ਨਿਊਯਾਰਕ ''ਚ ਪੰਜਾਬੀ ਟੈਕਸੀ ਡਰਾਈਵਰ ਨੂੰ ਜ਼ਖਮੀ ਕਰਕੇ ਲੁੱਟਿਆ

Wednesday, Sep 19, 2018 - 11:49 AM (IST)

ਨਿਊਯਾਰਕ ''ਚ ਪੰਜਾਬੀ ਟੈਕਸੀ ਡਰਾਈਵਰ ਨੂੰ ਜ਼ਖਮੀ ਕਰਕੇ ਲੁੱਟਿਆ

ਨਿਊਯਾਰਕ, (ਰਾਜ ਗੋਗਨਾ )— ਬੀਤੇ ਦਿਨੀਂ ਨਿਊਯਾਰਕ ਸਿਟੀ ਦੀ 60 ਸਟ੍ਰੀਟ ਅਤੇ 3 ਐਵੇਨਿਊ 'ਚ ਯੈਲੋ ਕੈਬ ਦੇ ਇਕ ਪੰਜਾਬੀ ਡਰਾਈਵਰ ਨੂੰ ਬੁਰੀ ਤਰ੍ਹਾਂ ਕੁੱਟਣ ਮਗਰੋਂ ਉਸ ਨੂੰ ਲੁੱਟਿਆ ਗਿਆ। 4 ਲੁਟੇਰੇ ਜਿਨ੍ਹਾਂ 'ਚ ਇਕ ਕੁੜੀ ਵੀ ਸ਼ਾਮਲ ਸੀ, ਸਵਾਰੀਆਂ ਬਣ ਕੇ ਟੈਕਸੀ ਡਰਾਈਵਰ ਬਲਵਿੰਦਰ ਸਿੰਘ ਦੀ ਗੱਡੀ 'ਚ ਬੈਠੇ। ਉਨ੍ਹਾਂ ਨੇ ਬਲਵਿੰਦਰ ਕੋਲੋਂ ਮੋਬਾਇਲ ਫੋਨ ਅਤੇ ਪੈਸੇ ਖੋਹ ਲਏ ਅਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ। ਉਸ ਦੇ ਮੂੰਹ 'ਤੇ ਮੁੱਕੇ ਮਾਰੇ ਗਏ ਅਤੇ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ।

ਤੁਹਾਨੂੰ ਦੱਸ ਦਈਏ ਕਿ ਬਲਵਿੰਦਰ ਸਿੰਘ ਨਿਊਯਾਰਕ ਦੇ ਕੁਈਨਜ਼ਲੈਂਡ 'ਚ ਰਹਿੰਦਾ ਹੈ। ਉਸ ਨੇ ਦੱਸਿਆ ਕਿ ਇਹ ਵਾਰਦਾਤ ਰਾਤ ਦੇ 12.30 ਵਜੇ ਵਾਪਰੀ। ਫਿਲਹਾਲ ਨਿਊਯਾਰਕ ਪੁਲਸ ਨੇ ਰਿਪੋਰਟ ਦਰਜ ਕਰਕੇ ਲੁਟੇਰਿਆਂ ਦੀ ਭਾਲ ਕਰ ਰਹੀ ਹੈ।


Related News