ਕੈਨੇਡੀਅਨ ਪਤਨੀ ਨਾਲ ਧੋਖਾ ਕਰਨ ਵਾਲੇ ਪਾਕਿਸਤਾਨੀ ਪਤੀ ਨੂੰ ਹੋਈ 6 ਸਾਲ ਕੈਦ

10/01/2019 6:08:38 PM

ਲਾਹੌਰ/ਟੋਰਾਂਟੋ— ਪਾਕਿਸਤਾਨ ਦੀ ਇਕ ਅਦਾਲਤ ਨੇ ਪਤਨੀ ਨਾਲ ਧੋਖਾ ਕਰਨ ਵਾਲੇ ਇਕ ਵਿਅਕਤੀ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਹੈ। ਮਹਿਲਾ ਕੈਨੇਡੀਅਨ ਸੀ। ਕੈਨੇਡਾ ਦੀ ਰਹਿਣ ਵਾਲੀ ਮੈਰੀ ਗਾਰਟਨਰ ਦੀ ਪਾਕਿਸਤਾਨ 'ਚ ਰਹਿਣ ਵਾਲੇ ਹਮਾਦ ਭੱਟ ਦੇ ਵਿਚਾਲੇ ਸਾਲ 2012 'ਚ ਫੇਸਬੁੱਕ ਰਾਹੀਂ ਦੋਸਤੀ ਹੋਈ ਸੀ। ਉਸੇ ਸਾਲ ਗਾਰਟਨਰ ਪਾਕਿਸਤਾਨ ਆਈ ਤੇ ਦੋਵਾਂ ਨੇ ਵਿਆਹ ਕਰ ਲਿਆ। ਫਿਰ ਦੋਵੇਂ ਕੈਨੇਡਾ ਚਲੇ ਗਏ। ਕੁਝ ਮਹੀਨੇ ਪਹਿਲਾਂ ਸਿਆਲਕੋਟ ਦਾ ਰਹਿਣ ਵਾਲਾ ਭੱਟ ਪਾਕਿਸਤਾਨ ਪਰਤ ਆਇਆ। ਕੈਨੇਡਾ ਤੋਂ ਉਸ ਦੀ ਪਤਨੀ ਵੀ ਆਈ ਤੇ ਉਸ ਨੇ ਸਿਆਲਕੋਟ ਸੈਸ਼ਨ ਕੋਰਟ 'ਚ ਪਤੀ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ।

ਮਹਿਲਾ ਨੇ ਆਪਣੀ ਪਟੀਸ਼ਨ 'ਚ ਕਿਹਾ ਕਿ ਭੱਟ ਨੇ ਇਕ ਕਾਰੋਬਾਰ 'ਚ ਨਿਵੇਸ਼ ਦੇ ਨਾਂ 'ਤੇ ਉਸ ਤੋਂ 1,40,000 ਡਾਲਰ ਲਏ ਸਨ। ਭੱਟ ਨੇ ਇਹ ਪੈਸਾ ਪਾਕਿਸਤਾਨ ਭੇਜ ਦਿੱਤਾ ਤੇ ਖੁਦ ਵੀ ਉਥੇ ਹੀ ਪਰਤ ਆਇਆ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਸਈਦ ਮਹਿਮੂਦ ਅਫਜ਼ਲ ਸ਼ਾਹ ਨੇ ਭੱਟ ਨੂੰ 6 ਸਾਲ ਦੀ ਸਜ਼ਾ ਸੁਣਾਈ ਤੇ 40,000 ਰੁਪਏ ਜੁਰਮਾਨਾ ਭਰਨ ਦਾ ਹੁਕਮ ਦਿੱਤਾ।


Baljit Singh

Content Editor

Related News