ਸੱਸ ਨੂੰ ਕੁੱਟਣ ਦੇ ਦੋਸ਼ ''ਚ ਔਰਤ ਗ੍ਰਿਫ਼ਤਾਰ
Saturday, Jul 05, 2025 - 05:20 PM (IST)

ਅਬੋਹਰ (ਸੁਨੀਲ) : ਇੱਥੇ ਸਿਟੀ ਥਾਣਾ ਨੰਬਰ-1 ਨੇ ਸਥਾਨਕ ਮਾਡਲ ਟਾਊਨ ਵਾਸੀ ਇੱਕ ਔਰਤ ਨੂੰ ਉਸਦੀ ਨੂੰਹ ਵੱਲੋਂ ਕੁੱਟਣ ਦੇ ਦੋਸ਼ ਵਿੱਚ ਨੂੰਹ ਡਿੰਪਲ ਕੌਰ ਪਤਨੀ ਮੰਗਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਇੰਚਾਰਜ ਪਰਮਜੀਤ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਗੁਰਜੀਤ ਕੌਰ ਪਤਨੀ ਜਗਦੀਸ਼ ਲਾਲ ਦੇ ਬਿਆਨ ’ਤੇ ਡਿੰਪਲ ਕੌਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਦਿਨ ਡਿੰਪਲ ਕੌਰ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਅਪਲੋਡ ਕਰਕੇ ਕਥਿਤ ਦੋਸ਼ ਲਗਾਇਆ ਸੀ ਕਿ ਸਥਾਨਕ ਪੁਲਸ ਉਸ ਤੋਂ ਪੈਸੇ ਲੈ ਰਹੀ ਹੈ। ਇਸ ਤੋਂ ਬਾਅਦ ਪੁਲਸ ਉਪ ਕਪਤਾਨ ਸੁਖਵਿੰਦਰ ਸਿੰਘ ਬਰਾੜ ਨੇ ਇੱਕ ਵੀਡੀਓ ਜਾਰੀ ਕਰਕੇ ਔਰਤ ਵੱਲੋਂ ਵੀਡੀਓ ਵਿੱਚ ਦਿੱਤੇ ਗਏ ਬਿਆਨਾਂ ਨੂੰ ਝੂਠਾ ਦੱਸਿਆ। ਉਨ੍ਹਾਂ ਕਿਹਾ ਕਿ ਡਿੰਪਲ ਕੌਰ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਅਜਿਹਾ ਝੂਠਾ ਪ੍ਰਚਾਰ ਕਰ ਰਹੀ ਹੈ।