ਜੇਕਰ ਤੁਹਾਡੇ ਬੱਚੇ ਵੀ ਪੀਂਦੇ ਹਨ ਪੈਕਡ ਫਰੂਟ ਜੂਸ ਤਾਂ ਹੋ ਜਾਓ ਸਾਵਧਾਨ

05/10/2019 5:23:40 PM

ਵਾਸ਼ਿੰਗਟਨ— ਉਂਝ ਤਾਂ ਫਲਾਂ ਦੇ ਸੇਵਨ ਦੇ ਨਾਲ-ਨਾਲ ਫਰੂਟ ਜੂਸ ਵੀ ਕਈ ਫਾਇਦਿਆਂ ਵਾਲਾ ਹੁੰਦਾ ਹੈ ਅਤੇ ਸਿਹਤ ਲਈ ਲਾਭਦਾਇਕ ਮੰਨਿਆ ਜਾਂਦਾ ਹੈ ਪਰ ਸਿਰਫ ਫਰੈੱਸ਼ ਜੂਸ। ਮਾਰਕਿਟ 'ਚ ਵਿਕਣ ਵਾਲਾ ਪੈਕਡ ਫਰੂਟ ਜੂਸ ਬੱਚਿਆਂ ਨੂੰ ਬੀਮਾਰ ਬਣਾ ਸਕਦਾ ਹੈ। ਇਨ੍ਹਾਂ ਪੈਕਡ ਫਰੂਡ ਜੂਸੇਜ 'ਚ ਨਾ ਤਾਂ ਫਾਈਬਰ ਜਾਂ ਕੋਈ ਕੁਦਰਤੀ ਗੁਣ ਹੁੰਦਾ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਪੋਸ਼ਕ ਤੱਤ। ਇਸ ਤਰ੍ਹਾਂ ਫਰੂਟ ਜੂਸ ਬੱਚਿਆਂ ਦੀ ਸਿਹਤ ਲਈ ਕਾਫੀ ਨੁਕਸਾਨਦੇਹ ਹਨ।

ਬ੍ਰੇਨ ਨੂੰ ਨੁਕਸਾਨ
ਮਾਰਕਿਟ 'ਚ ਵਿਕਣ ਵਾਲੇ ਪੈਕਡ ਅਤੇ ਫਲੇਵਰਡ ਫਰੂਟ ਜੂਸ 'ਚ ਕੈਡਮੀਅਮ, ਕਾਰਬਨਿਕ, ਆਰਸੇਨਿਕ ਅਤੇ ਮਰਕਰੀ ਜਾਂ ਲੈੱਡ ਪਾਇਆ ਜਾਂਦਾ ਹੈ, ਜੋ ਬੱਚਿਆਂ ਦੀ ਸਿਹਤ 'ਤੇ ਬਹੁਤ ਹੀ ਬੁਰਾ ਅਸਰ ਪਾਉਂਦਾ ਹੈ। ਪੈਕਡ ਜੂਸ 'ਚ ਪਾਏ ਜਾਣ ਵਾਲੇ ਮੈਟਲ ਬੱਚਿਆਂ ਦੇ ਨਰਵਸ ਸਿਸਟਮ 'ਤੇ ਬੁਰਾ ਪ੍ਰਭਾਵ ਪਾਉਂਦੇ ਹਨ, ਜਿਸ ਨਾਲ ਬੱਚਿਆਂ ਦੇ ਵਿਕਾਸਸ਼ੀਲ ਬ੍ਰੇਨ ਨੂੰ ਵੀ ਨੁਕਸਾਨ ਪਹੁੰਚਦਾ ਹੈ। ਟੈਟਰਾ 'ਚ ਬੰਦ ਜੂਸ 'ਚ ਫਲਾਂ ਦਾ ਹਿੱਸਾ ਸਿਰਫ 25 ਫੀਸਦੀ ਹੀ ਹੁੰਦਾ ਹੈ।

ਡਾਇਬਿਟੀਜ਼ ਦਾ ਖਤਰਾ
ਪੈਕਡ ਫਰੂਡ ਜੂਸ ਨੂੰ ਬਣਾਉਣ ਲਈ ਰਿਫਾਇੰਡ ਸ਼ੂਗਰ ਦਾ ਇਸਤੇਮਾਲ ਕੀਤਾ ਜਾਂਦਾ ਹੈ, ਇਸ ਲਈ ਇਹ ਡਾਇਬਿਟੀਜ਼ ਦੇ ਮਰੀਜਾਂ ਲਈ ਨੁਕਸਾਨਦੇਹ ਹੈ। ਇਸ ਤਰ੍ਹਾਂ ਦੇ ਜੂਸ ਦਾ ਨਿਯਮਿਤ ਰੂਪ ਨਾਲ ਸੇਵਨ ਕਰਨ ਨਾਲ ਬਲੱਡ ਸ਼ੂਗਰ ਦਾ ਲੈਵਲ ਵੱਧ ਜਾਂਦਾ ਹੈ।

ਆਰਟੀਫਿਸ਼ੀਅਲ ਕਲਰ
ਪੈਕਡ ਬੰਦ ਜੂਸ 'ਚ ਆਰਟੀਫਿਸ਼ੀਅਲ ਕਲਰ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ ਜੋ ਉਂਝ ਵੀ ਸਾਡੇ ਸਰੀਰ ਲਈ ਖਤਰਨਾਕ ਮੰਨੇ ਜਾਂਦੇ ਹਨ।

ਪੇਟ ਦੀ ਸਮੱਸਿਆ
ਇਸ ਤਰ੍ਹਾਂ ਦੇ ਪੈਕਡ ਜੂਸ ਨੂੰ ਪੀਣ ਨਾਲ ਗੈਸ, ਡਾਇਰੀਆ, ਪੇਟ 'ਚ ਦਰਦ ਵਰਗੀ ਸਮੱਸਿਆ ਹੋ ਸਕਦੀ ਹੈ।

ਮੋਟਾਪਾ ਵਧਣ ਦਾ ਖਤਰਾ
ਪੈਕਡ ਬੰਦ ਜੂਸ ਪੀਣ ਨਾਲ ਸਰੀਰ 'ਚ ਕਾਫੀ ਜਿਆਦਾ ਕੈਲੋਰੀ ਵੱਧ ਜਾਂਦੀ ਹੈ, ਜਿਸ ਨਾਲ ਮੋਟਾਪਾ ਵਧਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ।


Baljit Singh

Content Editor

Related News