Health Tips: ਸਾਵਧਾਨ! ਖਾਣ-ਪੀਣ ਦੀਆਂ ਇਨ੍ਹਾਂ ਗ਼ਲਤ ਆਦਤਾਂ ਨਾਲ ਵੱਧ ਸਕਦੈ ‘ਦਿਲ ਦਾ ਦੌਰਾ’ ਪੈਣ ਦਾ ਖ਼ਤਰਾ
Wednesday, May 22, 2024 - 11:21 AM (IST)
ਜਲੰਧਰ (ਬਿਊਰੋ) - ਅਜੌਕੇ ਸਮੇਂ ’ਚ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਦਿਲ ਦਾ ਦੌਰਾ ਕਦੇ ਵੀ ਪੈ ਸਕਦਾ ਹੈ, ਜਿਸ ਦੇ ਬਹੁਤ ਸਾਰੇ ਕਾਰਨ ਹਨ। ਪਹਿਲਾਂ ਦੇ ਸਮੇਂ ’ਚ ਦਿਲ ਦਾ ਦੌਰਾ ਬਜ਼ੁਰਗਾਂ ਨੂੰ ਪੈਦਾ ਸੀ। ਬਹੁਤ ਸਾਰੇ ਲੋਕ ਜਾਣਦੇ ਹਨ ਕਿ ਸਮੋਕਿੰਗ, ਜ਼ਿਆਦਾ ਸ਼ਰਾਬ ਪੀਣ ਅਤੇ ਸਰੀਰਕ ਕਿਰਿਆਸ਼ੀਲ ਨਾ ਰਹਿਨ ਕਾਰਨ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ। ਇਕ ਅਧਿਐਨ ਅਨੁਸਾਰ ਗਲਤ ਖਾਣ-ਪੀਣ ਦੀਆਂ ਆਦਤਾਂ ਅਪਣਾਉਣ ਵਾਲੇ ਲੋਕਾਂ ’ਚ ਦਿਲ ਦੇ ਦੌਰੇ ਦਾ ਖ਼ਤਰਾ ਕਰੀਬ 27 ਫ਼ੀਸਦੀ ਵੱਧ ਜਾਂਦਾ ਹੈ। ਇਹ ਆਦਤਾਂ ਹੌਲੀ-ਹੌਲੀ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਲੰਬੇ ਸਮੇਂ ਬਾਅਦ ਦਿਲ ਦੇ ਦੌਰੇ ਦਾ ਕਾਰਨ ਬਣਦੀਆਂ ਹਨ, ਜਿਵੇਂ...
ਹਾਰਟ ਅਟੈਕ ਕਿਉਂ ਆਉਂਦਾ ਹੈ?
ਤੁਸੀਂ ਜਾਣਦੇ ਹੋ ਕਿ ਸਾਡੇ ਸਾਰੇ ਸਰੀਰ ਵਿਚ ਖੂਨ ਦਾ ਪ੍ਰਵਾਹ ਹਰ ਸਮੇਂ ਕਾਇਮ ਰਹਿੰਦਾ ਹੈ, ਸਰੀਰ ਵਿਚ ਇਸ ਖੂਨ ਦੇ ਘੁੰਮਣ ਦਾ ਕੰਮ ਦਿਲ ਦੁਆਰਾ ਕੀਤਾ ਜਾਂਦਾ ਹੈ। ਦਿਲ ਦਾ ਸੱਜਾ ਪਾਸਾ ਤੁਹਾਡੇ ਸਰੀਰ ਤੋਂ ਲਹੂ ਤੁਹਾਡੇ ਫੇਫੜਿਆਂ ਤਕ ਪਹੁੰਚਾਉਂਦਾ ਹੈ। ਇਥੋਂ ਆਕਸੀਜਨ ਖੂਨ ਵਿਚ ਘੁਲ ਜਾਂਦੀ ਹੈ ਅਤੇ ਫਿਰ ਉਹ ਖੂਨ ਤੁਹਾਡੇ ਦਿਲ ਦੇ ਖੱਬੇ ਪਾਸਿਓ ਪ੍ਰਵੇਸ਼ ਕਰਦਾ ਹੈ। ਤੁਹਾਡੇ ਦਿਲ ਦਾ ਖੱਬਾ ਪਾਸਾ ਇਸ ਆਕਸੀਜਨਿਤ ਖੂਨ ਨੂੰ ਦੁਬਾਰਾ ਪੰਪ ਕਰਦਾ ਹੈ ਅਤੇ ਇਸ ਨੂੰ ਸਰੀਰ ਦੇ ਸਾਰੇ ਹਿੱਸਿਆਂ ਵਿਚ ਭੇਜਦਾ ਹੈ। ਦਿਲ ਦਾ ਦੌਰਾ ਉਦੋਂ ਹੁੰਦਾ ਹੈ, ਜਦੋਂ ਖ਼ੂਨ ਤੁਹਾਡੇ ਦਿਲ ਤੱਕ ਨਹੀਂ ਪਹੁੰਚਦਾ, ਜਿਸ ਨਾਲ ਦਿਲ ਦੇ ਸੈੱਲ ਮਰ ਜਾਂਦੇ ਹਨ।
ਇਹ ਵੀ ਪੜ੍ਹੋ : Health Tips: ਸਾਵਧਾਨ! ਮਿੱਠੇ ਨਾਲ ਨਹੀਂ ਸਗੋਂ ਇਨ੍ਹਾਂ ਕਾਰਨਾਂ ਕਰਕੇ ਵੀ ਵੱਧ ਸਕਦੀ ਹੈ ਤੁਹਾਡੀ 'ਸ਼ੂਗਰ'
ਠੀਕ ਸਮੇਂ ’ਤੇ ਨਾਸ਼ਤਾ ਨਾ ਕਰਨਾ
ਸਵੇਰੇ ਠੀਕ ਸਮੇਂ ’ਤੇ ਨਾਸ਼ਤਾ ਨਾ ਕਰਨ ਅਤੇ ਲੰਬੇ ਸਮੇਂ ਤੱਕ ਭੁੱਖੇ ਰਹਿਣ ਨਾਲ ਮੋਟਾਪਾ ਵਧਦਾ ਹੈ। ਇਸ ਨਾਲ ਸਰੀਰ 'ਚ ਤੇਜ਼ੀ ਨਾਲ ਕੋਲੇਸਟ੍ਰੋਲ ਬਨਣ ਲਗਦਾ ਹੈ, ਜਿਸਦਾ ਦਿਲ 'ਤੇ ਬੁਰਾ ਅਸਰ ਪੈਂਦਾ ਹੈ। ਨਾਸ਼ਤਾ ਨਾ ਕਰਨ ਵਾਲਿਆਂ ਨੂੰ ਦਿਲ ਦੇ ਦੌਰਾ ਦਾ ਖ਼ਤਰਾ 27 ਫ਼ੀਸਦੀ ਜ਼ਿਆਦਾ ਹੁੰਦਾ ਹੈ।
ਭੋਜਨ ਦੇ ਬਾਅਦ ਮਿੱਠਾ ਖਾਣਾ
ਭੋਜਨ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਮਿੱਟੀ ਚੀਜ਼ ਖਾਣ ਦੀ ਆਦਤ ਹੁੰਦੀ ਹੈ। ਭੋਜਨ ਦੇ ਤੁਰੰਤ ਬਾਅਦ ਮਿੱਠੀ ਚੀਜ਼ਾਂ ਖਾਣ ਨਾਲ ਸਰੀਰ 'ਚ ਗਲੂਕੋਜ਼ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ। ਇਸ ਨਾਲ ਫੈਟ ਵਧਦਾ ਹੈ, ਜੋ ਦਿਲ ਦੀ ਬੀਮਾਰੀ ਦਾ ਸੰਦੇਹ ਵਧਾਉਂਦਾ ਹੈ।
ਇਹ ਵੀ ਪੜ੍ਹੋ : AC 'ਚ ਜ਼ਿਆਦਾ ਸਮਾਂ ਰਹਿਣ ਵਾਲੇ ਲੋਕ ਹੋ ਜਾਣ ਸਾਵਧਾਨ, 'ਸਿਰਦਰਦ' ਸਣੇ ਹੋ ਸਕਦੀਆਂ ਨੇ ਇਹ ਸਮੱਸਿਆਵਾਂ
ਜ਼ਿਆਦਾ ਮਸਾਲੇਦਾਰ ਖਾਣੇ ਦੀ ਵਰਤੋਂ ਕਰਨਾ
ਖਾਣੇ ’ਚ ਜ਼ਿਆਦਾ ਮਿਰਚ-ਮਸਾਲੇਦਾਰ ਖਾਣੇ ਦੀ ਵਰਤੋਂ ਕਰਨ ਨਾਲ ਸਰੀਰ ਦਾ ਬਲੱਡ ਸਰਕੁਲੇਸ਼ਨ ਵਧ ਜਾਂਦਾ ਹੈ। ਇਸ ਨਾਲ ਦਿਲ ਨੂੰ ਹੋਣ ਵਾਲਾ ਖ਼ਤਰਾ ਵਧ ਜਾਂਦਾ ਹੈ। ਜ਼ਿਆਦਾ ਤੇਲਯੁਕਤ ਭੋਜਨ ਖਾਨਾ ਜ਼ਿਆਦਾ ਤੇਲਯੁਕਤ ਭੋਜਨ ਖਾਣ ਸਰੀਰ 'ਚ ਐਕਸਟਰਾ ਫੈਟ ਜਮਾਂ ਹੋਣ ਲਗਦਾ ਹੈ। ਇਸ ਨਾਲ ਕੋਲੈਸਟਰਾਲ ਵਧਦਾ ਹੈ, ਜੋ ਦਿਲ ਦਾ ਦੌਰਾ ਦਾ ਖ਼ਤਰਾ ਵਧਾਉਂਦਾ ਹੈ।
ਹਾਈ ਫੈਟ ਵਾਲਾ ਮੀਟ ਖਾਣਾ
ਰੋਜ਼ ਆਪਣੀ ਡਾਈਟ 'ਚ ਹਾਈ ਫੈਟ ਮੀਟ ਜਿਵੇਂ ਮਟਨ ਅਤੇ ਬੀਫ ਖਾਣ ਨਾਲ ਸਰੀਰ 'ਚ ਫੈਟ ਦੀ ਕਾਫ਼ੀ ਮਾਤਰਾ ਵਧ ਜਾਂਦੀ ਹੈ। ਇਹ ਸਰੀਰ 'ਚ ਕੋਲੈਸਟਰਾਲ ਵਧਾਉਂਦਾ ਹੈ, ਜਿਸਦੇ ਨਾਲ ਦਿਲ ਦੇ ਦੌਰੇ ਦਾ ਸੰਦੇਹ ਵਧਦਾ ਹੈ।