ਪਾਕਿ : 14 ਸਾਲਾ ਈਸਾਈ ਕੁੜੀ ਦੇ ਧਰਮ ਪਰਿਵਰਤਣ ਤੋਂ ਇਨਕਾਰ ਕਰਨ ’ਤੇ ਸਾੜਿਆ ਗੁਪਤਅੰਗ
Friday, May 28, 2021 - 07:20 PM (IST)
ਗੁਰਦਾਸਪੁਰ/ਪਾਕਿਸਤਾਨ (ਜ.ਬ.): ਪਾਕਿਸਤਾਨ ਦੇ ਸ਼ਹਿਰ ਫੈਸਲਾਬਾਦ ’ਚ ਇਕ ਈਸਾਈ ਕੁੜੀ ਨੇ ਜਦੋਂ ਇਸਲਾਮ ਧਰਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਅਗਵਾਕਾਰਾਂ ਨੇ ਪਹਿਲਾ ਉਸ ਦੇ ਸਿਰ ਦੇ ਬਾਲ ਕੱਟੇ ਅਤੇ ਫਿਰ ਗੁਪਤਅੰਗ ਨੂੰ ਸਾੜ ਦਿੱਤਾ।
ਸਰਹੱਦ ਪਾਰ ਸੂਤਰਾਂ ਅਨੁਸਾਰ ਫੈਸਲਾਬਾਦ ਨਿਵਾਸੀ 14 ਸਾਲਾ ਸੁਨੀਤਾ ਮਸੀਹ ਪੁੱਤਰੀ ਰਹਿਮਤ ਮਸੀਹ ਨੂੰ ਮੰਗਲਵਾਰ ਸ਼ਾਮ ਨੂੰ ਫੈਸਲਾਬਾਦ ਵਾਸੀ ਉਲਫਤ ਬਾਦਸ਼ਾਹ ਨਾਮਕ ਨੌਜਵਾਨ ਨੇ ਉਸ ਸਮੇਂ ਅਗਵਾ ਕਰ ਲਿਆ, ਜਦ ਉਹ ਸਹੇਲੀ ਨਾਲ ਬਾਜ਼ਾਰ ਤੋਂ ਘਰ ਆ ਰਹੀ ਸੀ। ਅੱਜ ਦੁਪਹਿਰ ਨੂੰ ਸੁਨੀਤਾ ਆਪਣੇ ਘਰ ਵਾਪਸ ਪਹੁੰਚੀ ਤਾਂ ਉਸ ਦੇ ਸਿਰ ਦੇ ਬਾਲ ਕੱਟੇ ਹੋਏ ਸੀ ਅਤੇ ਉਹ ਬਹੁਤ ਹੀ ਬੁਰੀ ਹਾਲਤ ’ਚ ਸੀ। ਜਿਸਨੂੰ ਵੇਖ ਕੇ ਪਰਿਵਾਰ ਵਾਲਿਆਂ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ।
ਪੜ੍ਹੋ ਇਹ ਅਹਿਮ ਖਬਰ- ਪਾਕਿ ਨੇ ਹਿੰਦੂ ਅਮਰੀਕੀ ਸੰਗਠਨ ਨੂੰ ਦਿੱਤੀ ਧਮਕੀ
ਸੁਨੀਤਾ ਮਸੀਹ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਉਲਫ਼ਤ ਬਾਦਸ਼ਾਹ ਉਸ ਨੂੰ ਅਗਵਾ ਕਰ ਕੇ ਆਪਣੇ ਦੋਸਤ ਦੇ ਘਰ ਲੈ ਗਿਆ ਅਤੇ ਉੱਥੇ ਉਸ ਨਾਲ ਜਬਰ-ਜ਼ਨਾਹ ਕੀਤਾ। ਜਦ ਉਸ ਨੇ ਇਸਲਾਮ ਧਰਮ ਕਬੂਲ ਕਰ ਕੇ ਨਿਕਾਹ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਫੈਸਲਾਬਾਦ ਦੇ ਬਾਹਰੀ ਇਲਾਕੇ ਦੀ ਇਕ ਮਸਜਿਦ ’ਚ ਲੈ ਜਾਇਆ ਗਿਆ, ਉੱਥੇ ਮੌਲਵੀ ਦੇ ਸਾਹਮਣੇ ਉਸ ਦੇ ਗੁਪਤਅੰਗ ਲੋਹੇ ਦੀ ਗਰਮ ਰਾਡ ਨਾਲ ਸਾੜੇ ਗਏ। ਉਸ ਦੇ ਰੌਣ ਦੀ ਆਵਾਜ਼ ਸੁਣ ਕੇ ਇਕ ਮੁਸਲਮਾਨ ਵਿਅਕਤੀ ਨੇ ਤਰਸ ਖਾ ਕੇ ਉਸ ਨੂੰ ਦੋਸ਼ੀਆਂ ਤੋਂ ਮੁਕਤ ਕਰਵਾ ਕੇ ਥ੍ਰੀ ਵਹੀਲਰ ’ਤੇ ਬੈਠਾ ਕੇ ਘਰ ਭੇਜਿਆ।