ਬੱਚੇ ਦੀ ਪੁਤਲੀ ਹੋ ਰਹੀ ਹੈ ਸਫੈਦ ਤਾਂ ਹੋ ਜਾਓ ਸੁਚੇਤ, ਇਹ ਰੈਟੀਨੋਬਲਾਸਟੋਮਾ ਹੋ ਸਕਦੈ

05/20/2024 5:48:03 PM

ਨਵੀਂ ਦਿੱਲੀ - ਜੇਕਰ ਤੁਸੀਂ ਆਪਣੇ ਬੱਚੇ ਦੀ ਅੱਖ ਵਿਚ ਚਿੱਟੀ ਚਮਕ, ਚਿੱਟੀ ਪੁਤਲੀ ਜਾਂ ਚਿੱਟਾ ਪ੍ਰਤੀਬਿੰਬ ਦੇਖਦੇ ਹੋ ਤਾਂ ਤੁਹਾਨੂੰ ਚੌਕਸ ਹੋ ਜਾਣਾ ਚਾਹੀਦਾ ਹੈ। ਇਹ ਰੈਟੀਨੋਬਲਾਸਟੋਮਾ ਦਾ ਲੱਛਣ ਹੋ ਸਕਦਾ ਹੈ। ਇਹ ਅੱਖਾਂ ਦੇ ਕੈਂਸਰ ਦੀ ਇਕ ਦੁਰਲੱਭ ਕਿਸਮ ਹੈ, ਜੋ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਜਾਣਕਾਰੀ ਏਮਜ਼ ਦਿੱਲੀ ਦੇ ਡਾ. ਰਾਜੇਂਦਰ ਪ੍ਰਸਾਦ ਨੇਤਰ ਵਿਗਿਆਨ ਕੇਂਦਰ ਦੀ ਪ੍ਰੋਫੈਸਰ ਅਤੇ ਅੱਖਾਂ ਦੇ ਕੈਂਸਰ ਦੀ ਮਾਹਿਰ ਡਾ. ਭਾਵਨਾ ਚਾਵਲਾ ਨੇ ਦਿੱਤੀ |

ਇਹ ਖ਼ਬਰ ਵੀ ਪੜ੍ਹੋ - ਗਰਮੀਆਂ ’ਚ ਸੁਸਤੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਜ਼ਰੂਰ ਅਪਣਾਉਣ ਇਹ ਦੇਸੀ ਨੁਸਖ਼ੇ, ਮਿੰਟਾਂ ’ਚ ਮਿਲੇਗੀ ਚੁਸਤੀ     

ਡਾ. ਚਾਵਲਾ ਨੇ ਕਿਹਾ ਕਿ ਰੈਟੀਨੋਬਲਾਸਟੋਮਾ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਸਭ ਤੋਂ ਵੱਧ ਆਮ ਅੱਖਾਂ ਦਾ ਕੈਂਸਰ ਹੈ ਅਤੇ ਭਾਰਤ ਵਿਚ ਇਸ ਤੋਂ ਪੀੜਤ ਬੱਚੇ ਸਭ ਤੋਂ ਵੱਧ ਹਨ। ਇਹ ਇਕ ਜੈਨੇਟਿਕ ਬਿਮਾਰੀ ਹੈ, ਜੋ ਪਿਤਾ ਦੇ ਕ੍ਰੋਮੋਸੋਮ ਵਿਚ ਪਰਿਵਰਤਨ ਕਾਰਨ ਹੁੰਦੀ ਹੈ। ਇਸ ਦਾ ਇਲਾਜ ਸੰਭਵ ਹੈ, ਬਸ਼ਰਤੇ ਇਸ ਦਾ ਸਮੇਂ ਸਿਰ ਪਤਾ ਲੱਗ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News