ਆਸਟ੍ਰੇਲੀਅਨ ਏਅਰਲਾਈਨ ਨੇ ਰਚਿਆ ਇਤਿਹਾਸ, ਭਰੀ ਸਭ ਤੋਂ ਲੰਬੀ ਦੂਰੀ ਦੀ ਉਡਾਣ

10/20/2019 1:21:23 PM

ਸਿਡਨੀ— ਅਮਰੀਕਾ ਦੇ ਨਿਊਯਾਰਕ ਤੋਂ ਯਾਤਰੀਆਂ ਨੂੰ ਲੈ ਕੇ ਇਕ ਜਹਾਜ਼ ਬਿਨਾ ਰੁਕੇ 19 ਘੰਟੇ 16 ਮਿੰਟ ਲੰਬੀ ਉਡਾਣ ਭਰ ਕੇ ਆਸਟ੍ਰੇਲੀਆ ਦੇ ਸਿਡਨੀ 'ਚ ਪੁੱਜਾ। ਇਹ ਹੁਣ ਤਕ ਦੀ ਸਭ ਤੋਂ ਲੰਬੀ ਨਾਨਸਟਾਪ ਯਾਤਰੀ ਉਡਾਣ ਹੈ। ਕੰਤਾਸ ਉਡਾਣ ਕਿਊ. ਐੱਫ. 7879 ਨੇ ਇਸ ਸਾਲ ਦੀ ਸ਼ੁਰੂਆਤ 'ਚ ਤਿੰਨ ਬੇਹੱਦ ਲੰਬੀਆਂ ਉਡਾਣਾਂ ਦੀ ਯੋਜਨਾ ਬਣਾਈ ਸੀ ਅਤੇ ਇਸ 'ਚ ਨਿਊਯਾਰਕ ਅਤੇ ਸਿਡਨੀ ਵਿਚਕਾਰ ਪਹਿਲੀ ਲੰਬੀ ਉਡਾਣ ਭਰੀ ਗਈ।
 

PunjabKesari

ਇਸ ਜਹਾਜ਼ 'ਚ ਸਿਰਫ 49 ਲੋਕਾਂ ਨੇ ਉਡਾਣ ਭਰੀ ਤਾਂ ਕਿ ਜਹਾਜ਼ 'ਚ ਘੱਟ ਤੋਂ ਘੱਟ ਭਾਰ ਰਹੇ ਅਤੇ ਇਹ 16 ਹਜ਼ਾਰ ਕਿਲੋਮੀਟਰ ਤੋਂ ਵੀ ਵਧੇਰੇ ਦੂਰੀ ਬਣਾ ਕੇ ਦੋਬਾਰਾ ਬਿਨਾ ਤੇਲ ਭਰੇ ਯਾਤਰਾ ਪੂਰੀ ਕਰ ਸਕੇ। ਕੰਤਾਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਲਨ ਜੋਏਸੋ ਨੇ ਇਸ ਨੂੰ ਏਅਰਲਾਈਨ ਅਤੇ ਵਿਸ਼ਵ ਜਹਾਜ਼ ਖੇਤਰ ਲਈ ਬੇਹੱਦ ਇਤਿਹਾਸਕ ਪਲ ਕਰਾਰ ਦਿੱਤਾ।

 

PunjabKesari
ਯਾਤਰੀਆਂ ਲਈ ਵਧੀਆ ਖਾਣ-ਪੀਣ ਦਾ ਪ੍ਰਬੰਧ ਸੀ ਤੇ ਖਾਸ ਗੱਲ ਇਹ ਹੈ ਕਿ ਯਾਤਰੀਆਂ ਨੂੰ ਜਹਾਜ਼ 'ਚ ਥੋੜਾ ਸਮਾਂ ਕਸਰਤ ਵੀ ਕਰਵਾਈ ਗਈ ਤਾਂ ਕਿ ਉਹ ਬੈਠੇ-ਬੈਠੇ ਥੱਕ ਨਾ ਜਾਣ। ਖਾਲੀ ਥਾਂ ਨੂੰ ਜਿੰਮ ਦੀ ਤਰ੍ਹਾਂ ਵਰਤਿਆ ਗਿਆ ਤੇ ਲੋਕਾਂ ਨੇ ਇਸ ਦੌਰਾਨ ਹਲਕੀ ਜਿਹੀ ਕਸਰਤ ਦਾ ਆਨੰਦ ਲਿਆ। 

PunjabKesari

ਇਸ ਤੋਂ ਇਲਾਵਾ ਰਿਸਰਚਰਜ਼ ਨੇ ਕਈ ਯਾਤਰੀਆਂ ਦੇ ਸੈਂਪਲ ਲਏ ਤਾਂ ਕਿ ਪਤਾ ਲੱਗ ਸਕੇ ਉਨ੍ਹਾਂ ਨੂੰ ਡੀਹਾਈਡ੍ਰੇਸ਼ਨ, ਥਕਾਵਟ ਜਾਂ ਕਿਸੇ ਹੋਰ ਤਰ੍ਹਾਂ ਦੀ ਪ੍ਰੇਸ਼ਾਨੀ ਤਾਂ ਨਹੀਂ ਹੋਈ।


Related News