ਪਾਕਿ-ਚੀਨ ਦਾ JF-17 ਲੜਾਕੂ ਜਹਾਜ਼ ਨਿਕਲਿਆ ਕਬਾੜ, ਮਿਆਂਮਾਰ ਨੇ ਦਿੱਤੀ ਚੇਤਾਵਨੀ

Saturday, Sep 02, 2023 - 04:52 PM (IST)

ਪਾਕਿ-ਚੀਨ ਦਾ JF-17 ਲੜਾਕੂ ਜਹਾਜ਼ ਨਿਕਲਿਆ ਕਬਾੜ, ਮਿਆਂਮਾਰ ਨੇ ਦਿੱਤੀ ਚੇਤਾਵਨੀ

ਰੰਗੂਨ: ਪਾਕਿਸਤਾਨ ਅਤੇ ਚੀਨ ਨੇ ਮਿਲ ਕੇ ਮਿਆਂਮਾਰ ਨੂੰ ਵੱਡਾ ਚੂਨਾ ਲਾਇਆ ਹੈ। ਮਿਆਂਮਾਰ ਇਸ ਸਮੇਂ ਗ੍ਰਹਿਯੁੱਧ ਨਾਲ ਜੂਝ ਰਿਹਾ ਹੈ ਅਤੇ ਇਸ ਨੂੰ ਕੁਚਲਣ ਲਈ ਉਸ ਨੂੰ ਲੜਾਕੂ ਜਹਾਜ਼ਾਂ ਦੀ ਸਖ਼ਤ ਲੋੜ ਹੈ। ਮਿਆਂਮਾਰ ਨੇ ਚੀਨ ਅਤੇ ਪਾਕਿਸਤਾਨ ਵੱਲੋਂ ਬਣਾਏ JF-17 ਲੜਾਕੂ ਜਹਾਜ਼ ਨੂੰ ਖ਼ਰੀਦਿਆ ਸੀ ਪਰ ਇਹ ਉਸ ਲਈ ਕਬਾੜ ਸਾਬਤ ਹੋ ਰਿਹਾ ਹੈ। ਮਿਆਂਮਾਰ ਦੇ ਫੌਜੀ ਸ਼ਾਸਕ ਮਿੰਗ ਆਂਗ ਹਲੈਂਗ ਪਾਕਿਸਤਾਨ ਜਨਰਲ ਅਸੀਮ ਮੁਨੀਰ 'ਤੇ ਭੜਕ ਗਏ ਹਨ।

ਪਾਕਿਸਤਾਨ ਨੇ ਸਾਲ 2019 ਤੋਂ 2021 ਦਰਮਿਆਨ ਮਿਆਂਮਾਰ ਨੂੰ JF-17 ਲੜਾਕੂ ਜਹਾਜ਼ ਵੇਚਿਆ ਸੀ, ਜਿਸ ਨੂੰ ਹੁਣ ਉਡਾਣ ਭਰਨ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਹੈ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਡੂੰਘਾ ਹੋ ਗਿਆ ਹੈ। ਮਿਆਂਮਾਰ ਦੇ ਤਾਨਾਸ਼ਾਹ ਨੇ ਇਸ ਸੰਕਟ 'ਤੇ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਮਿਆਂਮਾਰ ਨੇ ਹੁਣ ਚੀਨ ਨੂੰ ਇਸ ਪੂਰੇ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ।


author

cherry

Content Editor

Related News