ਫਰੀਦਕੋਟ ''ਚ ਲੱਗੀ ਭਿਆਨਕ ਅੱਗ! 250 ਏਕੜ ਜੰਗਲ ਸੜ ਕੇ ਸੁਆਹ

Sunday, Apr 26, 2026 - 03:14 PM (IST)

ਫਰੀਦਕੋਟ ''ਚ ਲੱਗੀ ਭਿਆਨਕ ਅੱਗ! 250 ਏਕੜ ਜੰਗਲ ਸੜ ਕੇ ਸੁਆਹ

ਫਰੀਦਕੋਟ (ਰਾਜਨ, ਚਾਵਲਾ)- ਫਰੀਦਕੋਟ ਦੇ ਜਹਾਜ਼ ਗਰਾਊਂਡ ਦੇ ਨੇੜੇ ਬਣੇ ਸੰਘਣੇ ਜੰਗਲ ’ਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਕਰੀਬ 250 ਏਕੜ ਤੱਕ ਦਾ ਜੰਗਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਅਤੇ ਹੋਰ ਸਹਾਇਕ ਟੀਮਾਂ ਨੇ ਕਈ ਘੰਟਿਆਂ ਦੀ ਸਖਤ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। 

ਇਹ ਇਲਾਕਾ ਫਰੀਦਕੋਟ ਦੇ ਮਹਾਰਾਜਾ ਦੇ ਨਿੱਜੀ ਜਹਾਜ਼ ਅੱਡੇ ਦੇ ਆਲੇ-ਦੁਆਲੇ ਸਥਿਤ ਹੈ, ਜਿਥੇ ਬੇਅਬਾਦ ਜਗ੍ਹਾ ’ਤੇ ਸੰਘਣਾ ਜੰਗਲ ਬਣਿਆ ਹੋਇਆ ਹੈ ਅਤੇ ਇਸ ਦੇ ਨਾਲ ਹੀ ਮਿਲਟਰੀ ਛਾਉਣੀ ਖੇਤਰ ਵੀ ਲੱਗਦਾ ਹੈ। ਮੌਕੇ ’ਤੇ ਸਮਾਜ ਸੇਵੀ ਅਤੇ ਪੰਛੀ ਪ੍ਰੇਮੀ ਵੀ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇਹ ਸਾਰੀ ਜ਼ਮੀਨ ਰਾਜਸੀ ਬੇਅਬਾਦ ਜਗ੍ਹਾ ਹੈ ਅਤੇ ਅੱਗ ਕਾਰਨ ਜੰਗਲ ’ਚ ਵੱਸਦੇ ਅਨੇਕਾਂ ਦੁਰਲੱਭ ਪੰਛੀ ਅਤੇ ਜੰਗਲੀ ਜੀਵ ਝੁਲਸ ਗਏ।


author

Anmol Tagra

Content Editor

Related News