PAK ਦਾ ਘਿਨੌਣਾ ਚਿਹਰਾ ਆਇਆ ਸਾਹਮਣੇ, ਭਾਰਤ ਸਿਰ ਮੜ੍ਹ ਰਿਹਾ ਅਫ਼ਗਾਨਿਸਤਾਨ 'ਚ ਅੱਤਵਾਦ ਫੈਲਾਉਣ ਦੇ ਦੋਸ਼

Thursday, Jul 08, 2021 - 02:25 PM (IST)

PAK ਦਾ ਘਿਨੌਣਾ ਚਿਹਰਾ ਆਇਆ ਸਾਹਮਣੇ, ਭਾਰਤ ਸਿਰ ਮੜ੍ਹ ਰਿਹਾ ਅਫ਼ਗਾਨਿਸਤਾਨ 'ਚ ਅੱਤਵਾਦ ਫੈਲਾਉਣ ਦੇ ਦੋਸ਼

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦਾ ਘਿਨੌਣਾ ਚਿਹਰਾ ਇਕ ਵਾਰ ਮੁੜ ਸਾਹਮਣੇ ਆਇਆ ਹੈ ਤੇ ਉਸ ਨੇ ਭਾਰਤ ’ਤੇ ਅਫਗਾਨਿਸਤਾਨ ਵਿਚ ਅੱਤਵਾਦ ਫੈਲਾਉਣ ਦਾ ਦੋਸ਼ ਲਾਇਆ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਇਕ ਵਿਵਾਦਿਤ ਬਿਆਨ ’ਚ ਭਾਰਤ ’ਤੇ ਅਫਗਾਨਿਸਤਾਨ ਦੀ ਜ਼ਮੀਨ ਦੀ ਵਰਤੋਂ ਕਰਕੇ ਪਾਕਿਸਤਾਨ ਖਿਲਾਫ਼ ‘ਹਾਈਬ੍ਰਿਡ’ ਯੁੱਧ ’ਚ ਸ਼ਾਮਲ ਹੋਣ ਤੇ ਅੱਤਵਾਦ ਦਾ ਸਮਰਥਨ ਕਰਨ ਦਾ ਦੋੋਸ਼ ਲਾਇਆ। ਉਨ੍ਹਾਂ ਕਿਹਾ ਕਿ ਭਾਰਤ ਪਾਕਿਸਤਾਨ ਨੂੰ ਅਸਥਿਰ ਕਰਨ ਲਈ ਯਤਨ ਕਰ ਰਿਹਾ ਹੈ। ਉਨ੍ਹਾਂ ਨੇ ਵੱਡਾ ਦੋਸ਼ ਲਾਉਂਦਿਆਂ ਕਿਹਾ ਕਿ ਬੀਤੇ ਦਿਨੀਂ ਲਾਹੌਰ ਦੇ ਜੋਹਾਰ ਟਾਊਨ ’ਚ ਹਾਫ਼ਿਜ਼ ਸਈਦ ਦੇ ਘਰ ਦੇ ਬਾਹਰ ਜੋ ਧਮਾਕਾ ਹੋਇਆ ਸੀ, ਉਹ ਵੀ ਭਾਰਤ ਦੇ ਸਮਰਥਨ ਨਾਲ ਕਰਵਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਸਈਦ 2008 ਵਿਚ ਮੁੰਬਈ ਦੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਤੇ ਪਾਬੰਦੀਸ਼ੁਦਾ ਸੰਗਠਨ ਜਮਾਤ-ਉਦ-ਦਾਵਾ ਦਾ ਸਰਗਣਾ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਓਮਾਨ ਨੇ ਭਾਰਤ, ਪਾਕਿਸਤਾਨ ਸਮੇਤ 24 ਦੇਸ਼ਾਂ ਦੇ ਯਾਤਰੀਆਂ ’ਤੇ ਲਾਈ ਪਾਬੰਦੀ

ਅਲਵੀ ਦੇ ਦਫਤਰ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਭਾਰਤ ਪਾਕਿਸਤਾਨ ਦੀ ਹਾਲਤ ਡਾਵਾਂਡੋਲ ਕਰਨ ਲਈ ਅੱਤਵਾਦੀ ਸਰਗਰਮੀਆਂ ਚਲਾ ਰਿਹਾ ਹੈ। ਪਾਕਿਸਤਾਨੀ ਰਾਸ਼ਟਰਪਤੀ ਨੇ ਭਾਰਤ ’ਤੇ ਪਾਕਿਸਤਾਨ ਦੀ ਧਰਤੀ ’ਤੇ ਅੱਤਵਾਦ ਫੈਲਾਉਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਭਾਰਤ ਭਾੜੇ ਦੇ ਅੱਤਵਾਦੀ ਸੰਗਠਨਾਂ ਰਾਹੀਂ ਪਾਕਿਸਤਾਨ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚ ਰਿਹਾ ਹੈ। ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਪਾਕਿਸਤਾਨ ਵੱਲੋਂ ਲਾਏ ਗਏ ਦੋਸ਼ਾਂ ਦਾ ਜ਼ੋਰਦਾਰ ਖੰਡਨ ਕੀਤਾ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਵਿਚ ਹੋਏ ਅੱਤਵਾਦੀ ਹਮਲਿਆਂ ’ਚ ਭਾਰਤ ਦਾ ਹੱਥ ਹੋਣ ਦੇ ਕਥਿਤ ਸਬੁੂਤ ਦੇ ਦਾਅਵੇ ਕਾਲਪਨਿਕ ਗੱਲਾਂ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਾਕਿਸਤਾਨੀ ਰਾਸ਼ਟਰਪਤੀ ਨੇ ਪਿਛਲੇ ਦਿਨੀਂ ਤੁਰਕੀ ਦੇ ਫੌਜ ਮੁਖੀ ਜਨਰਲ ਉਮਿਤ ਡੂੰਡਰ ਨਾਲ ਮੁਲਾਕਾਤ ਦੌਰਾਨ ਵੀ ਭਾਰਤ ਨੂੰ ਲੈ ਕੇ ਬੇਬੁਨਿਆਦੀ ਤੇ ਵਿਵਾਦਿਤ ਬਿਆਨ ਦਿੱਤੇ। ਅਲਵੀ ਨੇ ਦਾਅਵਾ ਕੀਤਾ ਸੀ ਕਿ ਭਾਰਤ ਅਫਗਾਨਿਸਤਾਨ ਜ਼ਰੀਏ ਪਾਕਿਸਤਾਨ ’ਚ ਅੱਤਵਾਦ ਨੂੰ ਬੜ੍ਹਾਵਾ ਦੇ ਰਿਹਾ ਹੈ। ਭਾਰਤ ਅੱਤਵਾਦੀਆਂ ਨੂੰ ਪੈਸਾ ਤੇ ਸਿਖਲਾਈ ਦਿੰਦਾ ਹੈ। ਉਨ੍ਹਾਂ ਤੁਰਕੀ ਫੌਜ ਦੇ ਮੁਖੀ ਉਮਿਤ ਨੂੰ ਪਾਕਿਸਤਾਨ ਦੀ ਮਦਦ ਕਰਨ ਦਾ ਸੱਦਾ ਦਿੱਤਾ। ਤੁਰਕੀ ਤੇ ਪਾਕਿਸਤਾਨ ਸਾਂਝੇ ਤੌਰ ’ਤੇ ਗੁਪਤ ਰੱਖਿਆ ਦੇ ਖੇਤਰ ’ਚ ਕਈ ਸਹਿਯੋਗ ਪ੍ਰੋਗਰਾਮ ਚਲਾ ਰਹੇ ਹਨ।

ਇਹ ਵੀ ਪੜ੍ਹੋ : ਹੈਤੀ ਦੇ ਰਾਸ਼ਟਰਪਤੀ ਦੇ ਕਤਲ ਮਾਮਲੇ ’ਚ 4 ਸ਼ੱਕੀ ਢੇਰ, 2 ਗ੍ਰਿਫ਼ਤਾਰ

 


author

Manoj

Content Editor

Related News