ਕੋਵਿਡ-19 ਨੂੰ ਹਰਾ ਨਿਊਜ਼ੀਲੈਂਡ ਨੇ ਰਚਿਆ ਇਤਿਹਾਸ, ਲੋਕ ਮਨਾ ਰਹੇ ਜਸ਼ਨ
Monday, Jun 08, 2020 - 06:23 PM (IST)
ਵੈਲਿੰਗਟਨ (ਬਿਊਰੋ): ਕੋਰੋਨਾਵਾਇਰਸ ਨੂੰ ਹਰਾਉਣ ਦੇ ਮਾਮਲੇ ਵਿਚ ਨਿਊਜ਼ੀਲੈਂਡ ਨੇ ਇਤਿਹਾਸ ਰਚ ਦਿੱਤਾ ਹੈ। ਦੇਸ਼ ਦੀ ਸੀਮਾ ਨੂੰ ਬੰਦ ਕਰਨ ਦੇ 3 ਮਹੀਨੇ ਬਾਅਦ ਨਿਊਜ਼ੀਲੈਂਡ ਨੇ ਆਪਣੇ ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲੇ ਖਤਮ ਹੋਣ ਦਾ ਐਲਾਨ ਕੀਤਾ ਹੈ। ਹੁਣ ਨਿਊਜ਼ੀਲੈਂਡ ਵਿਚ ਕੋਰੋਨਾ ਦਾ ਇਕ ਵੀ ਮਰੀਜ਼ ਨਹੀਂ ਹੈ, ਐਕਟਿਵ ਕੇਸ ਜ਼ੀਰੋ ਹੋ ਗਿਆ ਹੈ। ਇਸ ਦੇ ਬਾਅਦ ਸੋਸਲ ਮੀਡੀਆ 'ਤੇ ਲੋਕ ਜਸ਼ਨ ਮਨਾ ਰਹੇ ਹਨ।
ਸੋਮਵਾਰ ਨੂੰ ਨਿਊਜ਼ੀਲੈਂਡ ਨੇ ਆਖਰੀ ਕੋਰੋਨਾ ਮਰੀਜ਼ ਦੇ ਠੀਕ ਹੋਣ ਦਾ ਐਲਾਨ ਕੀਤਾ। ਬੀਤੇ 17 ਦਿਨਾਂ ਤੋਂ ਇਸ ਦੇਸ਼ ਵਿਚ ਕੋਰੋਨਾ ਦਾ ਇਕ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਨਿਊਜ਼ੀਲੈਂਡ ਵਿਚ ਕੋਰੋਨਾ ਦੀ ਆਖਰੀ ਮਰੀਜ਼ ਦੀ ਉਮਰ 50 ਸਾਲ ਤੋਂ ਵਧੇਰੇ ਸੀ। ਆਕਲੈਂਡ ਦੀ ਰਹਿਣ ਵਾਲੀ ਮਹਿਲਾ ਵਿਚ ਬੀਤੇ 48 ਘੰਟਿਆਂ ਵਿਚ ਕੋਈ ਲੱਛਣ ਦੇਖਣ ਨੂੰ ਨਹੀਂ ਮਿਲਿਆ। ਇਸ ਦੇ ਬਾਅਦ ਸੈਂਟ ਮਾਰਗਰੇਟ ਹਸਪਤਾਲ ਤੋਂ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ।
ਪੜ੍ਹੋ ਇਹ ਅਹਿਮ ਖਬਰ- ਕਿਮ ਜੋਂਗ ਉਨ ਦੀ ਭੈਣ ਨੇ ਦੱਖਣੀ ਕੋਰੀਆ ਨੂੰ ਦਿੱਤੀ ਧਮਕੀ
ਸੋਮਵਾਰ ਨੂੰ 3 ਵਜੇ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਦੇਸ਼ ਦੇ ਲੋਕਾਂ ਨੂੰ ਸੰਬੋਧਿਤ ਕਰੇਗੀ। ਇਸ ਦੌਰਾਨ ਜੈਸਿੰਡਾ ਦੇਸ਼ ਵਿਚ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਵਿਚ ਢਿੱਲ ਦਾ ਐਲਾਨ ਕਰ ਸਕਦੀ ਹੈ। ਨਿਊਜ਼ੀਲੈਂਡ ਦੀ ਡਾਇਰੈਕਟਰ ਜਨਰਲ ਆਫ ਹੈਲਥ ਐਸ਼ਲੀ ਬਲੂਮਫੀਲਡ ਨੇ ਕਿਹਾ ਕਿ ਆਖਰੀ ਮਰੀਜ਼ ਦੀ ਰਿਕਵਰੀ ਦੇ ਬਾਅਦ ਦੇਸ਼ ਵਿਚ ਕੋਰੋਨਾਵਾਇਰਸ ਦਾ ਕੋਈ ਐਕਟਿਵ ਕੇਸ ਨਹੀਂ ਹੈ। 28 ਫਰਵਰੀ ਦੇ ਬਾਅਦ ਤੋਂ ਅਜਿਹਾ ਪਹਿਲੀ ਵਾਰ ਹੋਇਆ ਹੈ। ਉਹਨਾਂ ਨੇ ਕਿਹਾ ਕਿ ਇਹ ਕਾਫੀ ਜ਼ਿਕਰਯੋਗ ਹੈ ਪਰ ਸਾਨੂੰ ਕੋਰੋਨਾ ਪ੍ਰਤੀ ਸਾਵਧਾਨੀ ਵਰਤਣੀ ਹੋਵੇਗੀ। ਇੱਥੇ ਦੱਸ ਦਈਏ ਕਿ ਨਿਊਜ਼ੀਲੈਂਡ ਦੀ ਆਬਾਦੀ ਕਰੀਬ 49 ਲੱਖ ਹੈ। 28 ਫਰਵਰੀ ਨੂੰ ਪਹਿਲਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਨਿਊਜ਼ੀਲੈਂਡ ਵਿਚ ਕੋਰੋਨਾ ਦੇ ਕੁੱਲ 1504 ਮਾਮਲੇ ਦੇਖਣ ਨੂੰ ਮਿਲੇ। ਇਹਨਾਂ ਵਿਚੋਂ 22 ਲੋਕਾਂ ਦੀ ਮੌਤ ਹੋ ਗਈ ਸੀ।