ਇਸ ਤਸਵੀਰ ਨੇ ਝੰਜੋੜ ਕੇ ਰੱਖ ਦਿੱਤਾ ਸੀ ਸਭ ਦਾ ਦਿਲ, ਕੈਨੇਡਾ ਕਰੇਗਾ ਇਹ ਕੰਮ

07/21/2017 9:51:37 AM

ਵਿਨੀਪੈੱਗ— ਕੈਨੇਡਾ ਦੇ ਸ਼ਹਿਰ ਵਿਨੀਪੈੱਗ 'ਚ ਰਹਿ ਰਹੀ ਯਹੂਦੀ ਸ਼ਰਣਾਰਥੀ ਮਾਂ ਨੂੰ ਉਸ ਦੇ ਵਿਛੜੇ ਪੁੱਤ ਦੀ ਤਸਵੀਰ ਨੇ ਵਲੂੰਧਰ ਕੇ ਰੱਖ ਦਿੱਤਾ। ਇਰਾਕੀ ਫੌਜ ਨੇ ਅਮਦ ਮਾਸ਼ਕੋ ਟਾਮੋ ਨਾਂ ਦੇ ਬੱਚੇ ਨੂੰ ਇਸਲਾਮਕ ਸੰਗਠਨ ਦੇ ਚੰਗੁਲ ''ਚੋਂ ਬਚਾ ਲਿਆ ਹੈ। ਇਹ ਖਬਰ ਹਰ ਪਾਸੇ ਫੈਲੀ ਹੋਈ ਹੈ ਅਤੇ ਤਸਵੀਰ 'ਚ 12 ਸਾਲਾ ਮਾਸ਼ਕੋ ਟਾਮੋ ਖੂਨ ਅਤੇ ਮਿੱਟੀ ਨਾਲ ਲੱਥ-ਪੱਥ ਦਿਖਾਈ ਦੇ ਰਿਹਾ ਹੈ। 

PunjabKesari
ਟਾਮੋ ਨੂੰ ਕੈਨੇਡਾ ਲੈ ਕੇ ਆਉਣ ਲਈ ਓਟਾਵਾ ਹੰਭਲਾ ਮਾਰ ਰਿਹਾ ਹੈ। 'ਆਪਰੇਸ਼ਨ ਇਜ਼ਰਾ' ਦੀ ਮੈਂਬਰ ਨੇ ਕਿਹਾ ਹੈ ਕਿ ਉਹ ਜਲਦੀ ਹੀ ਮਾਂ-ਪੁੱਤ ਨੂੰ ਮਿਲਾਉਣਗੇ ਅਤੇ ਇਸ ਲਈ ਉਨ੍ਹਾਂ ਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਇਹ ਸੰਸਥਾ 41 ਯਹੂਦੀ ਸ਼ਰਣਾਰਥੀਆਂ ਨੂੰ ਪਨਾਹ ਦੇ ਰਹੀ ਹੈ ਅਤੇ ਉਨ੍ਹਾਂ ਨੂੰ ਇਰਾਕ 'ਚੋਂ ਕੱਢ ਕੇ ਕੈਨੇਡਾ ਸੁਰੱਖਿਅਤ ਲੈ ਕੇ ਆਈ ਹੈ। ਇਸ ਗਰੁੱਪ ਨੇ ਅੱਧੇ ਮਿਲੀਅਨ ਤੋਂ ਵਧੇਰੇ ਡਾਲਰ ਇਕੱਠੇ ਵੀ ਕਰ ਲਏ ਹਨ। ਉਨ੍ਹਾਂ ਕਿਹਾ ਕਿ ਉਹ ਇਸ ਵਾਰ 11 ਹੋਰ ਸ਼ਰਣਾਰਥੀਆਂ ਨੂੰ ਕੈਨੇਡਾ ਲੈ ਆਉਣਗੇ। ਇਕ ਬਿਆਨ 'ਚ ਇਮੀਗ੍ਰੇਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਨੂੰ ਇਸ ਮੁੰਡੇ ਸੰਬੰਧੀ ਜਾਣਕਾਰੀ ਮਿਲ ਗਈ ਹੈ ਅਤੇ ਉਹ ਇਸ ਲਈ ਕੰਮ ਕਰ ਰਹੇ ਹਨ। ਫਿਲਹਾਲ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ। 

PunjabKesari
ਟਾਮੋ ਦੀ ਮਾਂ ਨੇ ਦੱਸਿਆ ਕਿ ਉਹ ਇਰਾਕ 'ਚ ਰਹਿੰਦੇ ਸਨ ਅਤੇ ਅਗਸਤ 2014 'ਚ ਉਨ੍ਹਾਂ ਦਾ ਪਰਿਵਾਰ ਇਸਲਾਮਕ ਸਟੇਟ ਦੇ ਕਬਜ਼ੇ 'ਚ ਆ ਗਿਆ।  ਉਹ, ਉਸ ਦਾ ਪਤੀ ਅਤੇ ਉਨ੍ਹਾਂ ਦੇ 6 ਬੱਚੇ ਉਨ੍ਹਾਂ ਦੇ ਨਾਲ ਸਨ ਪਰ ਜਦ ਉਹ ਬਚਦੇ ਹੋਏ ਅੱਤਵਾਦੀਆਂ ਦੇ ਹੱਥੋਂ ਛੁੱਟੇ ਤਾਂ ਉਹ ਸਿਰਫ 4 ਬੱਚਿਆਂ ਨੂੰ ਬਚਾ ਸਕੀ ਅਤੇ ਬਾਕੀ ਦੋ ਬੱਚਿਆਂ ਦਾ ਮੁੜ ਪਤਾ ਨਾ ਲੱਗਾ ਅਤੇ ਹੁਣ ਟਾਮੋ ਦੀ ਤਸਵੀਰ ਦੇਖ ਕੇ ਉਸ ਦਾ ਦਿਲ ਭਰ ਆਇਆ ਹੈ। 


Related News