ਪਰੀ ਹੂੰ ਮੈਂ... 'ਸ਼ਾਰਕ ਟੈਂਕ' ਜੱਜ ਨਮਿਤਾ ਥਾਪਰ CANNES 2024 ਦੇ ਰੈੱਡ ਕਾਰਪੇਟ 'ਤੇ ਪਹੁੰਚੀ, ਦੇਖੋ ਤਸਵੀਰਾਂ

Thursday, May 16, 2024 - 01:19 PM (IST)

ਪਰੀ ਹੂੰ ਮੈਂ... 'ਸ਼ਾਰਕ ਟੈਂਕ' ਜੱਜ ਨਮਿਤਾ ਥਾਪਰ CANNES 2024 ਦੇ ਰੈੱਡ ਕਾਰਪੇਟ 'ਤੇ ਪਹੁੰਚੀ, ਦੇਖੋ ਤਸਵੀਰਾਂ

ਮੁੰਬਈ : 'ਕਾਨਸ ਫਿਲਮ ਫੈਸਟੀਵਲ 2024' ਸ਼ੁਰੂ ਹੋ ਗਿਆ ਹੈ। ਇਸ ਫੈਸਟੀਵਲ 'ਚ ਕਿਆਰਾ ਅਡਵਾਨੀ, ਐਸ਼ਵਰਿਆ ਰਾਏ, ਅਦਿਤੀ ਰਾਓ ਹੈਦਰੀ ਅਤੇ ਬਹੁਤ ਸਾਰੇ ਭਾਰਤੀ ਸਿਤਾਰੇ ਜਲਦੀ ਹੀ  ਆਪਣੀ ਚਮਕ ਬਿਖੇਰਨ ਵਾਲੇ ਹਨ। ਇਸ ਤੋਂ ਪਹਿਲਾਂ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੀ ਅਦਾਕਾਰਾ ਦੀਪਤੀ ਸਾਧਵਾਨੀ ਰੈੱਡ ਕਾਰਪੇਟ 'ਤੇ ਵਾਕ ਕਰ ਚੁੱਕੀ ਹੈ।

PunjabKesari
ਹੁਣ ਵਾਰੀ ਹੈ 'ਸ਼ਾਰਕ ਟੈਂਕ ਇੰਡੀਆ' ਦੀ ਜੱਜ ਨਮਿਤਾ ਥਾਪਰ ਦੀ। ਫੈਸਟੀਵਲ ਦੇ ਦੂਜੇ ਦਿਨ 'ਸ਼ਾਰਕ ਟੈਂਕ ਇੰਡੀਆ' ਦੀ ਜੱਜ ਨਮਿਤਾ ਥਾਪਰ ਨੇ ਕਾਰਪੇਟ 'ਤੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਨਮਿਤਾ ਥਾਪਰ ਨੇ ਲੈਬਨੀਜ਼ ਫੈਸ਼ਨ ਡਿਜ਼ਾਈਨਰ ਐਲੀਓ ਅਬੂ ਫੈਜ਼ਲ ਦਾ ਲੈਗ ਸਲਿਟ ਅਤੇ ਲੰਬਾ ਮਿੰਟ ਗ੍ਰੀਨ ਗਾਊਨ ਪਾਇਆ ਸੀ। ਇਸ ਡਰੈੱਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

PunjabKesari
ਨਮਿਤਾ ਨੇ ਸ਼ਾਨਦਾਰ ਹੀਰੇ ਦੇ ਗਹਿਣਿਆਂ ਦੇ ਨਾਲ ਆਪਣੀ ਕਾਨਸ ਡੈਬਿਊ ਲੁੱਕ ਨੂੰ ਪੂਰਾ ਕੀਤਾ ਜਿਸ ਵਿੱਚ ਇੱਕ ਸਟੇਟਮੈਂਟ ਨੈੱਕਪੀਸ, ਮੇਲ ਖਾਂਦੀਆਂ ਸਟੱਡ ਈਅਰਿੰਗਸ ਅਤੇ ਇੱਕ ਵੱਡੀ ਅੰਗੂਠੀ ਸ਼ਾਮਲ ਸੀ। ਮੇਕਅਪ ਦੇ ਇੱਕ ਗਲੈਮਰਸ ਟਚ ਵਿੱਚ ਫਲੱਸ਼ਡ ਅਤੇ ਹਾਈਲਾਈਟ ਕੀਤੇ ਹੋਏ ਆਈਸ਼ੈਡੋ, ਆਈਲਾਈਨਰ ਦੇ ਪਤਲੇ ਸਟ੍ਰੋਕ ਅਤੇ ਲਾਲ ਲਿਪਸਟਿਕ ਸ਼ਾਮਲ ਸਨ, ਨਮਿਤਾ ਨੇ ਆਪਣੇ ਵਾਲਾਂ ਨੂੰ ਇੱਕ ਸਜਾਵਟੀ ਕਲਿੱਪ ਨਾਲ ਬੰਨ੍ਹਿਆ ਹੋਇਆ ਸੀ ਅਤੇ ਕੁਝ ਵਾਲਾਂ ਨੂੰ ਅੱਗੇ ਰੱਖਿਆ ਹੋਇਆ ਸੀ।

PunjabKesari
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 'ਕਾਨਸ ਫਿਲਮ ਫੈਸਟੀਵਲ 2024' 'ਚ ਕਈ ਭਾਰਤੀ ਸਿਤਾਰਿਆਂ ਦੇ ਜਲਵੇ ਬਿਖੇਰਨ ਦੀ ਉਮੀਦ ਹੈ। ਜਿੱਥੇ ਸ਼ੋਭਿਤਾ ਧੂਲੀਪਾਲਾ ਅਤੇ ਕਿਆਰਾ ਅਡਵਾਨੀ ਜਲਦ ਹੀ ਕਾਨਸ 'ਚ ਡੈਬਿਊ ਕਰਨਗੀਆਂ। ਉਥੇ ਹੀ 'ਕਾਨਸ' ਦੀ ਫੇਵਰੇਟ ਐਸ਼ਵਰਿਆ ਰਾਏ ਬੁੱਧਵਾਰ ਨੂੰ ਧੀ ਆਰਾਧਿਆ ਬੱਚਨ ਨਾਲ ਫੈਸਟੀਵਲ 'ਚ ਸ਼ਾਮਲ ਹੋਣ ਲਈ ਮੁੰਬਈ ਲਈ ਰਵਾਨਾ ਹੋ ਗਈਆਂ।


author

Aarti dhillon

Content Editor

Related News