ਇਤਿਹਾਸਕ ਫ਼ੈਸਲਾ: ਬੱਚਿਆਂ ਸਾਹਮਣੇ ਮਾਂ ਨਾਲ ਸਮੂਹਕ ਬਲਾਤਕਾਰ ਕਰਨ ਵਾਲੇ ਦੋਸ਼ੀਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

03/21/2021 5:40:33 PM

ਲਾਹੌਰ : ਫ੍ਰਾਂਸੀਸੀ ਮਹਿਲਾ ਨਾਲ ਸਮੂਹਕ ਬਲਾਤਕਾਰ ਦੇ ਮਾਮਲੇ ਵਿਚ ਪਾਕਿਸਤਾਨੀ ਦੀ ਅੱਤਵਾਦ ਰੋਕੂ ਅਦਾਲਤ ਨੇ ਸ਼ਨੀਵਾਰ ਨੂੰ 2 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਘਟਨਾ ਸਤੰਬਰ 2020 ਵਿਚ ਲਾਹੌਰ-ਸਿਆਲਕੋਟ ਮਾਰਗ ’ਤੇ ਵਾਪਰੀ ਸੀ। ਘਟਨਾ ਦੇ ਬਾਅਦ ਪੂਰੇ ਦੇਸ਼ ਵਿਚ ਵਿਰੋਧ ਪ੍ਰਦਰਸ਼ਨ ਹੋਇਆ ਸੀ। ਲੋਕਾਂ ਨੇ ਦੋਸ਼ੀਆਂ ਨੂੰ ਖੁੱਲ੍ਹੇਆਮ ਫਾਂਸੀ ’ਤੇ ਲਟਕਾਏ ਜਾਣ ਦੀ ਮੰਗ ਕੀਤੀ ਸੀ। ਦੱਸ ਦੇਈਏ ਕਿ ਅਦਾਲਤ ਨੇ ਵੀਰਵਾਰ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖਿਆ ਸੀ। ਪਾਕਿਸਤਾਨ ਵਿਚ ਇਹ ਪਹਿਲਾ ਮੌਕਾ ਹੈ, ਜਦੋਂ ਸਮੂਹਕ ਜਬਰ-ਜ਼ਿਨਾਹ ਦੇ ਕੇਸ ਵਿਚ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ।

ਇਹ ਵੀ ਪੜ੍ਹੋ: ਚੀਨ ਦੀ ਵੈਕਸੀਨ ਲੈਣ ਤੋਂ ਬਾਅਦ ਪਾਕਿ PM ਇਮਰਾਨ ਖਾਨ ਨੂੰ ਹੋਇਆ ਕੋਰੋਨਾ

ਵਾਰਦਾਤ ਵਿਚ ਪਾਕਿਸਤਾਨੀ ਮੂਲ ਦੀ ਫਰਾਂਸੀਸੀ ਮਹਿਲਾ ਨਾਲ ਉਸ ਦੇ 3 ਬੱਚਿਆਂ ਸਾਹਮਣੇ ਅਬਿਦ ਮੱਲ੍ਹੀ ਅਤੇ ਸ਼ਫਾਕਤ ਬੱਗਾ ਨੇ ਸਮੂਹਕ ਬਲਾਤਕਾਰ ਕੀਤਾ ਸੀ। ਮਹਿਲਾ ਦੀ ਕਾਰ ਪੈਟਰੋਲ ਖ਼ਤਮ ਹੋ ਜਾਣ ਕਾਰਨ ਹਾਈਵੇਅ ਦੇ ਕੰਢੇ ਖੜ੍ਹੀ ਸੀ। ਉਸ ਸਮੇਂ ਦੋਵਾਂ ਦੋਸ਼ੀਆਂ ਨੇ ਉਥੇ ਪਹੁੰਚ ਕੇ ਕਾਰ ਦਾ ਤਾਲਾ ਤੋੜਿਆ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ ਦੇ ਬਾਅਦ ਫਰਾਰ ਹੋ ਗਏ ਦੋਸ਼ੀਆਂ ਨੂੰ ਮਹੀਨੇ ਭਰ ਚੱਲੇ ਅਭਿਆਨ ਦੇ ਬਾਅਦ ਪੁਲਸ ਨੇ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੇ ਡੀ.ਐਨ.ਏ. ਸੈਂਪਲ ਲੈ ਕੇ ਵਾਰਦਾਤ ਵਿਚ ਉਨ੍ਹਾਂ ਦੀ ਸ਼ਮੂਲੀਅਤ ਸਾਬਿਤ ਕੀਤੀ ਗਈ।

ਇਹ ਵੀ ਪੜ੍ਹੋ: ਚੀਨ ਨੇ ‘ਦਬਾਏ’ ਕੋਰੋਨਾ ਦੇ ਮਾਮਲੇ, ਹੈਲਥ ਵਰਕਰਸ ਨੂੰ ‘ਮਰਨ’ ਦਿੱਤਾ

ਅੱਤਵਾਦ ਵਿਰੋਧੀ ਅਦਾਲਤ ਦੇ ਜੱਜ ਅਰਸ਼ਦ ਹੁਸੈਨ ਭੁੱਟਾ ਨੇ ਮੱਲ੍ਹੀ ਅਤੇ ਬੱਗਾ ਨੂੰ ਮੌਤ ਦੀ ਸਜ਼ਾ ਦੇਣ ਦੇ ਨਾਲ ਹੀ ਉਨ੍ਹਾਂ ’ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਡਕੈਤੀ ਮਾਮਲੇ ਵਿਚ ਦੋਵਾਂ ਨੂੰ ਉਮਰਕੈਦ ਅਤੇ ਕਾਰ ਦਾ ਤਾਲਾ ਤੋੜਨ ਲਈ 5 ਸਾਲ ਦੇ ਜੇਲ੍ਹ ਦੀ ਸਜ਼ਾ ਵੀ ਸੁਣਾਈ ਹੈ। ਦੋਵਾਂ ਦੋਸ਼ੀਆਂ ਦੀ ਜਾਇਦਾਦ ਜ਼ਬਤ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ। ਪੁਲਸ ਮੁਤਾਬਕ ਵਾਰਦਾਤ ਵਿਚ ਦੋਵਾਂ ਦੋਸ਼ੀਆਂ ਨੇ ਮਹਿਲਾ ਕੋਲ ਮੌਜੂਦ 1 ਲੱਖ ਰੁਪਏ ਤੋਂ ਜ਼ਿਆਦਾ ਦੀ ਨਕਦੀ ਅਤੇ ਸੋਨੇ ਦੀ ਗਹਿਣੇ ਵੀ ਲੁੱਟ ਲਏ ਸਨ।

ਇਹ ਵੀ ਪੜ੍ਹੋ: ਸੋਨੂੰ ਸੂਦ ਨੂੰ ਸਪਾਈਸਜੈੱਟ ਨੇ ਕੀਤਾ ਸਲਾਮ, ਭਾਵੁਕ ਹੋਏ ਅਦਾਕਾਰ ਨੇ ਇੰਝ ਕੀਤਾ ਧੰਨਵਾਦ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News