਰ ਦੇ ਜ਼ਰਚੈਨ ਇਲਾਕੇ 'ਚ ਇਕ ਧਾਰਮਿਕ ਮਦਰੱਸੇ ਨਾਲ ਸਬੰਧਤ ਬੱਚਿਆਂ ਦਾ ਇਕ ਸਮੂਹ ਹੈਂਡ ਗ੍ਰੇਨੇਡ ਨਾਲ ਖੇਡ ਰਿਹਾ ਸੀ, ਜਦੋਂ ਇਹ ਧਮਾਕਾ ਹੋ ਗਿਆ। ਜ਼ਖ਼ਮੀਆਂ ਨੂੰ ਤੁਰੰਤ ਸਥਾਨਕ ਹਸਪਤਾਲ ਪਹੁੰਚਾਇਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਪੁਤਿਨ ਨੂੰ ਝਟਕਾ, UNSC ਨੇ ਇਜ਼ਰਾਈਲ-ਹਮਾਸ ਯੁੱਧ 'ਤੇ ਰੂਸੀ ਡਰਾਫਟ ਮਤੇ ਨੂੰ ਕੀਤਾ ਰੱਦ

ਪੁਲਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਵਿਸਥਾਰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਧ ਦੇ ਡੀ.ਐਸ.ਪੀ ਅਬਦੁਲ ਮਨਾਫ਼ ਨੇ ਕਿਹਾ, "ਇਹ ਪਹਿਲੀ ਵਾਰ ਨਹੀਂ ਹੈ ਕਿ ਅਜਿਹੀ ਘਟਨਾ ਵਾਪਰੀ ਹੈ। ਅੱਤਵਾਦੀ ਅਤੇ ਵੱਖਵਾਦੀ ਅਜਿਹੇ ਖ਼ਤਰਨਾਕ ਵਿਸਫੋਟਕਾਂ ਨੂੰ ਪਿੱਛੇ ਛੱਡ ਜਾਂਦੇ ਹਨ ਜਾਂ ਸੁੱਟ ਦਿੰਦੇ ਹਨ ਅਤੇ ਜਦੋਂ ਬੱਚੇ ਉਨ੍ਹਾਂ ਨੂੰ ਲੱਭਦੇ ਹਨ ਤਾਂ ਉਹ ਮਾਰੇ ਜਾਂ ਜ਼ਖ਼਼ਮੀ ਹੋ ਜਾਂਦੇ ਹਨ।" ਉਸ ਨੇ ਕਿਹਾ ਕਿ ਸੂਬੇ ਵਿੱਚ ਸਰਗਰਮ ਅੱਤਵਾਦੀਆਂ ਅਤੇ ਵੱਖਵਾਦੀਆਂ ਵੱਲੋਂ ਹੱਥਗੋਲੇ ਛੱਡੇ ਗਏ ਸਨ ਅਤੇ ਕੁਝ ਮਾਮਲਿਆਂ ਵਿੱਚ ਰਾਕੇਟ ਲਾਂਚਰ ਵੀ ਛੱਡੇ ਗਏ ਸਨ, ਜਦੋਂ ਬੱਚਿਆਂ ਨੂੰ ਮਿਲੇ ਤਾਂ ਉਨ੍ਹਾਂ ਨੇ ਉਨ੍ਹਾਂ ਨਾਲ ਖੇਡਣ ਦੀ ਕੋਸ਼ਿਸ਼ ਕੀਤੀ। ਪਿਛਲੇ ਮਹੀਨੇ ਸਿੰਧ ਦੇ ਕਸ਼ਮੋਰ ਜ਼ਿਲ੍ਹੇ ਵਿੱਚ ਇੱਕ ਘਰ ਵਿੱਚ ਇੱਕ "ਰਾਕੇਟ ਲਾਂਚਰ" ਹਥਿਆਰ ਦੇ ਫਟਣ ਨਾਲ ਚਾਰ ਬੱਚਿਆਂ ਸਮੇਤ ਨੌਂ ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ ਇੱਕ ਔਰਤ ਜ਼ਖਮੀ ਹੋ ਗਈ ਸੀ। ਅਪ੍ਰੈਲ ਵਿੱਚ ਇਸੇ ਤਰ੍ਹਾਂ ਦੀ ਇੱਕ ਘਟਨਾ ਵਿੱਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਸੀ ਜਦੋਂ ਇੱਕ ਹੈਂਡ ਗ੍ਰੇਨੇਡ ਉਨ੍ਹਾਂ ਨੂੰ ਸ਼ਮਨ ਵਿੱਚ ਮਿਲਿਆ ਸੀ।                                                

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


author

Vandana

Content Editor

Related News