ਜਨਮ ਲੈਂਦਿਆਂ ਹੀ ਬੱਚੀ ਨੇ ਡਾਕਟਰ ਨੂੰ ਵੱਟੀ ''ਘੂਰੀ'', ਤਸਵੀਰ ਵਾਇਰਲ
Monday, Feb 24, 2020 - 08:40 PM (IST)

ਬ੍ਰਾਜ਼ੀਲ (ਇੰਟ.)-ਮੀਡੀਆ 'ਤੇ ਅੱਜਕਲ ਇਕ ਨਵ-ਜਨਮੀ ਬੱਚੀ ਦੀ ਫੋਟੋ ਵਾਇਰਲ ਹੋ ਰਹੀ ਹੈ। ਬੱਚੀ ਆਪਣੇ ਐਕਸਪ੍ਰੈਸ਼ਨ ਲਈ ਛਾਈ ਹੋਈ ਹੈ। ਦਰਅਸਲ ਬ੍ਰਾਜ਼ੀਲ ਦੇ ਰੀਓ ਡੀ ਜੇਨੇਰੀਓ ਦੇ ਹਸਪਤਾਲ 'ਚ 13 ਫਰਵਰੀ ਨੂੰ ਇਕ ਔਰਤ ਨੇ ਬੱਚੀ ਨੂੰ ਜਨਮ ਦਿੱਤਾ। ਜਦੋਂ ਡਾਕਟਰਾਂ ਨੇ ਨਾੜੂ ਕੱਟਣ ਤੋਂ ਪਹਿਲਾਂ ਬੱਚੀ ਨੂੰ ਰੁਆਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਅਜਿਹਾ ਰੀਐਕਸ਼ਨ ਦਿੱਤਾ ਕਿ ਡਾਕਟਰ ਵੀ ਹੈਰਾਨ ਰਹਿ ਗਏ। ਉਸ ਲਮਹੇ ਨੂੰ ਕੈਮਰੇ 'ਚ ਕੈਦ ਕਰ ਲਿਆ ਗਿਆ। ਜਿਸ ਤੋਂ ਬਾਅਦ ਇਹ ਫੋਟੋ ਲੋਕਾਂ ਦੇ ਚਿਹਰੇ 'ਤੇ ਮੁਸਕਾਨ ਲਿਆਉਣ ਦਾ ਕੰਮ ਕਰ ਰਹੀ ਹੈ। ਉਸ ਦੇ ਸਟਾਰ ਬਣਨ ਦਾ ਕਾਰਣ ਉਸ ਦਾ ਗੁੱਸਾ ਹੈ।
ਬੱਚੀ ਜਨਮ ਤੋਂ ਬਾਅਦ ਰੋਈ ਨਹੀਂ। ਡਾਕਟਰਾਂ ਨੇ ਉਸ ਨੂੰ ਰੁਆਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹ ਯਕੀਨਨ ਕਰ ਸਕੇ ਕਿ ਬੱਚੀ ਤੰਦਰੁਸਤ ਹੈ ਅਤੇ ਉਸ ਦੇ ਅੰਗ ਠੀਕ ਤਰ੍ਹਾਂ ਨਾਲ ਕੰਮ ਕਰ ਰਹੇ ਹਨ। ਜਿਵੇਂ ਹੀ ਡਾਕਰਟਸ ਨੇ ਰੁਆਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗੁੱਸੇ ਨਾਲ ਦੇਖਣ ਲੱਗੀ। ਵਾਇਰਲ ਹੋਈ ਫੋਟੋ 'ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਚੁਟਕੁਲੇ ਬਣਾ ਰਹੇ ਹਨ। ਕੋਈ ਅੰਦਾਜ਼ਾ ਲਾ ਰਿਹਾ ਹੈ ਕਿ ਸਿਜ਼ੇਰੀਅਨ ਡਲਿਵਰੀ ਕਾਰਣ ਉਸ ਨੂੰ ਗੁੱਸਾ ਚੜ੍ਹਿਆ ਹੈ ਤਾਂ ਕੋਈ ਫਿਰ ਤੋਂ ਜਨਰਲ ਕੈਟੇਗਰੀ 'ਚ ਪੈਦਾ ਹੋਣ ਕਾਰਣ ਭੜਕੀ ਦੱਸ ਰਿਹਾ ਹੈ। ਰਿਪਰੋਟ ਮੁਤਾਬਕ ਬੱਚੀ ਜਨਮ ਤੋਂ ਬਾਅਦ ਰੋਈ ਨਹੀਂ ਸੀ।