ਜੇਕਰ ਹੋ ਕਬਜ਼ ਦੀ ਸਮੱਸਿਆ ਨਾਲ ਪਰੇਸ਼ਾਨ ਤਾਂ ਰੋਜ਼ ਪੀਓ 1 ਗਿਲਾਸ ਪੁਦੀਨੇ ਦਾ ਪਾਣੀ

Wednesday, Jun 12, 2024 - 10:32 AM (IST)

ਜਲੰਧਰ- ਪੁਦੀਨੇ ਦਾ ਪਾਣੀ ਪੀਣ ਨਾਲ ਥਕਾਵਟ ਤੋਂ ਰਾਹਤ ਮਿਲਦੀ ਹੈ। ਚਿਹਰੇ 'ਤੇ ਚਮਕ ਆਉਂਦੀ ਹੈ ਅਤੇ ਸਕਿਨ ਗਲੋਅ ਕਰਨ ਲੱਗ ਜਾਂਦੀ ਹੈ। ਪੁਦੀਨੇ ਦਾ ਪਾਣੀ ਪੀਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਅਤੇ ਐਸੀਡਿਟੀ, ਸੀਨੇ ਵਿੱਚ ਸਾੜ ਪੈਣ, ਪੇਟ ਵਿੱਚ ਸਾੜ ਪੈਣ ਅਤੇ ਕਬਜ਼ ਤੋਂ ਵੀ ਰਾਹਤ ਮਿਲਦੀ ਹੈ। ਪੁਦੀਨੇ ਦੇ ਪਾਣੀ ਵਿੱਚ 'ਐਂਟੀ-ਆਕਸੀਡੈਂਟ', 'ਐਂਟੀ-ਬੈਕਟੀਰੀਅਲ', 'ਐਂਟੀਫੰਗਲ' ਗੁਣ ਹੁੰਦੇ ਹਨ। ਪੁਦੀਨੇ ਦਾ ਪਾਣੀ ਹਰ ਰੋਜ਼ ਪੀਣਾ ਚਾਹੀਦਾ ਹੈ। ਇਸ ਵਿੱਚ 'ਫੋਲੇਟ', 'ਕੈਲਸ਼ੀਅਮ,' 'ਕੈਰੋਟੀਨ,' ਮੈਗਨੀਸ਼ੀਅਮ,' 'ਪੋਟਾਸ਼ੀਅਮ' ਅਤੇ 'ਵਿਟਾਮਿਨ ਸੀ' ਹੁੰਦਾ ਹੈ। ਇਹ ਸਰੀਰ ਅਤੇ ਪੇਟ ਦੋਹਾਂ ਨੂੰ ਠੰਡਾ ਰੱਖਦਾ ਹੈ। ਹੀਟ ਸਟ੍ਰੋਕ ਤੋਂ ਵੀ ਬਚਾਉਂਦਾ ਹੈ। ਜੇਕਰ ਤੁਸੀਂ ਗਰਮੀਆਂ 'ਚ ਰੋਜ਼ 1 ਗਲਾਸ ਪੁਦੀਨੇ ਦਾ ਪਾਣੀ ਪੀਂਦੇ ਹੋ, ਤਾਂ ਤੁਹਾਨੂੰ ਚਮਕਦਾਰ ਚਮੜੀ ਦੇ ਨਾਲ-ਨਾਲ ਊਰਜਾ ਵੀ ਮਿਲੇਗੀ। ਕਬਜ਼ ਇਕ ਸਾਧਾਰਨ ਸਿਹਤ ਸਮੱਸਿਆ ਹੈ ਜਿਸ ਨਾਲ ਕਈ ਲੋਕ ਅਕਸਰ ਜੂਝਦੇ ਹਨ। ਇਹ ਸਮੱਸਿਆ ਅਕਸਰ ਗਲਤ ਖਾਣ-ਪੀਣ ਤੇ ਖਰਾਬ ਲਾਈਫ ਸਟਾਈਲ ਕਾਰਨ ਹੁੰਦੀ ਹੈ। ਕਬਜ਼ ਨਾਲ ਨਿਪਟਣ ਦੇ ਕਈ ਕੁਦਰਤੀ ਉਪਾਅ ਹਨ ਜਿਨ੍ਹਾਂ ਵਿਚੋਂ ਇਕ ਹੈ ਸਵੇਰੇ-ਸਵੇਰੇ ਪੁਦੀਨੇ ਦਾ ਪਾਣੀ ਪੀਣਾ ਹੈ। ਆਓ ਜਾਣਦੇ ਹਾਂ ਇਸ ਨੂੰ ਪੀਣ ਦਾ ਫਾਇਦੇ-
1. ਪਾਚਣ 'ਚ ਸੁਧਾਰ
ਪੁਦੀਨੇ ਦਾ ਪਾਣੀ ਪੀਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਅਤੇ ਐਸੀਡਿਟੀ, ਸੀਨੇ 'ਚ ਸਾੜ ਪੈਣ, ਪੇਟ ਵਿੱਚ ਸਾੜ ਪੈਣ ਅਤੇ ਕਬਜ਼ ਤੋਂ ਵੀ ਰਾਹਤ ਮਿਲਦੀ ਹੈ। ਇਹ ਪਾਚਣ ਰਸਾਂ ਦੇ ਉਤਪਾਦਨ ਨੂੰ ਵਧਾ ਕੇ ਪਾਚਣ ਕਿਰਿਆ ਨੂੰ ਤੇਜ਼ ਕਰਦਾ ਹੈ।
2.ਪੇਟ ਨਾਲ ਜੁੜੀ ਸਮੱਸਿਆਵਾਂ ਦੂਰ
ਰੋਜ਼ਾਨਾ ਪੁਦੀਨੇ ਦਾ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਠੀਕ ਹੁੰਦਾ ਹੈ। ਇਸ ਦੇ ਨਾਲ ਹੀ ਵਾਲਾਂ, ਚਮੜੀ ਅਤੇ ਪੇਟ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਇਸ ਲਈ ਰੋਜ਼ ਇਕ ਗਿਲਾਸ ਪੁਦੀਨੇ ਦਾ ਪਾਣੀ ਪੀਣਾ ਚਾਹੀਦਾ ਹੈ।
3.ਹਾਈਡ੍ਰੇਸ਼ਨ
ਸਵੇਰੇ-ਸਵੇਰੇ ਪੁਦੀਨਾ ਪਾਣੀ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ, ਜਿਸ ਨਾਲ ਕਬਜ਼ ਦੀ ਸਮੱਸਿਆ ਘੱਟ ਹੁੰਦੀ ਹੈ। ਹਾਈਡ੍ਰੇਸ਼ਨ ਅੰਤੜੀਆਂ ਦੇ ਸੁਚਾਰੂ ਤੌਰ ਤੋਂ ਕੰਮ ਕਰਨ ਲਈ ਜ਼ਰੂਰੀ ਹੈ।
4.ਉਲਟੀਆਂ ਜਾਂ ਮਤਲੀ ਵਿੱਚ ਰਾਹਤ
ਜਿਨ੍ਹਾਂ ਲੋਕਾਂ ਨੂੰ ਉਲਟੀ ਅਤੇ ਮਤਲੀ ਦੀ ਸਮੱਸਿਆ ਵੀ ਹੈ ਤਾਂ ਉਨ੍ਹਾਂ ਨੂੰ ਪੁਦੀਨੇ ਦਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਪੁਦੀਨੇ ਦੇ ਜੂਸ ਜਾਂ ਇਸ ਦੇ ਅਸੈਂਸ਼ੀਅਲ ਤੇਲ ਦੀ ਵਰਤੋਂ ਨਾਲ ਸਿਰਦਰਦ ਅਤੇ ਕੁਝ ਹੋਰ ਤਰ੍ਹਾਂ ਦੇ ਦਰਦ 'ਚ ਰਾਹਤ ਮਿਲ ਸਕਦੀ ਹੈ ਕਿਉਂਕਿ ਇਸ 'ਚ ਦਰਦ ਤੋਂ ਰਾਹਤ ਦੇਣ ਵਾਲੇ ਗੁਣ ਵੀ ਹੁੰਦੇ ਹਨ।
5.ਸਾਹ ਸਬੰਧੀ ਸਮੱਸਿਆਵਾਂ 'ਚ ਲਾਭਕਾਰੀ 
 ਪੁਦੀਨੇ 'ਚ ਕਫ ਦੇ ਸ਼ਾਂਤ ਕਰਨ ਵਾਲੇ ਗੁਣ ਹੋਣ ਦੇ ਨਾਲ-ਨਾਲ ਇਸ ਦਾ ਪ੍ਰਭਾਵ ਗਰਮ ਵੀ ਹੁੰਦਾ ਹੈ, ਇਸ ਲਈ ਇਸ ਦੇ ਸੇਵਨ ਨਾਲ ਫੇਫੜਿਆਂ 'ਚ ਜਮ੍ਹਾ ਬਲਗਮ ਪਤਲਾ ਹੋ ਜਾਂਦਾ ਹੈ ਅਤੇ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ। 


sunita

Content Editor

Related News