ਅਮਰੀਕੀ ਅਧਿਕਾਰੀ ''ਤੇ ਚੀਨ ਤੋਂ 800,000 ਅਮਰੀਕੀ ਡਾਲਰ ਲੈਣ ਦੇ ਲੱਗੇ ਦੋਸ਼
Tuesday, Jun 05, 2018 - 10:36 AM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰੱਖਿਆ ਖੁਫੀਆ ਏਜੰਸੀ ਦੇ ਇਕ ਅਧਿਕਾਰੀ 'ਤੇ ਘੱਟ ਤੋਂ ਘੱਟ 800,000 ਅਮਰੀਕੀ ਡਾਲਰ ਦੇ ਬਦਲੇ ਆਪਣੇ ਦੇਸ਼ ਦੇ ਗੁਪਤ ਰਹੱਸ ਚੀਨ ਨੂੰ ਵੇਚਣ ਦਾ ਦੋਸ਼ ਲੱਗਿਆ ਹੈ। ਅਮਰੀਕਾ ਦੇ ਨਿਆਂ ਵਿਭਾਗ ਮੁਤਾਬਕ ਯੂਟਾ ਵਿਚ ਸਾਇਰਾਕਿਊਜ਼ ਦੇ ਨਿਵਾਸੀ ਰੌਨ ਹਨਸੇਨ (58) ਨੂੰ ਸ਼ਨੀਵਾਰ ਨੂੰ ਵਾਸ਼ਿੰਗਟਨ ਵਿਚ ਹਿਰਾਸਤ ਵਿਚ ਲਿਆ ਗਿਆ। ਉਹ ਅਮਰੀਕਾ ਦੀਆਂ ਗੁਪਤ ਜਾਣਕਾਰੀਆਂ ਚੀਨ ਲਿਜਾਣ ਲਈ ਸੀਏਟਲ-ਟੈਕੋਮਾ ਅੰਤਰ ਰਾਸ਼ਟਰੀ ਹਵਾਈ ਅੱਡੇ ਵੱਲ ਜਾ ਰਿਹਾ ਸੀ।
ਬੀਜਿੰਗ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਹਿਰਾਸਤ ਵਿਚ ਲਏ ਜਾਣ ਵਾਲੇ ਅਮਰੀਕੀ ਅਧਿਕਾਰੀਆਂ ਦੀ ਲੜੀ ਵਿਚ ਇਹ ਹਾਲ ਹੀ ਵਿਚ ਹੋਈ ਘਟਨਾ ਹੈ। ਮੰਡਾਰਿਨ ਅਤੇ ਰੂਸੀ ਭਾਸ਼ਾ ਬੋਲਣ ਵਾਲੇ ਹਨਸੇਨ ਨੂੰ ਸਾਲ 2006 ਵਿਚ ਇਕ ਕੇਸ ਅਧਿਕਾਰੀ ਦੇ ਰੂਪ ਵਿਚ ਡੀ.ਆਈ. ਏ. ਵਿਚ ਭਰਤੀ ਕੀਤਾ ਗਿਆ ਸੀ। ਮੁਕੱਦਮੇ ਵਿਚ ਕਿਹਾ ਗਿਆ ਹੈ ਕਿ ਬੀਜਿੰਗ ਵਿਚ ਇਕ ਵਪਾਰਕ ਦਫਤਰ ਤੋਂ ਹਾਨਸੇਨ ਨੇ ਚੀਨੀ ਖੁਫੀਆ ਵਿਭਾਗ ਨਾਲ ਸੰਪਰਕ ਕੀਤਾ ਅਤੇ ਇਕ ਦੋਹਰੇ ਏਜੰਟ ਦੇ ਰੂਪ ਵਿਚ ਕਈ ਸਾਲ ਤੱਕ ਡੀ. ਆਈ. ਏ. ਅਤੇ ਐੱਫ. ਬੀ. ਆਈ. ਲਈ ਕੰਮ ਕਰਨ ਦੀ ਕੋਸ਼ਿਸ਼ ਕੀਤੀ।