ਆਗੂਆਂ ਦੀਆਂ ਆਦਤਾਂ ਕਾਰਨ ਪਾਕਿ ਹੋਇਆ ਸ਼ਰਮਿੰਦਾ : ਇਮਰਾਨ

01/07/2018 11:13:08 PM

ਇਸਲਾਮਾਬਾਦ— ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਅਤੇ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਜੇ ਪਾਕਿਸਤਾਨੀ ਨੇਤਾ ਕਾਲਾ ਧਨ ਵਿਦੇਸ਼ਾਂ 'ਚ ਜਮ੍ਹਾ ਕਰਾਉਣ ਦਾ ਰੁਝਾਨ ਨਾ ਰੱਖਦੇ ਤਾਂ ਸੁਰੱਖਿਆ ਮਦਦ ਰੋਕਣ ਦੇ ਅਮਰੀਕਾ ਦੇ ਫੈਸਲੇ ਕਾਰਨ ਪਾਕਿਸਤਾਨੀ ਲੋਕਾਂ ਨੂੰ ਅੱਜ ਇੰਨੀ ਸ਼ਰਮਨਾਕ ਹਾਲਤ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੀ।
ਚਕਵਾਲ ਵਿਖੇ ਇਕ ਰੈਲੀ 'ਚ ਬੋਲਦਿਆਂ ਇਮਰਾਨ ਨੇ ਕਿਹਾ ਕਿ ਪਾਕਿਸਤਾਨ ਦੇ ਲੋਕ ਨਹੀਂ, ਸਗੋਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਧੋਖੇਬਾਜ਼ ਹਨ। ਅਜਿਹੇ ਨੇਤਾ ਪੈਸਿਆਂ ਦੀ ਆਪਣੀ ਹਵਸ ਨੂੰ ਪੂਰਾ ਕਰਨ ਲਈ ਕਾਲੇ ਧਨ ਨੂੰ ਜਾਇਜ਼ ਬਣਾਉਣ 'ਚ ਲੱਗੇ ਰਹੇ। ਅੱਜ ਉਨ੍ਹਾਂ ਦੇ ਹਵਾਲੇ ਨਾਲ ਇਕ ਅੰਗਰੇਜ਼ੀ ਅਖਬਾਰ ਨੇ ਕਿਹਾ ਹੈ ਕਿ ਜੇ ਪਾਕਿਸਤਾਨੀ ਆਗੂ ਅਮਰੀਕਾ ਕੋਲੋਂ ਮਦਦ ਵਜੋਂ ਪੈਸੇ ਨਾ ਮੰਗਦੇ ਤਾਂ ਪਾਕਿਸਤਾਨ ਨੂੰ ਇਸ ਸ਼ਰਮਨਾਕ ਹਾਲਤ ਦਾ ਸਾਹਮਣਾ ਕਦੇ ਵੀ ਨਹੀਂ ਕਰਨਾ ਪੈਣਾ ਸੀ। 


Related News