ਬਿਲਾਵਲ ਭੁੱਟੋ ਨੇ ਇਮਰਾਨ ’ਤੇ ਵਿੰਨਿ੍ਹਆ ਨਿਸ਼ਾਨਾ, ਵੀਡੀਓ

08/27/2019 3:41:16 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕਸ਼ਮੀਰ ਮੁੱਦੇ ’ਤੇ ਅੰਤਰਰਾਸ਼ਟਰੀ ਸਮਰਥਨ ਹਾਸਲ ਕਰਨ ਵਿਚ ਅਸਫਲ ਰਹੇ ਹਨ। ਹੁਣ ਇਸ ਮਾਮਲੇ ’ਤੇ ਇਮਰਾਨ ਖਾਨ ਆਪਣੇ ਹੀ ਦੇਸ਼ ਵਿਚ ਆਲੋਚਨਾ ਦੇ ਸ਼ਿਕਾਰ ਹੋ ਰਹੇ ਹਨ। ਪਾਕਿਸਤਾਨ ਦੇ ਨੇਤਾਵਾਂ ਤੋਂ ਲੈ ਕੇ ਆਮ ਜਨਤਾ ਇਮਰਾਨ ਦੀ ਆਲੋਚਨਾ ਕਰ ਰਹੀ ਹੈ। ਇਨ੍ਹਾਂ ਆਲੋਚਕਾਂ ਵਿਚੋਂ ਇਕ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਇਮਰਾਨ ’ਤੇ ਜੰਮ ਕੇ ਨਿਸ਼ਾਨਾ ਵਿੰਨਿ੍ਹਆ ਹੈ।

ਬਿਲਾਵਲ ਨੇ ਪਾਕਿਸਤਾਨੀ ਮੀਡੀਆ ਨੂੰ ਕਿਹਾ,‘‘ਪਹਿਲਾਂ ਅਸੀਂ ਭਾਰਤ ਨੂੰ ਧਮਕੀ ਦਿੰਦੇ ਸੀ ਕਿ ਅਸੀਂ ਉਨ੍ਹਾਂ ਤੋਂ ਕਸ਼ਮੀਰ ਖੋਹ ਲਵਾਂਗੇ ਪਰ ਇਸ ਅਸਫਲ ਸਰਕਾਰ ਕਾਰਨ ਹੁਣ ਹਾਲਾਤ ਅਜਿਹੇ ਹੋ ਗਏ ਹਨ ਕਿ ਸਾਨੂੰ ਮੁਜ਼ੱਰਫਾਬਾਦ ਬਚਾਉਣਾ ਮੁਸ਼ਕਲ ਹੋ ਗਿਆ ਹੈ।’’ ਬਿਲਾਵਲ ਨੇ ਪਾਕਿਸਤਾਨ ਦੇ ਪੀ.ਐੱਮ ਇਮਰਾਨ ਖਾਨ ਅਤੇ ਫੌਜ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਮਰਾਨ ਇਲੈਕਟਿਡ (ਜਨਤਾ ਵੱਲੋਂ ਚੁਣੇ ਹੋਏ) ਨਹੀਂ ਸਿਲੈਕਟਿਡ (ਫੌਜ ਵੱਲੋਂ ਚੁਣੇ ਹੋਏ) ਹਨ। ਦੇਸ਼ ਦੀ ਜਨਤਾ ਹੁਣ ਸਿਲੈਕਟਿਡ ਅਤੇ ਸਿਲੈਕਟਰਸ ਤੋਂ ਜਵਾਬ ਮੰਗ ਰਹੀ ਹੈ। 

 

ਇਸਲਾਮਾਬਾਦ ਵਿਚ ਆਪਣੀ ਪਾਰਟੀ ਦੀ ਇਕ ਅਹਿਮ ਬੈਠਕ ਨੂੰ ਸੰਬੋਧਿਕ ਕਰਦਿਆਂ ਬਿਲਾਵਲ ਭੁੱਟੋ ਨੇ ਕਿਹਾ,‘‘ਹੁਣ ਇਹ ਗੱਲ ਬਿਲਕੁੱਲ ਸਾਫ ਹੋ ਗਈ ਹੈ ਕਿ ਵਰਤਮਾਨ ਸਰਕਾਰ ਜਿੰਨੀ ਅਸਫਲ ਸਾਬਤ ਹੋਈ ਹੈ ਪਹਿਲਾਂ ਦੀ ਕੋਈ ਵੀ ਸਰਕਾਰ ਇਸ ਤਰ੍ਹਾਂ ਅਸਫਲ ਸਾਬਤ ਨਹੀਂ ਹੋਈ। ਤੁਸੀਂ ਲੋਕਤੰਤਰ ਨਾਲ ਜਿਹੜੀ ਖੇਡ ਖੇਡੀ ਹੈ, ਉਸ ਨੂੰ ਅਸੀਂ ਬਰਦਾਸ਼ਤ ਕਰ ਲਿਆ। ਤੁਸੀਂ ਦੇਸ਼ ਦੀ ਅਰਥਵਿਵਸਥਾ ਬਰਬਾਦ ਕਰ ਦਿੱਤੀ, ਅਸੀਂ ਉਸ ਨੂੰ ਬਰਦਾਸ਼ਤ ਕਰ ਲਿਆ। ਤੁਸੀਂ ਸੁੱਤੇ ਰਹੇ ਅਤੇ ਜਦੋਂ ਜਾਗੇ ਤਾਂ ਵਿਰੋਧੀਆਂ ਨੂੰ ਦਬਾਉਣ ਲਈ। ਤੁਸੀਂ ਆਰਾਮ ਨਾਲ ਸੌਂਦੇ ਰਹੇ ਤੇ ਮੋਦੀ ਨੇ ਕਸ਼ਮੀਰ ਖੋਹ ਲਿਆ।’’ 

ਬਿਲਾਵਲ ਨੇ ਅੱਗੇ ਕਿਹਾ,‘‘ਪਹਿਲਾਂ ਅਸੀਂ ਆਪਣੀ ਕਸ਼ਮੀਰ ਨੀਤੀ ਵਿਚ ਯੋਜਨਾ ਬਣਾਉਂਦੇ ਸੀ ਕਿ ਸ਼੍ਰੀਨਗਰ ਕਿਵੇਂ ਲੈਣਾ ਹੈ ਪਰ ਹੁਣ ਸਿਲੈਕਟਿਡ ਪੀ.ਐੱਮ. ਇਮਰਾਨ ਖਾਨ ਕਾਰਨ ਹਾਲਾਤ ਅਜਿਹੇ ਬਣ ਗਏ ਹਨ ਕਿ ਸਾਨੂੰ ਸੋਚਣਾ ਪੈ ਰਿਹਾ ਹੈ ਕਿ ਮੁਜ਼ੱਫਰਾਬਾਦ ਕਿਵੇਂ ਬਚਾਇਆ ਜਾਵੇ।’’ ਬਿਲਾਵਲ ਨੇ ਕਿਹਾ ਕਿ ਇਹ ਸਿਲੈਕਟਿਡ ਵਿਅਕਤੀ ਸਿਰਫ ਆਪਣੇ ਸਲੈਕਟਰਸ ਨੂੰ ਖੁਸ਼ ਕਰਨ ਲਈ ਦੇਸ਼ ਨੂੰ ਤਬਾਹ ਕਰ ਰਿਹਾ ਹੈ। ਦੇਸ਼ ਦੀ ਜਨਤਾ ਮਹਿੰਗਾਈ ਦੀ ਸੁਨਾਮੀ ਵਿਚ ਡੁੱਬ ਰਹੀ ਹੈ। ਕਸ਼ਮੀਰ ਵੀ ਸਾਡੇ ਹੱਥੋਂ ਨਿਕਲ ਗਿਆ। ਹੁਣ ਸਵਾਲ ਇਹ ਉੱਠਦਾ ਹੈ ਕਿ ਅਸੀਂ ਦੋਸ਼ੀ ਕਿਸ ਨੂੰ ਠਹਿਰਾਈਏ। ਸਿਲੈਕਟਿਡ ਵਿਅਕਤੀ ਨੂੰ ਜਾਂ ਫਿਰ ਸਿਲੈਕਟਰਸ ਨੂੰ। ਦੇਸ਼ ਵਿਚ ਕੋਈ ਵੀ ਖੇਤਰ ਦੇਖ ਲਓ ਹਰ ਜਗ੍ਹਾ ਸਰਕਾਰ ਅਸਫਲ ਰਹੀ ਹੈ। ਹੁਣ ਅਸੀਂ ਦੋਹਾਂ ਤੋਂ ਹਿਸਾਬ ਲਵਾਂਗੇ।


Vandana

Content Editor

Related News