ਕੋਰੋਨਾ ਪਾਬੰਦੀਆਂ ਮਗਰੋਂ ਸਹੇਲੀਆਂ ਨੂੰ ਮਿਲਣ ਗਈ ਕੈਨੇਡੀਅਨ ਬੇਬੇ ਨਾਲ ਹੋਇਆ ਬੁਰਾ ਵਤੀਰਾ

Monday, Aug 31, 2020 - 02:34 PM (IST)

ਟੋਰਾਂਟੋ- ਓਂਟਾਰੀਓ ਵਿਚ ਰਹਿਣ ਵਾਲੀ ਇਕ ਬਜ਼ੁਰਗ ਬੇਬੇ ਫੇਫੜਿਆਂ ਦੇ ਕੈਂਸਰ ਨਾਲ ਜੂਝ ਰਹੀ ਹੈ ਤੇ ਸਾਹ ਲੈਣ ਲਈ ਡਾਕਟਰਾਂ ਨੇ ਉਸ ਦੇ ਗਲੇ ਵਿਚ ਛੇਕ ਕੀਤਾ ਹੈ। 67 ਸਾਲਾ ਅਲਾਇਨੇ ਅਰਬਿਊ ਨੇ ਆਪਣੀਆਂ ਸਹੇਲੀਆਂ ਨਾਲ ਡੈਲਟਾ ਬਿੰਗੋ ਹਾਲ ਵਿਚ ਮਿਲਣ ਦਾ ਪ੍ਰੋਗਰਾਮ ਬਣਾਇਆ ਸੀ ਪਰ ਉਸ ਨੇ ਮਾਸਕ ਨਾਲ ਇਸ ਛੇਕ ਨੂੰ ਢਕਿਆ ਨਹੀਂ ਸੀ, ਜਿਸ ਕਾਰਨ ਉਸ ਨੂੰ ਵਾਪਸ ਘਰ ਭੇਜ ਦਿੱਤਾ ਗਿਆ।
 
ਬੇਬੇ ਦੇ ਪੁੱਤਰ ਨੇ ਦੱਸਿਆ ਕਿ ਇਸ ਗੱਲ ਨਾਲ ਉਸ ਦੇ ਦਿਲ ਨੂੰ ਬਹੁਤ ਠੇਸ ਪੁੱਜੀ ਹੈ। ਉਸ ਨੇ ਦੱਸਿਆ ਕਿ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਉਹ ਆਪਣੀਆਂ ਸਹੇਲੀਆਂ ਨੂੰ ਮਿਲ ਨਹੀਂ ਸਕੀ ਸੀ ਤੇ ਹੁਣ ਮਿਲਣ ਲਈ ਉਤਸ਼ਾਹਿਤ ਸੀ। ਉਸ ਨੇ ਕਿਹਾ ਕਿ ਉਸ ਨੇ ਸਟਾਫ ਨੂੰ ਆਪਣੀ ਸਥਿਤੀ ਬਾਰੇ ਸਭ ਕੁੱਝ ਦੱਸਿਆ ਪਰ ਉਨ੍ਹਾਂ ਨੇ ਉਸ ਨੂੰ ਘਰ ਵਾਪਸ ਮੋੜ ਦਿੱਤਾ। 

ਘਰ ਆ ਕੇ ਉਸ ਨੇ ਮਾਸਕ ਸਬੰਧੀ ਨਿਯਮਾਂ ਬਾਰੇ ਪੜ੍ਹਿਆ ਤਾਂ ਉਸ ਨੂੰ ਪਤਾ ਲੱਗਾ ਕਿ ਅਜਿਹਾ ਕੋਈ ਨਿਯਮ ਨਹੀਂ ਹੈ ਤੇ ਉਹ ਦੋਬਾਰਾ ਹਾਲ ਵਿਚ ਗਈ। ਉੱਥੋਂ ਦੇ ਸਟਾਫ ਨੇ ਸਾਫ ਕਹਿ ਦਿੱਤਾ ਕਿ ਇਹ ਪ੍ਰਾਈਵੇਟ ਅਧਾਰਾ ਹੈ ਤੇ ਇਸ ਲਈ ਉਹ ਆਪਣੀ ਮਰਜ਼ੀ ਨਾਲ ਸੁਰੱਖਿਆ ਨਿਯਮਾਂ ਨੂੰ ਸਖਤ ਕਰ ਸਕਦੇ ਹਨ। ਇਕ ਵਾਰ ਫਿਰ ਬੇਇੱਜ਼ਤ ਹੋਣ ਮਗਰੋਂ ਉਹ ਵਾਪਸ ਘਰ ਆ ਗਈ ਤੇ ਫੁੱਟ-ਫੁੱਟ ਕੇ ਰੋਈ। ਉਸ ਨੇ ਕਿਹਾ ਕਿ ਜੇਕਰ ਉਹ ਗਲੇ ਉੱਤੇ ਮਾਸਕ ਲਗਾ ਲਵੇਗੀ ਤਾਂ ਉਹ ਸਾਹ ਨਹੀਂ ਲੈ ਸਕੇਗੀ ਪਰ ਕੋਈ ਉਸ ਦੀ ਮਜਬੂਰੀ ਨੂੰ ਨਹੀਂ ਸਮਝ ਰਿਹਾ। 
 


Lalita Mam

Content Editor

Related News