ਨਾਰਵੇ ਦੇ PM ਜੋਨਾਸ ਨੇ ਪ੍ਰਮਾਣੂ ਪਲਾਂਟ 'ਤੇ ਹਮਲੇ ਨੂੰ ਕਿਹਾ 'ਪਾਗਲਪਣ'
Saturday, Mar 05, 2022 - 02:21 AM (IST)
ਕੋਪੇਨਹੇਗਨ-ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਹਰ ਸਟੋਰ ਨੇ ਕਿਹਾ ਕਿ ਰੂਸੀ ਗੋਲੀਬਾਰੀ ਜਿਸ ਦੇ ਕਾਰਨ ਯੂਰਪ ਦੇ ਸਭ ਤੋਂ ਵੱਡੇ ਪ੍ਰਮਾਣੂ ਪਲਾਂਟ ਨੂੰ ਅੱਗ ਲਗੀ, ਉਹ 'ਪਾਗਲਪਣ ਦਾ ਸਬੂਤ' ਹੈ। ਯੂਕ੍ਰੇਨ ਦੇ ਐਨੇਹਰੋਦਾਰ ਸ਼ਹਿਰ 'ਚ ਸਥਿਤ ਜਪੋਰੀਜੀਆ ਪ੍ਰਮਾਣੂ ਊਰਜਾ ਪਲਾਂਟ ਨੂੰ ਲਗੀ ਅੱਗ 'ਤੇ ਸ਼ੁੱਕਰਵਾਰ ਨੂੰ ਸਵੇਰੇ ਕਾਬੂ ਪਾ ਲਿਆ ਗਿਆ। ਯੂਕ੍ਰੇਨ ਦੇ ਅਧਿਕਾਰੀਆਂ ਮੁਤਾਬਕ ਖੇਤਰ 'ਚ ਰੇਡੀਏਸ਼ਨ ਦਾ ਪੱਧਰ ਖ਼ਤਰਨਾਕ ਪੱਧਰ ਤੱਕ ਨਹੀਂ ਪਹੁੰਚਿਆ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਨੂੰ ਰੱਖਿਆ ਸਪਲਾਈ ਕਰ ਰਿਹੈ ਜਾਪਾਨ
ਗਹਰ ਸਟੋਰ ਨੇ ਨਾਰਵੇ ਦੇ ਪ੍ਰਸਾਰਕ ਐੱਨ.ਆਰ.ਕੇ. ਨੂੰ ਕਿਹਾ ਕਿ ਜੇਕਰ ਪਲਾਂਟ 'ਚ ਕੋਈ ਲੀਕੇਜ ਹੋ ਜਾਵੇ ਤਾਂ ਇਹ ਕਰੀਬ 48 ਘੰਟੇ 'ਚ ਨਾਰਵੇ ਪਹੁੰਚ ਜਾਵੇਗਾ। ਲਿਥੁਆਨੀਆ 'ਚ, ਰਾਸ਼ਟਰਪਤੀ ਗਿਟੇਨੇਸ ਨੌਸੇਦਾ ਨੇ ਯੂਕ੍ਰੇਨ ਦੇ ਪ੍ਰਮਾਣੂ ਊਰਜਾ ਪਲਾਂਟਾਂ 'ਤੇ ਰੂਸੀ ਫੌਜਾਂ ਵੱਲੋਂ ਕੀਤੇ ਗਏ ਹਮਲਿਆਂ ਨੂੰ 'ਪ੍ਰਮਾਣੂ ਅੱਤਵਾਦ' ਕਰਾਰ ਦਿੱਤਾ ਅਤੇ ਰੂਸ ਦੇ ਪ੍ਰਮਾਣੂ ਅਪਰਾਧਾਂ ਲਈ ਤੁਰੰਤ ਅੰਤਰਰਾਸ਼ਟਰੀ ਪ੍ਰਤੀਕਿਰਿਆ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਪ੍ਰਮਾਣੂ ਪਲਾਂਟ 'ਤੇ ਦਾਗੇ ਗਏ ਗੋਲੇ ਸਿਖਲਾਈ ਕੇਂਦਰ ਨਾਲ ਟਕਰਾਏ : UN ਏਜੰਸੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ