ਨਿੱਕੀ ਹੈਲੀ ਨੇ ਕੀਤਾ ਖੁਲਾਸਾ, ਕਿਹਾ ‘ਟਰੰਪ 2016 ’ਚ ਮੈਨੂੰ ਵਿਦੇਸ਼ ਮੰਤਰੀ ਬਣਾਉਣਾ ਚਾਹੁੰਦੇ ਸੀ’

Sunday, Oct 25, 2020 - 05:26 PM (IST)

ਨਿੱਕੀ ਹੈਲੀ ਨੇ ਕੀਤਾ ਖੁਲਾਸਾ, ਕਿਹਾ ‘ਟਰੰਪ 2016 ’ਚ ਮੈਨੂੰ ਵਿਦੇਸ਼ ਮੰਤਰੀ ਬਣਾਉਣਾ ਚਾਹੁੰਦੇ ਸੀ’

ਵਿਦੇਸ਼ (ਬਿਊਰੋ) - ਭਾਰਤੀ-ਅਮਰੀਕੀ ਮੂਲ ਦੀ ਪ੍ਰਸਿੱਧ ਰਿਪਬਲਿਕਨ ਆਗੂ ਨਿੱਕੀ ਹੈਲੀ ਨੇ ਖੁਲਾਸਾ ਕੀਤਾ ਕਿ ਡੌਨਲਡ ਟਰੰਪ ਸਾਲ 2016 ਦੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਵਿਦੇਸ਼ ਮੰਤਰੀ ਬਣਾਉਣ ਲਈ ਗੱਲ ਕਰਨਾ ਚਾਹੁੰਦੇ ਸਨ। ਚੌਣਾਵੀਂ ਅਖਾੜਾ ਬਣੇ ਪੈਨਸਿਲਵੇਨੀਆ ਦੇ ਨੌਰਿਸਟਾਉਨ ਵਿੱਚ ‘ਇੰਡੀਅਨ ਵਾਇਸੇਜ਼ ਫਾਰ ਟਰੰਪ’ ਵਲੋਂ ਆਯੋਜਿਤ ਕੀਤੇ ਗਏ ਇੱਕ ਸਮਾਗਮ ਵਿੱਚ 48 ਸਾਲਾ ਹੈਲੀ ਨੇ ਕਿਹਾ ਕਿ ਮੈਂ ਉਸ ਸਮੇਂ ਦੱਖਣੀ ਕੈਰੋਲਿਨਾ ਦੀ ਗਵਰਨਰ ਸੀ। ਜਿਸ ਰਾਜ ਵਿੱਚ ਮੈਂ ਵੱਡੀ ਹੋਈ ਸੀ, ਮੈਂ ਉਸਦੀ ਸੇਵਾ ਵਿੱਚ ਲੱਗੀ ਹੋਈ ਸੀ। ਸਾਲ 2016 ’ਚ ਚੋਣਾਂ ਤੋਂ ਬਾਅਦ ਮੈਨੂੰ ਇਕ ਫੋਨ ਆਇਆ। ਇਹ ਫ਼ੋਨ ਕਾਲ ਰੇਨਜ਼ ਪ੍ਰੀਬਸ ਦੁਆਰਾ ਕੀਤਾ ਗਿਆ ਸੀ।

ਨਿੱਕੀ ਨੇ ‘ਇੰਡੀਅਨ ਵਾਈਸਜ਼ ਫਾਰ ਟਰੰਪ’ ਦੀ ਸਹਿ-ਚੇਅਰਮੈਨ ਡਾ. ਮੇਰੀਲਿਨ ਕਾਸਰਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੈਨਸ ਪ੍ਰੈਬਸ ਨੇ ਮੈਨੂੰ ਕਿਹਾ ਕਿ ਚੁਣੇ ਗਏ ਰਾਸ਼ਟਰਪਤੀ ਤੁਹਾਨੂੰ ਮਿਲਣਾ ਚਾਹੁੰਦੇ ਹਨ। ਮੈਂ ਪੁੱਛਿਆ - ਅੱਛਾ, ਕਿਸ ਲਈ? ਉਨ੍ਹਾਂ ਨੇ ਕਿਹਾ ਕਿ ਉਹ ਵਿਦੇਸ਼ ਮੰਤਰੀ ਦੇ ਸੰਬੰਧ ਵਿਚ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਮੈਂ ਫਿਰ ਕਿਹਾ ਕਿ ਮੈਂ ਵਿਦੇਸ਼ ਮੰਤਰੀ ਨਹੀਂ ਬਣ ਸਕਦੀ, ਮੈਂ ਰਾਜਪਾਲ ਹਾਂ। ਉਸਨੇ ਕਿਹਾ ਕਿ ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ। ਜਿਸ ਤੋਂ ਬਾਅਦ ਹੈਲੀ ਫਿਰ ਟਰੰਪ ਨੂੰ ਮਿਲਣ ਨਿਉਯਾਰਕ ਗਈ। ਹੈਲੀ ਨੇ ਕਿਹਾ ਕਿ ਉਸਨੇ ਰਾਸ਼ਟਰਪਤੀ ਨੂੰ ਕਿਹਾ ਕਿ ਉਹ ਇਸ ਅਹੁਦੇ ਲਈ ਯੋਗ ਨਹੀਂ ਹੋਵੇਗੀ ਪਰ ਉਹ ਉਸਦੀ ਮਦਦ ਕਰਨ ਲਈ ਤਿਆਰ ਹੈ।

ਕੁਝ ਦਿਨਾਂ ਬਾਅਦ ਨਿੱਕੀ ਨੂੰ ਫਿਰ ਪ੍ਰੀਬਸ ਦਾ ਫ਼ੋਨ ਆਇਆ। ਉਸ ਨੇ ਕਿਹਾ ਕਿ ਟਰੰਪ ਉਸਨੂੰ ਸੰਯੁਕਤ ਰਾਸ਼ਟਰ ਵਿੱਚ ਇੱਕ ਅਮਰੀਕੀ ਰਾਜਦੂਤ ਦੀ ਪੇਸ਼ਕਸ਼ ਦੇ ਸਬੰਧ ’ਚ ਫੋਨ ਕਰਨਗੇ। ਹੈਲੀ ਨੇ ਦੱਸਿਆ ਕਿ ਉਸਨੇ ਇਸ ਅਹੁਦੇ ਨੂੰ ਸਵੀਕਾਰ ਕਰਨ ਲਈ 3 ਸ਼ਰਤਾਂ ਰੱਖੀਆਂ। ਉਸਨੇ ਆਪਣੀਆਂ ਸ਼ਰਤਾਂ ਵਿਚ ਕਿਹਾ ਸੀ ਕਿ ਇਹ ਅਹੁਦਾ ਕੈਬਨਿਟ ਪੱਧਰ ਦਾ ਹੋਣਾ ਚਾਹੀਦਾ ਹੈ। ਰਾਜਦੂਤ ਨੂੰ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦਾ ਮੈਂਬਰ ਹੋਣਾ ਚਾਹੀਦਾ ਹੈ ਅਤੇ ਉਹ ਹੁਣ ਹਾਂ ’ਚ ਹਾਂ ਮਿਲਾਉਣ ਵਾਲੀ ਜਨਾਨੀ ਨਹੀਂ ਹੋਵੇਗੀ। ਟਰੰਪ ਨੇ ਉਸ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ। ਉਨ੍ਹਾਂ ਨੇ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਬਾਰੇ ਕਿਹਾ ਕਿ ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਦੂਜੇ ਨੂੰ ਨੇੜਿਓਂ ਮਿਲ ਚੁੱਕੇ ਹਨ। ਟਰੰਪ ਦੇ ਪ੍ਰਸ਼ਾਸਨ ਤੋਂ ਪਹਿਲਾਂ ਅਮਰੀਕਾ ਦਾ ਸਬੰਧ ਕਦੇ ਵੀ ਭਾਰਤ ਨਾਲ ਇੰਨਾ ਮਜ਼ਬੂਤ ​​ਨਹੀਂ ਸੀ ਹੋਇਆ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਚੀਨ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਹੈ।


author

rajwinder kaur

Content Editor

Related News