ਨਿਊਜ਼ੀਲੈਂਡ ਨੇ 87 ਰੂਸੀਆਂ ਵਿਰੁੱਧ ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ

02/24/2023 1:15:48 PM

ਵੈਲਿੰਗਟਨ (ਵਾਰਤਾ)- ਨਿਊਜ਼ੀਲੈਂਡ ਦੀ ਸਰਕਾਰ ਨੇ ਯੂਕ੍ਰੇਨ ਵਿਵਾਦ ਨੂੰ ਲੈ ਕੇ ਰੂਸ ਵਿਰੁੱਧ ਪਾਬੰਦੀਆਂ ਦੇ ਨਵੇਂ ਦੌਰ ਦਾ ਐਲਾਨ ਕੀਤਾ ਹੈ, ਜਿਸ ਵਿਚ ਫੌਜੀ ਕਰਮਚਾਰੀਆਂ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਨੇੜਤਾ ਵਾਲੇ ਲੋਕਾਂ ਸਮੇਤ 87 ਰੂਸੀ ਵਿਅਕਤੀ ਸ਼ਾਮਲ ਹਨ। ਵਿਦੇਸ਼ ਮੰਤਰੀ ਨੈਨੀਆ ਮਹੂਤਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮਹੂਤਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਅੱਜ ਅਸੀਂ ਰੂਸ ਦੇ ਖ਼ਿਲਾਫ਼ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਪਾਬੰਦੀਆਂ ਵਿੱਚੋਂ ਇੱਕ ਦਾ ਐਲਾਨ ਕੀਤਾ ਹੈ। 87 ਰੂਸੀ ਵਿਅਕਤੀਆਂ ਵਿਰੁੱਧ ਨਵੀਆਂ ਪਾਬੰਦੀਆਂ ਉਨ੍ਹਾਂ ਸਿਆਸੀ ਲੋਕਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ "ਜੋ ਰੂਸ ਨਾਲ ਰਣਨੀਤਕ ਪ੍ਰਸੰਗਿਕਤਾ ਅਤੇ ਪੁਤਿਨ ਨਾਲ ਨੇੜਤਾ ਰੱਖਦੇ ਹਨ ਪਰ ਪਾਬੰਦੀਸ਼ੁਦਾ ਲੋਕਾਂ ਦੀ ਸੂਚੀ ਪ੍ਰਦਾਨ ਨਹੀਂ ਕੀਤੀ ਹੈ।

ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਅਸੀਂ ਜਿਨ੍ਹਾਂ ਫੌਜੀ ਕਰਮਚਾਰੀਆਂ 'ਤੇ ਪਾਬੰਦੀਆਂ ਲਗਾਈਆਂ ਹਨ, ਉਨ੍ਹਾਂ ਨੇ ਸੰਘਰਸ਼ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ। ਦੱਸ ਦੇਈਏ ਕਿ ਨਿਊਜ਼ੀਲੈਂਡ ਫਰਵਰੀ 2022 ਦੇ ਅਖੀਰ ਵਿਚ ਰੂਸ ਵਿਰੁੱਧ ਪੱਛਮੀ ਪਾਬੰਦੀਆਂ ਦੀ ਮੁਹਿੰਮ ਵਿੱਚ ਸ਼ਾਮਲ ਹੋ ਗਿਆ ਸੀ। ਨਿਊਜ਼ੀਲੈਂਡ ਨੇ ਹੁਣ ਤੱਕ ਰੂਸ ਅਤੇ ਸਹਿਯੋਗੀ ਬੇਲਾਰੂਸ ਦੇ 1,200 ਤੋਂ ਵੱਧ ਵਿਅਕਤੀਆਂ ਅਤੇ ਸੰਸਥਾਵਾਂ ਵਿਰੁੱਧ ਪਾਬੰਦੀਆਂ ਲਗਾਈਆਂ ਹਨ। ਇਸ ਨੇ ਮਾਸਕੋ ਨਾਲ ਵਪਾਰ ਨੂੰ ਵੀ ਰੋਕ ਦਿੱਤਾ ਹੈ।


cherry

Content Editor

Related News