ਭਾਰਤ ਲਈ ਫਿਰ ਹਵਾਈ ਖੇਤਰ ਬੰਦ ਕਰਨ ਦੀ ਤਿਆਰੀ ''ਚ ਪਾਕਿ

10/21/2019 4:18:09 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਬੀਤੇ 8 ਮਹੀਨਿਆਂ ਵਿਚ ਚੌਥੀ ਵਾਰ ਆਪਣਾ ਏਅਰਸਪੇਸ ਭਾਰਤ ਲਈ ਬੰਦ ਕਰਨ ਦੀ ਤਿਆਰੀ ਵਿਚ ਹੈ। ਇਮਰਾਨ ਖਾਨ ਦੀ ਸਰਕਾਰ ਵਿਚ ਸਿਵਲ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖਾਨ ਨੇ ਇਸਲਾਮਾਬਾਦ ਵਿਚ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਨੇ ਭਾਰਤੀ ਫੌਜ 'ਤੇ ਜੰਗਬੰਦੀ ਦੀ ਉਲੰਘਣਾ ਦਾ ਦੋਸ਼ ਲਗਾਇਆ ਹੈ। ਸਰਵਰ ਖਾਨ ਮੁਤਾਬਕ,''ਜੰਮੂ-ਕਸ਼ਮੀਰ ਵਿਚ ਸੀਮਾ 'ਤੇ ਐਤਵਾਰ ਨੂੰ ਹੋਈ ਗੋਲੀਬਾਰੀ ਦੇ ਬਾਅਦ ਪੈਦਾ ਹੋਏ ਹਾਲਤਾਂ ਵਿਚ ਪਾਕਿਸਤਾਨ ਸਰਕਾਰ ਆਪਣਾ ਹਵਾਈ ਖੇਤਰ ਭਾਰਤੀ ਉਡਾਣਾਂ ਲਈ ਪੂਰੀ ਤਰ੍ਹਾਂ ਬੰਦ ਕਰ ਸਕਦੀ ਹੈ।''

PunjabKesari

ਇਸ ਸੰੰਬੰਧ ਵਿਚ ਸਰਵਰ ਖਾਨ ਦਾ ਕਹਿਣਾ ਹੈ,''ਆਗਾਮੀ ਕੈਬਨਿਟ ਬੈਠਕ ਵਿਚ ਇਸ ਗੱਲ 'ਤੇ ਫੈਸਲਾ ਲਿਆ ਜਾ ਸਕਦਾ ਹੈ।'' ਉਨ੍ਹਾਂ ਨੇ ਐਤਵਾਰ ਨੂੰ ਕਿਹਾ ਕਿ ਕੈਬਨਿਟ ਦੀ ਬੈਠਕ ਵਿਚ ਭਾਰਤ ਲਈ ਹਵਾਈ ਮਾਰਗਾਂ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਲੈਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਸਰਵਰ ਖਾਨ ਦਾ ਇਹ ਬਿਆਨ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਕਈ ਖੇਤਰਾਂ ਵਿਚ ਜੰਗਬੰਦੀ ਦੀ ਉਲੰਘਣਾ ਦੀਆਂ ਤਾਜ਼ਾ ਘਟਨਾਵਾਂ ਦੇ ਬਾਅਦ ਆਇਆ ਹੈ। ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਇਸ ਤਾਜ਼ਾ ਗੋਲੀਬਾਰੀ ਵਿਚ ਉਸ ਦਾ ਇਕ ਜਵਾਨ ਅਤੇ 6 ਆਮ ਨਾਗਰਿਕ ਮਾਰੇ ਗਏ ਹਨ।


Vandana

Content Editor

Related News