ਪਾਕਿਸਤਾਨ: ਅਨਾਜ ਮੰਡੀ ''ਚ ਲੱਗੀ ਅੱਗ, 50 ਦੁਕਾਨਾਂ ਸੜ ਕੇ ਸੁਆਹ

08/20/2023 4:42:39 PM

ਲਾਹੌਰ (ਏ.ਐਨ.ਆਈ.): ਪਾਕਿਸਤਾਨ ਵਿਖੇ ਕਸੂਰ ਜ਼ਿਲ੍ਹੇ ਵਿਚ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਪੱਤੋਕੀ ਦੀ ਪੁਰਾਣੀ ਅਨਾਜ ਮੰਡੀ ਵਿਚ ਅੱਗ ਲੱਗਣ ਕਾਰਨ ਲਗਭਗ 50 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਏ.ਆਰ.ਵਾਈ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ।  ਏਆਰਵਾਈ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਗਿਆ, ਉਦੋਂ ਤੱਕ 50 ਤੋਂ ਵੱਧ ਦੁਕਾਨਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਸਨ। ARY ਨਿਊਜ਼ ਪਾਕਿਸਤਾਨ ਅਤੇ ਦੁਨੀਆ ਭਰ ਦੇ ਮੌਜੂਦਾ ਮਾਮਲਿਆਂ ਅਤੇ ਘਟਨਾਵਾਂ ਬਾਰੇ ਅੱਪਡੇਟ ਪ੍ਰਦਾਨ ਕਰਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਰੂਸ ਨੂੰ ਝਟਕਾ, 'ਲੂਨਾ-25' ਪੁਲਾੜ ਯਾਨ ਚੰਦਰਮਾ 'ਤੇ ਹੋਇਆ ਕ੍ਰੈਸ਼ 

ਦੁਕਾਨਦਾਰਾਂ ਨੇ ਅੱਗ ਨੂੰ ਦੇਖਿਆ ਅਤੇ ਤੁਰੰਤ ਸਥਾਨਕ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਇਕ ਗੱਡੀ ਮੌਕੇ 'ਤੇ ਪਹੁੰਚੀ ਪਰ ਉਸ ਦਾ ਪਾਣੀ ਜਲਦੀ ਹੀ ਖ਼ਤਮ ਹੋ ਗਿਆ ਅਤੇ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਕਾਰਨ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਬਾਕੀ ਹਿੱਸਿਆਂ ਤੋਂ ਹੋਰ ਦਮਕਲ ਗੱਡੀਆਂ ਮੰਗਾਉਣੀਆਂ ਪਈਆਂ। ਇਲਾਕੇ ਦੀਆਂ ਤੰਗ ਗਲੀਆਂ ਨੇ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ 'ਤੇ ਪਹੁੰਚਣ 'ਚ ਰੁਕਾਵਟ ਪੈਦਾ ਕੀਤੀ।' ARY ਨਿਊਜ਼ ਦੀ ਰਿਪੋਰਟ 'ਚ ਦੱਸਿਆ ਗਿਆ ਕਿ ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਨੇ ਕਈ ਘੰਟਿਆਂ ਤੱਕ ਜੱਦੋਜਹਿਦ ਕੀਤੀ, ਜਿਸ ਤੋਂ ਬਾਅਦ ਹੀ ਅੱਗ 'ਤੇ ਕਾਬੂ ਪਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News