ਉੱਤਰੀ ਕੋਰੀਆ ਨੇ ਇਕ ਵਾਰ ਦਾਗ਼ੀ ਮਿਜ਼ਾਈਲ ! 700 KM ਦੂਰ ਜਾ ਕੇ...

Saturday, Oct 03, 2026 - 01:59 PM (IST)

ਉੱਤਰੀ ਕੋਰੀਆ ਨੇ ਇਕ ਵਾਰ ਦਾਗ਼ੀ ਮਿਜ਼ਾਈਲ ! 700 KM ਦੂਰ ਜਾ ਕੇ...

ਇੰਟਰਨੈਸ਼ਨਲ ਡੈਸਕ- ਉੱਤਰੀ ਕੋਰੀਆ ਨੇ ਸ਼ਨੀਵਾਰ ਸਵੇਰੇ ਈਸਟ ਸੀ (ਜਪਾਨ ਸਾਗਰ) ਵੱਲ ਇੱਕ ਬੈਲਿਸਟਿਕ ਮਿਜ਼ਾਈਲ ਦਾਗੀ ਹੈ। ਇਹ ਘਟਨਾ ਕੋਰੀਆਈ ਸਰਹੱਦ 'ਤੇ ਹੋਏ ਲੈਂਡਮਾਈਨ ਧਮਾਕੇ ਤੋਂ ਬਾਅਦ ਵਧੇ ਤਣਾਅ ਵਿਚਾਲੇ ਵਾਪਰੀ ਹੈ, ਜਿਸ 'ਚ ਦੱਖਣੀ ਕੋਰੀਆ ਦੇ 3 ਜਵਾਨ ਜ਼ਖ਼ਮੀ ਹੋ ਗਏ ਸਨ। ਦੱਖਣੀ ਕੋਰੀਆ ਦੇ 'ਜੁਆਇੰਟ ਚੀਫ਼ਸ ਆਫ਼ ਸਟਾਫ਼' ਅਨੁਸਾਰ, ਇਹ ਮਿਜ਼ਾਈਲ ਸ਼ਨੀਵਾਰ ਸਵੇਰੇ ਲਗਭਗ 6:30 ਵਜੇ ਉੱਤਰੀ ਕੋਰੀਆ ਦੇ ਵੋਂਸਾਨ ਖੇਤਰ ਤੋਂ ਦਾਗੀ ਗਈ ਸੀ। ਮਿਜ਼ਾਈਲ ਨੇ ਸਮੁੰਦਰ ਵਿੱਚ ਡਿੱਗਣ ਤੋਂ ਪਹਿਲਾਂ 700 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ ਸੀ।

ਹਾਲਾਂਕਿ ਇਹ ਮਿਜ਼ਾਈਲ ਕਿਸ ਕਿਸਮ ਦੀ ਸੀ, ਇਸ ਦਾ ਖੁਲਾਸਾ ਨਹੀਂ ਕੀਤਾ, ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਇੱਕ ਮੱਧਮ-ਦੂਰੀ ਜਾਂ ਇੰਟਰਮੀਡੀਏਟ-ਰੇਂਜ ਬੈਲਿਸਟਿਕ ਮਿਜ਼ਾਈਲ (IRBM) ਹੋ ਸਕਦੀ ਹੈ, ਜਿਸ ਨੂੰ ਘੱਟ ਰੇਂਜ 'ਤੇ ਟੈਸਟ ਕੀਤਾ ਗਿਆ ਹੈ। ਦੱਖਣੀ ਕੋਰੀਆ ਅਤੇ ਅਮਰੀਕੀ ਖ਼ੁਫ਼ੀਆ ਏਜੰਸੀਆਂ ਨੇ ਸ਼ੁਰੂਆਤੀ ਪੜਾਅ ਤੋਂ ਹੀ ਇਸ ਲਾਂਚ 'ਤੇ ਨਜ਼ਰ ਰੱਖੀ ਹੋਈ ਸੀ ਅਤੇ ਉਹ ਮਿਜ਼ਾਈਲ ਦੀਆਂ ਵਿਸ਼ੇਸ਼ਤਾਵਾਂ ਦੀ ਜਾਂਚ ਕਰ ਰਹੀਆਂ ਹਨ।

ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਨੂੰ ਵੱਖ ਕਰਨ ਵਾਲੀ ਗੈਰ-ਮਿਲਟਰੀਜ਼ਡ ਜ਼ੋਨ (DMZ) 'ਚ ਉੱਤਰੀ ਕੋਰੀਆਈ ਲੈਂਡਮਾਈਨ ਧਮਾਕੇ 'ਚ ਦੱਖਣੀ ਕੋਰੀਆ ਦੇ 3 ਜਵਾਨ ਜ਼ਖ਼ਮੀ ਹੋ ਗਏ ਸਨ। ਸਿਓਲ ਨੇ ਇਸ ਨੂੰ ਜੰਗਬੰਦੀ ਸਮਝੌਤੇ ਦੀ ਉਲੰਘਣਾ ਦੱਸਦਿਆਂ ਪਿਓਂਗਯਾਂਗ ਤੋਂ ਮਾਫ਼ੀ ਦੀ ਮੰਗ ਕੀਤੀ ਸੀ।


author

Harpreet SIngh

Content Editor

Related News