ਫੌਜ ਖ਼ਿਲਾਫ਼ ਸਖਤ ਟਿੱਪਣੀਆਂ ਕਰਨ ਵਾਲੇ ਪਾਕਿਸਤਾਨ ਦੇ ਪੱਤਰਕਾਰ ਨੇ ਮੰਗੀ ਮੁਆਫੀ

Wednesday, Jun 09, 2021 - 07:06 PM (IST)

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਇਕ ਪੱਤਰਕਾਰ ’ਤੇ ਹਮਲੇ ਦੇ ਮੱਦੇਨਜ਼ਰ ਦੇਸ਼ ਦੀ ਸ਼ਕਤੀਸ਼ਾਲੀ ਫੌਜ ਖ਼ਿਲਾਫ਼ ਸਖਤ ਟਿੱਪਣੀਆਂ ਕਰਨ ਦੇ ਮਾਮਲੇ ’ਚ ਸੇਵਾ ਤੋਂ ਹਟਾਏ ਗਏ ਇਕ ਮਸ਼ਹੂਰ ਪਾਕਿਸਤਾਨੀ ਪੱਤਰਕਾਰ ਨੇ ਮੁਆਫੀ ਮੰਗਦਿਆਂ ਕਿਹਾ ਹੈ ਕਿ ਉਸ ਦਾ ਫੌਜ ਨੂੰ ਬਦਨਾਮ ਕਰਨ ਦਾ ਇਰਾਦਾ ਨਹੀਂ ਸੀ। ਜਿਓ ਨਿਊਜ਼ ਚੈਨਲ ਦੇ ਸਿਆਸੀ ਚਰਚਾ ਵਾਲੇ ਸ਼ੋਅ ‘ਕੈਪੀਟਲ ਟਾਕ’ ਦੇ ਮਸ਼ਹੂਰ ਐਂਕਰ ਹਾਮਿਦ ਮੀਰ ਨੇ ਇਸਲਾਮਾਬਾਦ ’ਚ ਪੱਤਰਕਾਰ ਅਤੇ ਯੂਟਿਊਬਰ ਅਸਲ ਅਲੀ ਤੂਰ ਉੱਤੇ ਤਿੰਨ ਅਣਪਛਾਤੇ ਲੋਕਾਂ ਵੱਲੋਂ ਕੀਤੇ ਗਏ ਹਮਲੇ ਦੇ ਵਿਰੋਧ ’ਚ ਪ੍ਰਦਰਸ਼ਨ ਦੌਰਾਨ 28 ਮਈ ਨੂੰ ਇਕ ਭਾਸ਼ਣ ਦਿੱਤਾ ਸੀ।

ਮੀਰ ਨੇ ਦੇਸ਼ ’ਚ ਫੌਜ ਦੀ ਆਲੋਚਨਾ ਕਰਦਿਆਂ ਮੀਡੀਆ ਕਰਮਚਾਰੀਆਂ ਉੱਤੇ ਹੋਏ ਸਿਲਸਿਲੇਵਾਰ ਹਮਲਿਆਂ ਦੇ ਮਾਮਲੇ ’ਚ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਸੀ। ਉਸ ਦੇ 28 ਮਈ ਦੇ ਭਾਸ਼ਣ ਤੋਂ ਬਾਅਦ 30 ਮਈ ਨੂੰ ਉਸ ਦੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਰਾਵਲਪਿੰਡੀ ਇਸਲਾਮਾਬਾਦ ਯੂਨੀਅਨ ਆਫ਼ ਜਰਨਲਿਸਟਸ, ਨੈਸ਼ਨਲ ਪ੍ਰੈੱਸ ਕਲੱਬ ਅਤੇ ਮੀਰ ਵੱਲੋਭ ਬਣਾਈ ਗਈ ਕਮੇਟੀ ਨੇ ਮੰਗਲਵਾਰ ਜਾਰੀ ਇੱਕ ਸਾਂਝੇ ਬਿਆਨ ’ਚ ਕਿਹਾ ਕਿ ਉਨ੍ਹਾਂ ਦਾ ਫੌਜ ਦਾ ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਸੀ ਅਤੇ ਉਹ ਇੱਕ ਸੰਸਥਾ ਵਜੋਂ ਪੂਰੇ ਦਿਲ ਨਾਲ ਫੌਜ ਦਾ ਸਤਿਕਾਰ ਕਰਦੇ ਹਨ।


Manoj

Content Editor

Related News