ਜੇ ਤੁਹਾਡੇ ਪਿੱਤੇ ''ਚ ਵੀ ਪੱਥਰੀ ਹੈ ਤਾਂ ਸਾਵਧਾਨ, ਪੀ. ਜੀ. ਆਈ. ਦੀ ਖੋਜ ''ਚ ਹੈਰਾਨ ਕਰਨ ਦੇਣ ਵਾਲਾ ਖ਼ੁਲਾਸਾ

Monday, May 27, 2024 - 06:23 PM (IST)

ਜੇ ਤੁਹਾਡੇ ਪਿੱਤੇ ''ਚ ਵੀ ਪੱਥਰੀ ਹੈ ਤਾਂ ਸਾਵਧਾਨ, ਪੀ. ਜੀ. ਆਈ. ਦੀ ਖੋਜ ''ਚ ਹੈਰਾਨ ਕਰਨ ਦੇਣ ਵਾਲਾ ਖ਼ੁਲਾਸਾ

ਚੰਡੀਗੜ੍ਹ (ਪਾਲ) : ਜੇ ਪਿੱਤੇ ਦੀ ਥੈਲੀ (ਗਾਲ ਬਲੈਡਰ) 'ਚ ਪੱਥਰੀ ਲੰਬੇ ਸਮੇਂ ਤੱਕ ਬਣੀ ਰਹੇ ਤਾਂ ਇਹ ਇਨਫੈਕਸ਼ਨ ਅਤੇ ਬੈਕਟੀਰੀਆ ਦਾ ਵੱਡਾ ਕਾਰਨ ਬਣ ਸਕਦੀ ਹੈ। ਅਜਿਹੀ ਸਥਿਤੀ ’ਚ ਜਲਦੀ ਤੋਂ ਜਲਦੀ ਸਰਜਰੀ ਜ਼ਰੂਰੀ ਹੋ ਜਾਂਦੀ ਹੈ ਪਰ ਜੇ ਦਰਦ ਨਾ ਹੋਵੇ ਤਾਂ ਮਰੀਜ਼ ਨੂੰ ਸਾਲਾਂ ਤੱਕ ਪਤਾ ਨਹੀਂ ਹੁੰਦਾ ਕਿ ਉਸ ਨੂੰ ਪੱਥਰੀ ਵੀ ਹੈ। ਪੀ.ਜੀ.ਆਈ. ਗੈਸਟ੍ਰੋਐਂਟਰੌਲੋਜੀ ਵਿਭਾਗ ਵੱਲੋਂ ਕੀਤੇ ਗਏ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਜੇ ਪੱਥਰੀ ਨੂੰ ਲੰਬੇ ਸਮੇਂ ਤੱਕ ਪਿਆ ਰਹਿਣ ਦਿੱਤਾ ਜਾਵੇ ਤਾਂ ਇਹ ਨਾ ਸਿਰਫ਼ ਵੱਖ-ਵੱਖ ਤਰ੍ਹਾਂ ਦੇ ਬੈਕਟੀਰੀਆ ਦਾ ਵੱਡਾ ਕਾਰਨ ਬਣ ਜਾਂਦਾ ਹੈ ਸਗੋਂ ਕਾਰਸੀਨੋਮਾ (ਕੈਂਸਰ) ਦੀ ਸੋਜ ਦਾ ਕਾਰਨ ਵੀ ਬਣਦਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਆਉਣ ਨਾਲ ਦਿਲਚਸਪ ਹੋਇਆ ਖਡੂਰ ਸਾਹਿਬ ਸੀਟ 'ਤੇ ਮੁਕਾਬਲਾ, ਜਾਣੋ ਹੁਣ ਤਕ ਦਾ ਇਤਿਹਾਸ

ਗੈਸਟ੍ਰੋਐਂਟਰੌਲੋਜੀ ਵਿਭਾਗ ਤੋਂ ਡਾ. ਡਿੰਪਲ ਦੀ ਇਹ ਸਰਵੇ ਰਿਪੋਰਟ ਹੈ, ਜਿਸ ’ਚ ਉਨ੍ਹਾਂ ਦੇ ਸਹਿ-ਲੇਖਕ ਵਿਭਾਗ ਦੇ ਮੁਖੀ ਡਾ. ਊਸ਼ਾ ਦੱਤਾ ਸਨ। ਗੈਸਟਰੋਐਂਟਰੌਲੋਜੀ, ਮਾਈਕ੍ਰੋਬਾਇਓਲੋਜੀ ਤੇ ਸਰਜਰੀ ਵਿਭਾਗਾਂ ਨੇ ਸਾਂਝੇ ਤੌਰ ’ਤੇ ਇਹ ਖੋਜ ਕੀਤੀ ਹੈ। ਖੋਜ ’ਚ 94 ਸੈਂਪਲ ਸਾਈਜ਼ (ਮਰੀਜ਼) ਲਏ ਗਏ ਸਨ, ਜਿਨ੍ਹਾਂ ’ਚੋਂ 81 ਫ਼ੀਸਦੀ ਔਰਤਾਂ ਸਨ। ਖੋਜ ’ਚ ਸਾਹਮਣੇ ਆਇਆ ਕਿ 69 ਮਾਮਲਿਆਂ ’ਚ ਪੱਥਰੀ ਦਾ ਕਾਰਨ ਬਣਨ ਵਾਲੇ ਬੈਕਟੀਰੀਆ ਪਿੱਤੇ ਦੀ ਅੰਦਰਲੀ ਸਤਿਹ ’ਤੇ ਪਾਏ ਗਏ ਸਨ ਜਦਕਿ 38 ਮਾਮਲਿਆਂ ’ਚ ਪੱਥਰੀ ’ਚ ਬੈਕਟੀਰੀਆ ਮਿਲਿਆ ਸੀ। ਇਹ ਕੋਈ ਇਕ ਬੈਕਟੀਰੀਆ ਨਹੀਂ ਸਗੋਂ ਕਈ ਤਰ੍ਹਾਂ ਦੇ ਬੈਕਟੀਰੀਆ ਸਨ। ਹੁਣ ਤੱਕ ਇਹ ਕਿਹਾ ਜਾਂਦਾ ਹੈ ਕਿ ਪੱਥਰ ’ਚ ਹੀ ਜ਼ਿਆਦਾਤਰ ਬੈਕਟੀਰੀਆ ਹੁੰਦੇ ਹਨ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਜਾਰੀ ਹੋਇਆ ਨਤੀਜਾ

ਜ਼ਿਆਦਾਤਰ ਮਾਮਲਿਆਂ ’ਚ ਨਹੀਂ ਦਿਸੇ ਕੋਈ ਲੱਛਣ

ਖੋਜ ’ਚ ਸ਼ਾਮਲ ਜ਼ਿਆਦਾਤਰ ਮਰੀਜ਼ਾਂ ’ਚ ਲੱਛਣ ਨਹੀਂ ਸਨ। ਇਸ ਲਈ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਨੂੰ ਪੱਥਰੀ ਹੈ ਪਰ ਜਦੋਂ ਸਰਜਰੀ ਤੱਕ ਉਨ੍ਹਾਂ ਦਾ ਟੈਸਟ ਕੀਤਾ ਗਿਆ ਤਾਂ ਬੈਕਟੀਰੀਆ ਮਿਲੇ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਬਿਮਾਰੀ ’ਚ ਇਹ ਸਭ ਤੋਂ ਵੱਡੀ ਸਮੱਸਿਆ ਹੈ। ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਬਿਮਾਰੀ ਬਾਰੇ ਪਤਾ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਨੂੰ ਕੋਈ ਸਮੱਸਿਆ ਮਹਿਸੂਸ ਨਹੀਂ ਹੁੰਦੀ। ਦਰਦ ਹੋਣ ’ਤੇ ਵੀ ਐਮਰਜੈਂਸੀ ਇਲਾਜ ਜਾਂ ਹੋਰ ਇਲਾਜ ਦਿੱਤਾ ਜਾਂਦਾ ਹੈ। ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਇਹ ਬੈਕਟੀਰੀਆ ਕਾਰਸੀਨੋਮਾ ਦੇ ਵਾਧੇ ਦਾ ਕਾਰਨ ਬਣਦਾ ਹੈ।

ਇਹ ਵੀ ਪੜ੍ਹੋ : ਜਨ ਸਭਾ ਨੂੰ ਸੰਬੋਧਨ ਕਰਦਿਆਂ ਭਾਵੁਕ ਹੋ ਗਏ ਹੰਸ ਰਾਜ ਹੰਸ, ਕਿਹਾ '1 ਜੂਨ ਤਕ ਜਿਊਂਦਾ ਰਿਹਾ ਤਾਂ...'

ਜੇ ਪੱਥਰੀ ਲੰਬੇ ਸਮੇਂ ਤੱਕ ਸਰੀਰ ’ਚ ਰਹਿੰਦੀ ਹੈ ਤਾਂ ਪੱਥਰੀ ਦੇ ਬਾਇਲ ਡੈਕਟ ’ਚ ਦਾਖ਼ਲ ਹੋਣ ਦਾ ਖ਼ਤਰਾ ਰਹਿੰਦਾ ਹੈ। ਜੇ ਪੱਥਰੀ ਇੱਥੇ ਦਾਖ਼ਲ ਹੋ ਜਾਂਦੀ ਹੈ ਤਾਂ ਮਰੀਜ਼ ਨੂੰ ਪੀਲੀਆ ਤੇ ਹੋਰ ਕਈ ਸਮੱਸਿਆਵਾਂ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਜੇ ਕਿਸੇ ਮਰੀਜ਼ ਨੂੰ ਪਿੱਤੇ ਦੀ ਬੀਮਾਰੀ ਦਾ ਪਤਾ ਲੱਗਦਾ ਹੈ ਤਾਂ ਉਸ ਨੂੰ ਜ਼ਿਆਦਾ ਦੇਰ ਤੱਕ ਇਸ ਨੂੰ ਨਹੀਂ ਰੱਖਣਾ ਚਾਹੀਦਾ। ਤੁਹਾਨੂੰ ਜਿੰਨੀ ਜਲਦੀ ਹੋ ਸਕੇ, ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤੇ ਇਸ ਨੂੰ ਹਟਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ ਨੇ ਉਜਾੜ ਕੇ ਰੱਖ ਦਿੱਤਾ ਟੱਬਰ, ਪੂਰੇ ਪਰਿਵਾਰ ਨੇ ਖਾਧਾ ਜ਼ਹਿਰ, ਘਰ 'ਚੋਂ ਉਠੀਆਂ ਚਾਰ ਲਾਸ਼ਾਂ

ਕੀ ਹੈ ਕਾਰਸੀਨੋਮਾ?

ਕਾਰਸੀਨੋਮਾ ਸਾਰੇ ਕੈਂਸਰਾਂ ਵਾਂਗ ਉਦੋਂ ਸ਼ੁਰੂ ਹੁੰਦਾ ਹੈ, ਜਦੋਂ ਸਰੀਰ ’ਚ ਜੈਨੇਟਿਕ ਤਬਦੀਲੀ ਆਮ, ਸਿਹਤਮੰਦ ਸੈੱਲ ਨੂੰ ਕੈਂਸਰ ਸੈੱਲ ’ਚ ਬਦਲ ਦਿੰਦੀ ਹੈ। ਉਹ ਕੈਂਸਰ ਸੈੱਲ ਵਧਦਾ ਰਹਿੰਦਾ ਹੈ ਤੇ ਹੋਰ ਕੈਂਸਰ ਸੈੱਲ ਬਣਾਉਂਦਾ ਹੈ। ਜੇ ਇਲਾਜ ਨਾ ਕੀਤਾ ਜਾਵੇ ਤਾਂ ਕੈਂਸਰ ਸੈੱਲ ਆਲੇ-ਦੁਆਲੇ ਦੇ ਸਿਹਤਮੰਦ ਟਿਸ਼ੂਆਂ ’ਤੇ ਹਮਲਾ ਕਰ ਸਕਦੇ ਹਨ।

ਇਹ ਵੀ ਪੜ੍ਹੋ : ਨਵੀਂ ਬੋਲੈਰੋ ਲੈ ਕੇ ਮੱਥਾ ਟੇਕਣ ਗਈ ਸੰਗਤ ਨਾਲ ਵਾਪਰਿਆ ਵੱਡਾ ਹਾਦਸਾ, 4 ਦੀ ਮੌਤ, ਬੱਚਾ ਪਾਣੀ 'ਚ ਰੁੜਿਆ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News