ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਵਾਲਿਆਂ ਨੂੰ ਸ਼ਰੇਆਮ ਦਿੱਤੀ ਜਾਵੇਗੀ ਫਾਂਸੀ, ਪਾਕਿ ਸੰਸਦ ''ਚ ਪ੍ਰਸਤਾਵ ਪਾਸ

02/07/2020 5:33:16 PM

ਇਸਲਾਮਾਬਾਦ- ਪਾਕਿਸਤਾਨ ਦੀ ਸੰਸਦ ਨੇ ਸ਼ੁੱਕਰਵਾਰ ਨੂੰ ਬੱਚਿਆਂ ਨਾਲ ਯੌਨ ਸ਼ੋਸ਼ਣ ਕਰਨ ਵਾਲਿਆਂ ਨੂੰ ਜਨਤਕ ਫਾਂਸੀ ਦੇਣ ਦੇ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਹੈ। ਇਸ ਪ੍ਰਸਤਾਵ ਨੂੰ ਸੰਸਦੀ ਰਾਜ ਕਾਰਜਮੰਤਰੀ ਅਲੀ ਮੁਹੰਮਦ ਖਾਨ ਨੇ ਪੇਸ਼ ਕੀਤਾ ਸੀ। ਸੰਸਦ ਮੈਂਬਰਾਂ ਨੇ ਇਸ ਨੂੰ ਬਹੁਮਤ ਨਾਲ ਪਾਸ ਕੀਤਾ ਹੈ। ਹਾਲਾਂਕਿ ਪਾਕਿਸਤਾਨ ਪੀਪਲਸ ਪਾਰਟੀ ਦੇ ਨੇਤਾ ਰਾਜਾ ਪਰਵੇਜ਼ ਅਸ਼ਰਫ ਨੇ ਕਿਹਾ ਕਿ ਸਜ਼ਾ ਨੂੰ ਸਖਤ ਕਰਨ ਨਾਲ ਕਦੇ ਅਪਰਾਧ ਘਟਦਾ ਨਹੀਂ। ਸਾਨੂੰ ਜਨਤਕ ਰੂਪ ਨਾਲ ਫਾਂਸੀ ਦੇਣ ਦਾ ਰਸਤਾ ਨਹੀਂ ਅਪਣਾਉਣਾ ਚਾਹੀਦਾ ਕਿਉਂਕਿ ਇਹ ਸੰਯੁਕਤ ਰਾਸ਼ਟਰ ਦੇ ਕਾਨੂੰਨਾਂ ਦਾ ਉਲੰਘਣ ਹੈ।

ਸੰਸਦ ਵਿਚ ਇਸ ਪ੍ਰਸਤਾਵ ਨੂੰ ਬਹੁਤ ਸਮਰਥਨ ਮਿਲਿਆ ਹੈ। ਹਾਲਾਂਕਿ ਇਸ ਦੇ ਵਿਰੋਧ ਵਿਚ ਬੋਲਣ ਵਾਲੇ ਪਰਵੇਜ਼ ਅਸ਼ਰਫ ਇਕੱਲੇ ਨਹੀਂ ਸਨ। ਉਹਨਾਂ ਤੋਂ ਇਲਾਵਾ ਇਮਰਾਨ ਸਰਕਾਰ ਦੇ ਵਿਗਿਆਨ ਤੇ ਤਕਨੀਕ ਮੰਤਰੀ ਫਵਾਦ ਚੌਧਰੀ ਨੇ ਵੀ ਬਿੱਲ ਦੀ ਸਖਤ ਨਿੰਦਾ ਕੀਤੀ। ਉਹਨਾਂ ਨੇ ਟਵਿੱਟਰ 'ਤੇ ਕਿਹਾ ਕਿ ਇਹ ਇਕ ਸੱਭਿਆਤਾ ਦੀ ਸਦੀਆਂ ਤੋਂ ਚੱਲੀ ਆ ਰਹੀ ਭਿਆਨਕ ਪ੍ਰਥਾ ਵਾਂਗ ਹੀ ਹੈ। ਸਮਾਜ ਹਮੇਸ਼ਾ ਇਕ ਸੰਤੁਲਿਤ ਤਰੀਕੇ ਨਾਲ ਕੰਮ ਕਰਦਾ ਹੈ। ਬੇਰਹਿਮੀ ਅਪਰਾਧਾਂ ਦਾ ਜਵਾਬ ਨਹੀਂ ਹੋ ਸਕਦੀ। ਇਹ ਕੱਟੜਤਾ ਦੇ ਸਮੀਕਰਨ ਵਾਂਗ ਹੀ ਹੈ।

ਦੂਜੇ ਪਾਸੇ ਸਰਕਾਰ ਦੇ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜਾਰੀ ਨੇ ਸਾਫ ਕੀਤਾ ਕਿ ਇਹ ਪ੍ਰਸਤਾਵ ਸਰਕਾਰ ਵਲੋਂ ਪ੍ਰਾਯੋਜਿਤ ਨਹੀਂ ਸੀ, ਬਲਕਿ ਇਕ ਵਿਅਕਤੀ ਵਲੋਂ ਪੇਸ਼ ਕੀਤਾ ਗਿਆ ਸੀ। ਪਾਕਿਸਤਾਨ ਵਿਚ ਬੱਚਿਆਂ ਦੇ ਨਾਲ ਯੌਨ ਸ਼ੋਸ਼ਣ ਦੀਆਂ ਘਟਨਾਵਾਂ ਆਮ ਹਨ। ਬਾਲ ਅਧਿਕਾਰ ਸੰਗਠਨ 'ਸਾਹਿਲ' ਦੀ ਇਕ ਰਿਪੋਰਟ ਮੁਤਾਬਕ ਪਿਛਲੇ ਸਾਲ ਜਨਵਰੀ ਤੋਂ ਜੂਨ ਤੱਕ ਯੋਨ ਸ਼ੋਸ਼ਣ ਦੇ 1304 ਮਾਮਲੇ ਸਾਹਮਣੇ ਆਏ ਸਨ। ਯਾਨੀ ਰੋਜ਼ਾਨਾ 7 ਬੱਚਿਆਂ ਦਾ ਯੌਨ ਸ਼ੋਸ਼ਣ ਹੋਇਆ ਸੀ।

ਇੰਨੇ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਪਾਕਿਸਤਾਨ ਵਿਚ ਇਮਰਾਨ ਸਰਕਾਰ ਦੀ ਨਿੰਦਾ ਹੋ ਰਹੀ ਸੀ। ਸਰਕਾਰ 'ਤੇ ਦੋਸ਼ ਸੀ ਕਿ ਉਹ ਅਜਿਹੇ ਮਾਮਲਿਆਂ ਦੀ ਜਾਂਚ ਵਿਚ ਕਮੀਆਂ ਨੂੰ ਦੂਰ ਕਰਨ ਦੇ ਲਈ ਪੁਖਤਾ ਕਦਮ ਨਹੀਂ ਚੁੱਕ ਰਹੀ ਤੇ ਨਾ ਹੀ ਜ਼ਰੂਰੀ ਕਾਨੂੰਨਾਂ ਨੂੰ ਲਾਗੂ ਕਰਾ ਰਹੀ ਹੈ।


Baljit Singh

Content Editor

Related News