ਇਕ ਸਾਲ ਪਹਿਲਾਂ ਗੁਆਚੀ ਮੁੰਦੀ ਇੰਝ ਪਹੁੰਚੀ ਆਪਣੇ ਅਸਲੀ ਮਾਲਕ ਤੱਕ (ਤਸਵੀਰਾਂ)

11/23/2017 3:42:27 PM

ਨਿਊ ਜਰਸੀ(ਬਿਊਰੋ)— ਤੁਸੀਂ ਸੁਣਿਆ ਹੀ ਹੋਵੇਗਾ ਕਿ ਸਮੁੰਦਰ ਵਿਚ ਗੁਆਚ ਜਾਣ ਵਾਲੀਆਂ ਚੀਜ਼ਾਂ ਦਾ ਦੁਬਾਰਾ ਮਿਲਣਾ ਨਾਮੁਮਕਿਨ ਹੀ ਹੁੰਦਾ ਹੈ ਪਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੋਸਟ ਨਾਲ 1 ਸਾਲ ਪਹਿਲਾਂ ਸਮੁੰਦਰ 'ਚ ਗੁਆਚੀ ਚੀਜ਼ ਉਸ ਦੇ ਅਸਲ ਮਾਲਕ ਕੋਲ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨਿਊ ਜਰਸੀ ਦੇ ਰਹਿਣ ਵਾਲੇ ਮਿਕੀ ਵਾਲਸ਼ 13 ਅਗਸਤ 2016 ਨੂੰ ਡੇਪਫੋਰਡ 55 ਸਟ੍ਰੀਟ ਤਟ 'ਤੇ ਆਪਣੇ ਪਰਿਵਾਰ ਨਾਲ ਸਮੁੰਦਰ ਕਿਨਾਰੇ ਛੁੱਟੀਆਂ ਮਨਾਉਣ ਗਏ ਸਨ ਅਤੇ ਉਥੇ ਮਜ਼ੇ ਲੈਣ ਲਈ ਪਾਣੀ ਵਿਚ ਉਤਰੇ ਪਰ ਉਸ ਤੋਂ ਪਹਿਲਾਂ ਉਹ ਆਪਣੇ ਵਿਆਹ ਦੀ ਮੁੰਦੀ ਉਤਾਰਨਾ ਭੁੱਲ ਗਏ।
ਵਾਲਸ਼ ਨੇ ਦੱਸਿਆ, 'ਮੈਂ ਲਹਿਰਾਂ ਵਿਚ ਖੇਡ ਰਿਹਾ ਸੀ ਅਤੇ ਮੈਂ ਦੇਖਿਆ ਕਿ ਮੇਰੀ ਮੁੰਦੀ ਮੇਰੇ ਹੱਥ ਵਿਚ ਨਹੀਂ ਹੈ।' ਅੱਗੇ ਉਨ੍ਹਾਂ ਦੱਸਿਆ ਕਿ 'ਜਦੋਂ ਵੀ ਮੈਂ ਸਮੁੰਦਰ ਵਿਚ ਜਾਂਦਾ ਹਾਂ, ਉਦੋਂ ਮੈਂ ਹਮੇਸ਼ਾ ਮੁੰਦੀ ਉਤਾਰ ਕੇ ਜਾਂਦਾ ਹਾਂ, ਪਰ ਉਸ ਸਮੇਂ ਮੈਨੂੰ ਇਹ ਖਿਆਲ ਨਹੀਂ ਆਇਆ ਕਿ ਮੈਂ ਉਸ ਨੂੰ ਉਤਾਰ ਦੇਵਾਂ।' ਮੈਂ ਬਹੁਤ ਧਿਆਨ ਨਾਲ ਸੋਚਿਆ ਅਤੇ ਫਿਰ ਵੀ ਮੈਨੂੰ ਕੁੱਝ ਯਾਦ ਨਹੀਂ ਆ ਰਿਹਾ ਸੀ ਕਿ ਮੈਂ ਉਸ ਨੂੰ ਕਿਥੇ ਗੁਆ ਦਿੱਤਾ ਹੈ?'
ਫੇਸਬੁੱਕ ਜ਼ਰੀਏ ਮਿਲੀ 1 ਸਾਲ ਪਹਿਲਾਂ ਗੁਆਚੀ ਮੁੰਦੀ
ਮੁੰਦੀ ਨੂੰ ਗੁਆਚੇ ਹੋਏ 1 ਸਾਲ ਹੋ ਗਿਆ ਸੀ ਪਰ ਇਕ ਦਿਨ ਵਾਲਸ਼ ਦੀ ਪਤਨੀ ਨੂੰ ਇਕ ਫੇਸਬੁੱਕ ਪੋਸਟ 'ਤੇ ਇਕ ਮੁੰਦੀ ਦਿਖਾਈ ਦਿੱਤੀ। ਜਿਸ ਨੂੰ ਦੇਖ ਉਸ ਦੀ ਪਤਨੀ ਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ, ਕਿਉਂਕਿ ਉਸ ਨੇ ਜਿਹੜੀ ਮੁੰਦੀ ਫੇਸਬੁੱਕ ਪੋਸਟ 'ਤੇ ਦੇਖੀ ਸੀ ਉਹ ਉਸ ਦੇ ਪਤੀ ਦੀ ਮੁੰਦੀ ਦੀ ਤਰ੍ਹਾਂ ਹੀ ਸੀ। ਵਾਲਸ਼ ਕਹਿੰਦੇ ਹਨ, ਮੈਂ ਕੰਮ 'ਤੇ ਸੀ ਉਦੋਂ ਮੇਰੀ ਪਤਨੀ ਨੇ ਮੈਨੂੰ ਮੈਸੇਜ ਕੀਤਾ, ਉਸ ਵਿਚ ਲਿਖਿਆ ਸੀ, 'ਮੈਨੂੰ ਲੱਗਦਾ ਹੈ ਕਿ ਕਿਸੇ ਨੂੰ ਤੁਹਾਡੀ ਮੁੰਦੀ ਮਿਲੀ ਹੈ,' ਵਾਲਸ਼ ਨੇ ਆਪਣੀ ਪਤਨੀ ਨੂੰ ਕਿਹਾ, 'ਮੇਰੀ ਰਿੰਗ? ਅਜਿਹਾ ਹੋ ਹੀ ਨਹੀਂ ਸਕਦਾ ਹੈ ਮੈਂ ਨਹੀਂ ਮੰਨਦਾ।' ਪਰ ਬਾਅਦ ਵਿਚ ਪਤਾ ਲੱਗਾ ਕਿ ਮੁੰਦੀ ਅਸਲ ਵਿਚ ਉਨ੍ਹਾਂ ਦੀ ਹੀ ਹੈ।
ਮੁੰਦੀ 13 ਅਗਸਤ 2016 ਨੂੰ ਗੁਆਚੀ ਸੀ ਤੇ 17 ਅਗਸਤ 2017 ਨੂੰ ਮਿਲੀ
ਮੁੰਦੀ 17 ਅਗਸਤ ਨੂੰ ਲਗਭਗ ਗੁਆਚਣ ਤੋਂ 1 ਸਾਲ ਬਾਅਦ ਕਿਸੇ ਨੂੰ ਮਿਲੀ ਸੀ। ਉਹ ਇਕ 11 ਸਾਲ ਦਾ ਬੱਚਾ ਸੀ ਅਤੇ ਉਸ ਦਾ ਨਾਂ ਹੈ ਡੈਨੀਅਲ ਬਾਰ ਅਤੇ ਉਹ ਵੀ ਮੁੰਦੀ ਦੇ ਮਾਲਕ ਲਈ ਨੇੜੇ-ਤੇੜੇ ਪੁੱਛਣ ਲੱਗਾ ਪਰ ਉਹ ਉਸ ਦੇ ਮਾਲਕ ਨੂੰ ਲੱਭ ਨਹੀਂ ਸਕਿਆ। ਉਦੋਂ ਉਸ ਨੇ ਫੇਸਬੁੱਕ ਜ਼ਰੀਏ ਉਸ ਦੇ ਮਾਲਕ ਤੱਕ ਪਹੁੰਚਣ ਦੀ ਖੋਜ ਸ਼ੁਰੂ ਕੀਤੀ। ਉਸ ਨੇ ਮੁੰਦੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਅਤੇ ਲਿਖਿਆ ਮੈਨੂੰ ਇਕ ਮੁੰਦੀ ਮਿਲੀ ਹੈ ਜੇਕਰ ਇਹ ਪੋਸਟ ਉਹ ਆਦਮੀ ਦੇਖ ਰਿਹਾ ਹੈ, ਜਿਸ ਦੀ ਇਹ ਮੁੰਦੀ ਹੈ ਤਾਂ ਉਹ ਮੇਰੇ ਨਾਲ ਤੁਰੰਤ ਸੰਪਰਕ ਕਰ ਸਕਦਾ ਹੈ। ਜਿਸ ਤੋਂ ਬਾਅਦ ਵਾਲਸ਼ ਦੀ ਪਤਨੀ ਨੇ ਪੋਸਟ ਦੇਖਦੇ ਹੀ ਡੈਨੀਅਲ ਬਾਰ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਪੁਰਾਣੀਆਂ ਤਸਵੀਰਾਂ ਦਿਖਾ ਕੇ ਯਕੀਨ ਦਿਵਾਇਆ ਕਿ ਮੁੰਦੀ ਸੱਚ ਵਿਚ ਉਸ ਦੇ ਪਤੀ ਦੀ ਹੀ ਹੈ। ਡੈਨੀਅਲ ਬਾਰ ਨੇ ਸੱਜਨ ਪੁਰਸ਼ ਦੀ ਤਰ੍ਹਾਂ ਉਸ ਅਮਾਨਤ ਨੂੰ ਉਸ ਦੇ ਅਸਲੀ ਮਾਲਕ ਤੱਕ ਪਹੁੰਚਾ ਦਿੱਤਾ। ਬਾਰ ਕਹਿੰਦਾ ਹੈ, 'ਮੇਰੇ ਪਿਤਾ ਮੈਨੂੰ ਹਮੇਸ਼ਾ ਕਹਿੰਦੇ ਸਨ ਕਿ ਕਦੇ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ ਅਤੇ ਜਦੋਂ ਕਿਸੇ ਲਈ ਕੁੱਝ ਚੰਗਾ ਕਰਨ ਦਾ ਮੌਕਾ ਮਿਲੇ ਤਾਂ ਪਿੱਛੇ ਵੀ ਨਹੀਂ ਹੱਟਣਾ ਚਾਹੀਦਾ।


Related News