ਰਿਪੋਰਟ 'ਚ ਦਾਅਵਾ, 100 ਤੋਂ ਵੱਧ ਕੈਨੇਡੀਅਨ ਅਜੇ ਵੀ ਚੀਨ ਦੀਆ ਜੇਲ੍ਹਾਂ 'ਚ ਬੰਦ

09/26/2021 10:47:12 AM

ਬੀਜਿੰਗ/ਟੋਰਾਂਟੋ (ਏ.ਐਨ.ਆਈ.): ਚੀਨ ਅਤੇ ਕੈਨੇਡਾ ਵਿਚਕਾਰ ਸੰਬੰਧ ਫਿਲਹਾਲ ਤਣਾਅਪੂਰਨ ਬਣੇ ਹੋਏ ਹਨ। ਕੈਨੇਡਾ ਦੇ 2 ਨਾਗਰਿਕਾਂ ਮਾਈਕਲ ਕੋਵਰਿਗ ਅਤੇ ਮਾਈਕਲ ਸਪੈਵਰ ਦੀ ਰਿਹਾਈ ਤੋਂ ਬਾਅਦ, ਅਜੇ ਵੀ 100 ਤੋਂ ਵੱਧ ਕੈਨੇਡੀਅਨ ਹਨ ਜੋ ਇਸ ਵੇਲੇ ਵੱਖ-ਵੱਖ ਕਾਰਨਾਂ ਕਰਕੇ ਚੀਨ ਦੀਆਂ ਜੇਲ੍ਹਾਂ ਵਿੱਚ ਨਜ਼ਰਬੰਦ ਹਨ।
ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ (ਸਥਾਨਕ ਸਮੇਂ) ਨੂੰ ਕਿਹਾ ਕਿ ਕੈਨੇਡੀਅਨ ਨਾਗਰਿਕ ਮਾਈਕਲ ਕੋਵਰਿਗ ਅਤੇ ਮਾਈਕਲ ਸਪੈਵਰ, ਜਿਨ੍ਹਾਂ ਨੂੰ ਕਰੀਬ ਤਿੰਨ ਸਾਲ ਪਹਿਲਾਂ ਚੀਨ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਰਿਹਾਅ ਕਰ ਦਿੱਤਾ ਗਿਆ ਹੈ।ਨੈਸ਼ਨਲ ਪੋਸਟ ਮੁਤਾਬਕ, ਚੀਨ ਵਿੱਚ ਇਸ ਵੇਲੇ 119 ਕੈਨੇਡੀਅਨ ਨਜ਼ਰਬੰਦ ਹਨ, ਜਿਨ੍ਹਾਂ ਨੂੰ ਵਿਭਿੰਨ ਕਾਰਨਾਂ ਕਰਕੇ ਹਿਰਾਸਤ ਵਿੱਚ ਰੱਖਿਆ ਗਿਆ ਹੈ। ਕੁਝ ਨੂੰ ਕਥਿਤ ਰਾਜਨੀਤਿਕ ਜਾਂ ਧਾਰਮਿਕ "ਅਪਰਾਧਾਂ" ਲਈ, ਜਦਕਿ ਕਈਆਂ ਨੂੰ ਨਸ਼ੀਲੇ ਪਦਾਰਥਾਂ ਦੇ ਅਪਰਾਧਾਂ ਦੇ ਤਹਿਤ ਅਤੇ ਕੋਵ੍ਰਿਗ ਤੇ ਸਪੈਵਰ ਦੇ ਮਾਮਲੇ ਵਾਂਗ ਕੁਝ ਨੂੰ ਜਾਸੂਸੀ ਦੇ ਦੋਸ਼ਾਂ ਲਈ ਜੇਲ੍ਹ ਭੇਜਿਆ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਨੇ 4 ਲੋਕਾਂ ਨੂੰ ਸ਼ਰੇਆਮ ਮਾਰੀ ਗੋਲੀ, ਚੌਰਾਹੇ 'ਤੇ ਕ੍ਰੇਨ ਨਾਲ ਲਟਕਾਈਆਂ ਲਾਸ਼ਾਂ

ਇੱਕ ਅਧਿਕਾਰਤ ਪ੍ਰੈਸ ਨੋਟ ਦਾ ਹਵਾਲਾ ਦਿੰਦੇ ਹੋਏ ਕੈਨੇਡੀਅਨ ਪ੍ਰਕਾਸ਼ਨ ਨੇ ਦੱਸਿਆ ਕਿ ਕੈਨੇਡੀਅਨਾਂ ਨੂੰ ਚੀਨ, ਹਾਂਗਕਾਂਗ ਅਤੇ ਤਾਈਵਾਨ ਵਿੱਚ “ਜੇਲ੍ਹ, ਨਜ਼ਰਬੰਦੀ ਕੇਂਦਰਾਂ ਜਾਂ ਮੈਡੀਕਲ ਸਹੂਲਤਾਂ” ਵਿੱਚ ਰੱਖਿਆ ਗਿਆ ਹੈ।ਨੋਟ ਵਿੱਚ ਚਿਤਾਵਨੀ ਦਿੱਤੀ ਗਈ ਹੈ, “ਇਹ ਅੰਕੜਾ ਸਿਰਫ ਉਨ੍ਹਾਂ ਵਿਅਕਤੀਆਂ ਦੀ ਜਾਣਕਾਰੀ ਦਿੰਦਾ ਹੈ, ਜਿਨ੍ਹਾਂ ਨੇ ਕੈਨੇਡਾ ਸਰਕਾਰ ਨੂੰ ਆਪਣੀ ਸਥਿਤੀ ਬਾਰੇ ਦੱਸਿਆ ਹੈ।”ਉਨ੍ਹਾਂ ਕੁਝ ਲੋਕਾਂ ਵਿੱਚੋਂ ਜਿਨ੍ਹਾਂ ਦੀ ਪਛਾਣ ਜਨਤਕ ਤੌਰ 'ਤੇ ਜਾਣੀ ਜਾਂਦੀ ਹੈ, ਉਹਨਾਂ ਵਿਚ ਹੁਸੈਨ ਸੇਲਿਲ ਹਨ, ਜੋ ਆਪਣੀ ਉਇਗਰ ਵਕਾਲਤ ਨਾਲ ਜੁੜੇ ਅੱਤਵਾਦ ਦੇ ਦੋਸ਼ਾਂ ਵਿੱਚ ਲਗਭਗ ਡੇਢ ਦਹਾਕੇ ਤੋਂ ਜੇਲ੍ਹ ਵਿੱਚ ਬੰਦ ਹਨ ਅਤੇ ਸਨ ਕਿਯਾਨ, ਜਿਸ ਨੂੰ ਫਾਲੂਨ ਗੋਂਗ ਪ੍ਰੈਕਟੀਸ਼ਨਰ ਹੋਣ ਕਾਰਨ ਅੱਠ ਸਾਲਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।


Vandana

Content Editor

Related News