ਅਮਰੀਕਾ ਦੇ 10 ਸਭ ਤੋਂ ਜ਼ਿਆਦਾ ਲੋੜੀਂਦੇ ਅਪਰਾਧੀਆਂ ’ਚ ਇਕ ਭਾਰਤੀ, ਪਤਨੀ ਦੀ ਹੱਤਿਆ ਦਾ ਦੋਸ਼
Sunday, Nov 29, 2020 - 02:27 AM (IST)
ਨਿਊਯਾਰਕ - ਅਮਰੀਕਾ ’ਚ ਇਕ ਭਾਰਤੀ ਦਾ ਐੱਫ. ਬੀ. ਆਈ. ਦੀ 10 ਸਭ ਤੋਂ ਲੋੜੀਂਦੇ ਦੀ ਸੂਚੀ ਵਿਚ ਨਾਂ ਹੈ। ਇਸ ਵਿਅਕਤੀ ਨੇ 5 ਸਾਲ ਪਹਿਲਾਂ ਇਕ ਕੌਫੀ ਸ਼ਾਪ ਵਿਚ ਆਪਣੀ ਪਤਨੀ ਦੀ ਹੱਤਿਆ ਕੀਤੀ ਸੀ। ਹੱਤਿਆਰੇ ’ਤੇ ਇਕ ਲੱਖ ਡਾਲਰ (ਲਗਭਗ 75 ਲੱਖ ਰੁਪਏ) ਦਾ ਇਨਾਮ ਐਲਾਨ ਹੈ। 2015 ਵਿਚ ਭਾਰਤ ਤੋਂ ਵੀਜ਼ੇ ’ਤੇ ਆਏ ਭਦ੍ਰੇਸ਼ ਕੁਮਾਰ ਚੇਤਨ ਭਾਈ ਪਟੇਲ ਨੇ ਮੈਰੀਲੈਂਡ ਪ੍ਰਾਂਤ ਦੇ ਹੇਨੋਵਰ ਦੀ ਇਕ ਕੌਫੀ ਸ਼ਾਪ ਵਿਚ ਆਪਣੀ ਪਤਨੀ ਪਲਕ ਨੂੰ ਕਿਚਨ ਵਿਚ ਵਰਤੇ ਜਾਣ ਵਾਲੇ ਚਾਕੂ ਨਾਲ ਮਾਰ ਦਿੱਤਾ ਸੀ। ਪੁਲਸ ਮੁਤਾਬਕ ਪਤੀ-ਪਤਨੀ ਦੋਨਾਂ ਦਾ ਵੀਜ਼ਾ ਘਟਨਾ ਤੋਂ ਇਕ ਮਹੀਨੇ ਪਹਿਲਾਂ ਹੀ ਖਤਮ ਹੋ ਗਿਆ ਸੀ। ਪਤਨੀ ਵਾਪਸ ਭਾਰਤ ਜਾਣ ਦੀ ਜਿੱਦ ਕਰ ਰਹੀ ਸੀ। ਉਸ ਤੋਂ ਹੀ ਭਦ੍ਰੇਸ਼ ਨੇ ਉਸਦੀ ਹੱਤਿਆ ਕਰ ਦਿੱਤੀ।