ਓਮਾਨ ਦੀ ਰਾਜਕੁਮਾਰੀ ਦੇ ਨਾਮ 'ਤੇ ਪਾਕਿ ਨੇ ਫੈਲਾਇਆ ਝੂਠ, ਇੰਝ ਖੁੱਲ੍ਹੀ ਪੋਲ

04/23/2020 4:46:32 PM

ਮਸਕਟ (ਬਿਊਰੋ): ਕੋਰੋਨਾਵਾਇਰਸ ਦੇ ਦੌਰ ਵਿਚ ਵੀ ਪਾਕਿਸਤਾਨ ਦਾ ਐਂਟੀ-ਇੰਡੀਆ ਪ੍ਰੋਪੇਗੰਡਾ ਮਤਲਬ ਭਾਰਤ ਵਿਰੋਧੀ ਪ੍ਰਚਾਰ ਜਾਰੀ ਹੈ। ਹੁਣ ਉਸ ਨੇ ਓਮਾਨ ਦੀ ਰਾਜਕੁਮਾਰੀ ਦਾ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਬਣਾ ਕੇ ਉਲਟੀਆਂ-ਸਿਧੀਆਂ ਪੋਸਟ ਕੀਤੀਆਂ ਹਨ। ਉਸ ਨੇ ਇੱਥੋਂ ਤੱਕ ਲਿਖ ਦਿੱਤਾ ਕਿ ਓਮਾਨ ਨੇ ਕਿਹਾ ਹੈ ਕਿ ਸਾਰੇ ਭਾਰਤੀਆਂ ਨੂੰ ਬਾਹਰ ਕੱਢ ਦੇਵੇਗਾ। ਪੈਰੋਡੀ ਅਕਾਊਂਟ ਤੋਂ ਕੀਤਾ ਗਿਆ ਇਹ ਟਵੀਟ ਇੰਨਾ ਵਾਇਰਲ ਹੋਇਆ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਇਸ ਨੂੰ ਸੱਚ ਮੰਨ ਕੇ ਬਿਆਨ ਤੱਕ ਦੇ ਦਿੱਤਾ।

 

ਖੁਦ ਸਾਹਮਣੇ ਆਈ ਰਾਜਕੁਮਾਰੀ
ਇਸ ਹਰਕਤ ਦੇ ਪਿੱਛੇ ਪਾਕਿਸਤਾਨੀ ਫੌਜ ਦਾ ਹੀ ਦਿਮਾਗ ਦੱਸਿਆ ਗਿਆ ਹੈ। ਜਦੋਂ ਪਾਣੀ ਸਿਰ ਉਪਰੋਂ ਲੰਘ ਗਿਆ ਤਾਂ ਖੁਦ ਓਮਾਨ ਦੀ ਰਾਜਕੁਮਾਰੀ ਮੋਨਾ ਬਿੰਤ ਫਹਿਦ ਅਲ ਸੈਦ ਨੂੰ ਸਾਹਮਣੇ ਆਉਣਾ ਪਿਆ। ਉਹਨਾਂ ਨੇ ਬਿਆਨ ਜਾਰੀ ਕਰ ਕੇ ਆਪਣੇ ਅਧਿਕਾਰਤ ਖਾਤਿਆਂ (Official accounts) ਦੇ ਬਾਰੇ ਵਿਚ ਦੱਸਿਆ ਅਤੇ ਕਿਹਾ ਕਿ ਉਸ ਅਕਾਊਂਟ ਨਾਲ ਉਹਨਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ।

 

ਓਮਾਨ ਦੀ ਰਾਜਕੁਮਾਰੀ ਮੋਨਾ ਨੇ ਇਕ ਬਿਆਨ ਵਿਚ ਕਿਹਾ,''ਮੇਰੇ ਇਕ ਫਰਜ਼ੀ ਅਕਾਊਂਟ ਜ਼ਰੀਏ ਇਕ ਵਿਵਾਦਮਈ ਪੋਸਟ ਪਬਲਿਸ਼ ਕੀਤੀ ਗਈ ਹੈ, ਮੇਰਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ। ਅਜਿਹੀਆਂ ਚੀਜ਼ਾਂ ਓਮਾਨੀ ਸਮਾਜ ਨੂੰ ਮਨਜ਼ੂਰ ਨਹੀਂ ਹਨ। ਮੈਂ ਫਿਰ ਪੁਸ਼ਟੀ ਕਰਦੀ ਹਾਂ ਕਿ ਮੈਂ ਸੋਸ਼ਲ ਮੀਡੀਆ 'ਤੇ ਸਿਰਫ  @hhmonaalsaid (ਇੰਸਟਾਗ੍ਰਾਮ) ਅਤੇ @MonaFahad13 (ਟਵਿੱਟਰ) ਜ਼ਰੀਏ ਮੌਜੂਦ ਹਾਂ।'' ਓਮਾਨ ਵਿਚ ਭਾਰਤ ਦੇ ਰਾਜਦੂਤ ਮੁਨੁ ਮਹਾਵਰ ਨੇ ਰਾਜਕੁਮਾਰੀ ਨੂੰ ਸਫਾਈ ਜਾਰੀ ਕਰਨ ਲਈ ਸ਼ੁਕਰੀਆ ਅਦਾ ਕੀਤਾ।

 

 
ਟਵਿੱਟਰ 'ਤੇ ਨਾਪਾਕ ਹਰਕਤ
Pak Army ਸ੍ਰਕੀਨ ਨਾਮ ਵਾਲੇ ਅਕਾਊਂਟ ਦਾ ਯੂਜ਼ਰਨਾਮ @pak_fauj ਤੋਂ ਬਦਲ ਕੇ  @SayyidaMona ਕੀਤਾ ਗਿਆ। ਉਸ 'ਤੇ ਮੋਨਾ ਦੀ ਤਸਵੀਰ ਲਗਾਈ ਗਈ ਅਤੇ ਬਾਇਓ ਵਿਚ 'ਓਮਾਨ ਦੀ ਰਾਜਕੁਮਾਰੀ' ਵੀ ਲਿਖਿਆ ਗਿਆ। ਨਾਲ ਹੀ 'ਪੈਰੋਡੀ' ਵੀ ਲਿਖਿਆ ਗਿਆ ਤਾਂ ਜੋ ਟਵਿੱਟਰ ਪਾਲਿਸੀ ਦੇ ਤਹਿਤ  ਬਲਾਕ ਹੋਣ ਤੋਂ ਬਚ ਜਾਵੇ। ਇਸ ਮਗਰੋਂ ਉਸ ਅਕਾਊਂਟ ਤੋਂ ਭਾਰਤ ਵਿਰੁੱਧ ਇਕ ਟਵੀਟ ਕੀਤਾ ਗਿਆ। ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋਇਆ ਕਿਉਂਕਿ ਇਸ ਵਿਚ ਭਾਰਤੀਆਂ ਨੂੰ ਓਮਾਨ ਤੋਂ ਕੱਢੇ ਜਾਣ ਦੀ ਗੱਲ ਕਹੀ ਗਈ ਸੀ। @pak_fauj ਦੇ ਪੁਰਾਣੇ ਟਵੀਟ ਦੇਖਣ 'ਤੇ ਪਤਾ ਚੱਲਦਾ ਹੈ ਕਿ ਪ੍ਰਚਾਰ ਲਈ ਇਹ ਪਾਕਿਸਤਾਨੀ ਫੌਜ ਵਲੋਂ ਬਣਾਇਆ ਗਿਆ ਹੈਂਡਲ ਹੈ।

 

 


Vandana

Content Editor

Related News