ਨਿਊਜ਼ੀਲੈਂਡ ਨੇ ਕੋਰੋਨਾ ਟੀਕਾਕਰਨ ਦਾ 90 ਫੀਸਦੀ ਟੀਚਾ ਕੀਤਾ ਪੂਰਾ
Thursday, Dec 16, 2021 - 03:17 PM (IST)
ਵੈਲਿੰਗਟਨ (ਆਈਏਐੱਨਐੱਸ): ਨਿਊਜ਼ੀਲੈਂਡ ਨੇ ਦੇਸ਼ ਭਰ ਵਿੱਚ ਕੋਵਿਡ-19 ਖ਼ਿਲਾਫ਼ ਟੀਕਾਕਰਨ ਦਾ 90 ਫੀਸਦੀ ਮੀਲ ਪੱਥਰ ਹਾਸਲ ਕਰ ਲਿਆ ਹੈ। ਇੱਕ ਮੰਤਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਨੇ ਕੋਵਿਡ-19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿੰਸ ਦੇ ਹਵਾਲੇ ਨਾਲ ਦੱਸਿਆ ਕਿ ਇਸ ਦਾ ਮਤਲਬ ਹੈ ਕਿ 3,788,151 ਨਿਊਜ਼ੀਲੈਂਡ ਦੇ ਲੋਕਾਂ ਨੇ ਖੁਦ ਨੂੰ, ਆਪਣੇ ਪਰਿਵਾਰਾਂ, ਦੋਸਤਾਂ ਅਤੇ ਭਾਈਚਾਰਿਆਂ ਨੂੰ ਸੁਰੱਖਿਅਤ ਕਰ ਲਿਆ ਹੈ।
ਪੜ੍ਹੋ ਇਹ ਅਹਿਮ ਖਬਰ -ਨਿਊਜ਼ੀਲੈਂਡ 'ਚ 5-11 ਸਾਲ ਦੇ ਬੱਚਿਆਂ ਨੂੰ ਲੱਗੇਗੀ ਕੋਰੋਨਾ ਵੈਕਸੀਨ 'ਫਾਈਜ਼ਰ', ਮਿਲੀ ਮਨਜ਼ੂਰੀ
ਮੰਤਰੀ ਨੇ ਅੱਗੇ ਕਿਹਾ ਕਿ ਇਸਦਾ ਮਤਲਬ ਹੈ ਕਿ ਸਾਰੇ ਨਿਊਜ਼ੀਲੈਂਡ ਵਾਸੀ ਵਧੇਰੇ ਸੁਰੱਖਿਅਤ ਹਨ ਅਤੇ ਉਹ ਆਪਣੀਆਂ ਪਸੰਦੀਦਾਂ ਚੀਜ਼ਾਂ ਕਰਨ ਲਈ ਵਾਪਸ ਆ ਸਕਦੇ ਹਨ ਜਿਵੇਂ ਕਿ ਕ੍ਰਿਸਮਿਸ ਲਈ ਦੋਸਤਾਂ ਅਤੇ ਪਰਿਵਾਰ ਨਾਲ ਯਾਤਰਾ ਕਰਨਾ, ਰੈਸਟੋਰੈਂਟਾਂ, ਪੱਬਾਂ ਅਤੇ ਕੈਫੇ ਵਿੱਚ ਜਾਣਾ ਜਾਂ ਆਨੰਦ ਲੈਣਾ ਆਦਿ। ਗਰਮੀਆਂ ਲਈ ਕਈ ਤਿਉਹਾਰਾਂ ਅਤੇ ਬਾਹਰੀ ਸਮਾਗਮਾਂ ਦੀ ਯੋਜਨਾ ਬਣਾਈ ਗਈ ਹੈ। ਵੀਰਵਾਰ ਤੱਕ, ਨਿਊਜ਼ੀਲੈਂਡ ਵਿਚ ਕੁੱਲ ਕੋਵਿਡ ਮਾਮਲੇ ਅਤੇ ਮਰਨ ਵਾਲਿਆਂ ਦੀ ਗਿਣਤੀ ਕ੍ਰਮਵਾਰ 13,238 ਅਤੇ 48 ਸੀ।