ਵਿਦੇਸ਼ੀ ਮੁਸਾਫ਼ਰਾਂ ਲਈ ਓਂਟਾਰੀਓ ਟਰੂਡੋ ਨਾਲ ਖਹਿ ਕੇ ਬਦਲੇਗਾ ਇਹ ਨਿਯਮ!

Saturday, Nov 14, 2020 - 05:13 PM (IST)

ਵਿਦੇਸ਼ੀ ਮੁਸਾਫ਼ਰਾਂ ਲਈ ਓਂਟਾਰੀਓ ਟਰੂਡੋ ਨਾਲ ਖਹਿ ਕੇ ਬਦਲੇਗਾ ਇਹ ਨਿਯਮ!

ਟੋਰਾਂਟੋ— ਓਂਟਾਰੀਓ ਨੇ ਕੌਮਾਂਤਰੀ ਮੁਸਾਫ਼ਰਾਂ ਲਈ 14 ਦਿਨਾਂ ਦਾ ਲਾਜ਼ਮੀ ਇਕਾਂਤਵਾਸ ਖ਼ਤਮ ਕਰਨ ਲਈ ਸੰਘੀ ਸਰਕਾਰ 'ਤੇ ਪੂਰਾ ਜ਼ੋਰ ਪਾ ਦਿੱਤਾ ਹੈ।

ਸੂਬਾ ਪ੍ਰੀਮੀਅਮਰ ਡੱਗ ਫੋਰਡ ਦਾ ਕਹਿਣਾ ਹੈ ਕਿ 14 ਦਿਨਾਂ ਦੇ ਇਕਾਂਤਵਾਸ ਨੂੰ ਰੈਪਿਡ ਕੋਵਿਡ-19 ਟੈਸਟਿੰਗ ਨਾਲ ਸਮਾਪਤ ਕਰ ਦਿੱਤਾ ਜਾਵੇ।

ਓਂਟਾਰੀਓ ਦਾ ਕਹਿਣਾ ਹੈ ਕਿ ਜੇਕਰ ਸੰਘੀ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਉਹ ਬਦਲਾਅ ਲਾਗੂ ਕਰਨ ਦੀਆਂ ਆਪਣੀਆਂ ਯੋਜਨਾਵਾਂ ਨਾਲ ਅੱਗੇ ਵਧੇਗਾ। ਫੋਰਡ ਨੇ ਪਿਛਲੀ ਦਿਨੀਂ ਕਿਹਾ, ''ਮੈਂ 14 ਦਿਨਾਂ ਲਈ ਇਕਾਂਤਵਾਸ ਦੀ ਬਜਾਏ ਲੋਕਾਂ ਦੀ ਰੈਪਿਡ ਕਿੱਟ ਨਾਲ ਟੈਸਟਿੰਗ ਸ਼ੁਰੂ ਕਰਾਉਣਾ ਚਾਹੁੰਦਾ ਹਾਂ। ਜਹਾਜ਼ 'ਚੋਂ ਉਤਰਦੇ ਹੀ ਯਾਤਰੀਆਂ ਦੀ ਜਾਂਚ ਹੋ ਜਾਵੇ ਅਤੇ ਪੰਜ ਜਾਂ 6 ਦਿਨਾਂ ਬਾਅਦ ਦੁਬਾਰਾ ਫਿਰ ਉਨ੍ਹਾਂ ਦੀ ਟੈਸਟਿੰਗ ਕੀਤੀ ਜਾਵੇ ਪਰ ਮੈਨੂੰ ਇਸ ਲਈ ਸੰਘੀ ਸਰਕਾਰ ਦੀ ਮਦਦ ਦੀ ਜ਼ਰੂਰਤ ਹੈ ਅਤੇ ਜੇਕਰ ਉਹ ਅਜਿਹਾ ਨਹੀਂ ਕਰਨਾ ਚਾਹੁੰਦੇ ਤਾਂ ਅਸੀਂ ਇਸ 'ਤੇ ਇਕੱਲੇ ਚੱਲਾਂਗੇ, ਭਾਵੇਂ ਹੀ ਇਹ ਸਾਡਾ ਅਧਿਕਾਰ ਖੇਤਰ ਨਹੀਂ ਹੈ।''


ਗੌਰਤਲਬ ਹੈ ਕਿ ਹਾਲ ਹੀ 'ਚ ਅਲਬਰਟਾ ਸਰਕਾਰ ਨੇ ਸੰਘੀ ਸਰਕਾਰ ਅਤੇ ਸੈਰ-ਸਪਾਟਾ ਇੰਡਸਟਰੀ ਨਾਲ ਮਿਲ ਕੇ ਕੈਲਗਰੀ ਹਵਾਈ ਅੱਡੇ ਅਤੇ ਕੋਟਸ ਸਰਹੱਦ ਲਾਂਘੇ 'ਤੇ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਰੈਪਿਡ ਟੈਸਟਿੰਗ ਸ਼ੁਰੂ ਕੀਤੀ ਹੈ। ਕੌਮਾਂਤਰੀ ਯਾਤਰੀਆਂ ਨੂੰ ਨੈਗੇਟਿਵ ਟੈਸਟ ਆਉਣ 'ਤੇ ਕੁਆਰੰਟੀਨ ਤੋਂ ਛੋਟ ਮਿਲਦੀ ਹੈ ਪਰ ਉਨ੍ਹਾਂ ਨੂੰ ਕੈਨੇਡਾ 'ਚ ਉਤਰਨ ਦੇ ਪਹਿਲੇ ਦਿਨ ਤੋਂ ਛੇ ਜਾਂ ਸੱਤਾਂ ਦਿਨ ਬਾਅਦ ਇਕ ਹੋਰ ਟੈਸਟ ਕਰਾਉਣਾ ਲਾਜ਼ਮੀ ਹੈ।


author

Sanjeev

Content Editor

Related News