ਹੌਂਸਲੇ ਨੂੰ ਸਲਾਮ, ਨੇਪਾਲ ਦੇ ਕਾਮੀ ਰੀਟਾ ਸ਼ੇਰਪਾ ਨੇ ਰਿਕਾਰਡ 27ਵੀਂ ਵਾਰ ਮਾਊਂਟ ਐਵਰੈਸਟ ਕੀਤਾ ਫਤਹਿ
Wednesday, May 17, 2023 - 12:35 PM (IST)
ਕਾਠਮੰਡੂ (ਏਜੰਸੀ): ਨੇਪਾਲ ਦੇ ਮਹਾਨ ਪਰਬਤਾਰੋਹੀ ਕਾਮੀ ਰੀਟਾ ਸ਼ੇਰਪਾ ਨੇ ਰਿਕਾਰਡ 27ਵੀਂ ਵਾਰ ਮਾਊਂਟ ਐਵਰੈਸਟ ਦੀ ਚੋਟੀ ਸਰ ਕੀਤੀ ਹੈ। ਇਸ ਤਰ੍ਹਾਂ 53 ਸਾਲਾ ਕਾਮੀ ਰੀਟਾ ਨੇ 26ਵੀਂ ਵਾਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ 'ਤੇ ਚੜ੍ਹਨ ਦਾ ਆਪਣਾ ਹੀ ਰਿਕਾਰਡ ਤੋੜਿਆ। ਉਸ ਦੇ ਮੁਹਿੰਮ ਦੇ ਆਯੋਜਕ ਸੇਵਨ ਸਮਿਟ ਟ੍ਰੇਕਸ ਨੇ ਕਿਹਾ ਕਿ ਕਾਮੀ ਰੀਟਾ ਨੇ ਬੁੱਧਵਾਰ ਸਵੇਰੇ 8,848.86-ਮੀਟਰ ਪਹਾੜ ਨੂੰ ਸਰ ਕੀਤਾ। ਸੈਵਨ ਸਮਿਟ ਟ੍ਰੇਕਸ ਦੇ ਚੇਅਰਮੈਨ ਮਿੰਗਮਾ ਸ਼ੇਰਪਾ ਨੇ ਕਿਹਾ ਕਿ "ਅੱਜ ਸਵੇਰੇ 8:30 ਵਜੇ, ਕਾਮੀ ਰੀਟਾ ਨੇ ਇੱਕ ਸ਼ਾਨਦਾਰ 27ਵੀਂ ਵਾਰ ਮਾਊਂਟ ਐਵਰੈਸਟ ਦੀ ਸਫਲਤਾਪੂਰਵਕ ਚੜ੍ਹਾਈ ਕੀਤੀ,"।
ਕਈ ਰਿਕਾਰਡ ਕੀਤੇ ਆਪਣੇ ਨਾਮ
ਜ਼ਿਕਰਯੋਗ ਹੈ ਕਿ 14 ਮਈ ਨੂੰ ਪਾਸਾਂਗ ਦਾਵਾ ਸ਼ੇਰਪਾ ਕਾਮੀ ਰੀਟਾ ਦੀ ਬਰਾਬਰੀ ਕਰਦੇ ਹੋਏ 26ਵੀਂ ਵਾਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਦੇ ਸਿਖਰ 'ਤੇ ਪਹੁੰਚੇ।ਕਾਮੀ ਰੀਟਾ, ਜੋ ਕਿ ਸੈਵਨ ਸਮਿਟ ਟ੍ਰੇਕਸ ਪ੍ਰਾਈਵੇਟ ਲਿਮਟਿਡ ਵਿਖੇ ਇੱਕ ਸੀਨੀਅਰ ਚੜ੍ਹਾਈ ਗਾਈਡ ਵਜੋਂ ਕੰਮ ਕਰ ਰਿਹਾ ਹੈ, ਨੇ 13 ਮਈ, 1994 ਨੂੰ ਪਹਿਲੀ ਵਾਰ ਮਾਊਂਟ ਐਵਰੈਸਟ ਨੂੰ ਸਰ ਕੀਤਾ ਸੀ। 1994 ਤੋਂ 2023 ਦੇ ਵਿਚਕਾਰ ਉਹ ਹੁਣ 27 ਵਾਰ ਚੋਟੀ ਨੂੰ ਸਕੇਲ ਕਰ ਚੁੱਕੇ ਹਨ। ਐਵਰੈਸਟ ਤੋਂ ਇਲਾਵਾ ਉਸਨੇ K2 ਅਤੇ Lhotse (ਇੱਕ-ਇੱਕ ਵਾਰ); ਮਾਨਸਲੂ (ਤਿੰਨ ਵਾਰ) ਅਤੇ ਚੋ ਓਯੂ (ਅੱਠ ਵਾਰ) 'ਤੇ ਵੀ ਚੜ੍ਹਾਈ ਕੀਤੀ ਹੈ। ਉਸ ਕੋਲ '8,000 ਮੀਟਰ ਤੋਂ ਵੱਧ ਚੜ੍ਹਾਈ' ਦਾ ਰਿਕਾਰਡ ਹੈ।ਮਈ ਨੂੰ ਐਵਰੈਸਟ 'ਤੇ ਚੜ੍ਹਨ ਲਈ ਸਭ ਤੋਂ ਵਧੀਆ ਮਹੀਨਾ ਮੰਨਿਆ ਜਾਂਦਾ ਹੈ ਕਿਉਂਕਿ ਉਸ ਸਮੇਂ ਦੌਰਾਨ ਮੌਸਮ ਸਭ ਤੋਂ ਵਧੀਆ ਹੁੰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਲਬਾਨੀਜ਼ ਨੇ ਰੱਦ ਕੀਤੀ Quad ਮੀਟਿੰਗ, ਕਿਹਾ-PM ਮੋਦੀ ਕਰ ਸਕਦੇ ਹਨ ਆਸਟ੍ਰੇਲੀਆ ਦਾ ਦੌਰਾ
ਉਸਦੀ ਪਰਬਤਾਰੋਹੀ ਯਾਤਰਾ 1992 ਵਿੱਚ ਸ਼ੁਰੂ ਹੋਈ ਜਦੋਂ ਉਹ ਇੱਕ ਸਹਾਇਕ ਸਟਾਫ ਮੈਂਬਰ ਵਜੋਂ ਐਵਰੈਸਟ ਦੀ ਮੁਹਿੰਮ ਵਿੱਚ ਸ਼ਾਮਲ ਹੋਇਆ। ਇਸੇ ਤਰ੍ਹਾਂ ਬ੍ਰਿਟਿਸ਼ ਪਹਾੜ ਗਾਈਡ ਕੈਂਟਨ ਕੂਲ ਨੇ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ ਕਿਉਂਕਿ ਉਸ ਨੇ ਰਿਕਾਰਡ 17 ਵਾਰ ਐਵਰੈਸਟ ਦੀ ਚੋਟੀ ਸਰ ਕੀਤੀ। ਉਸ ਕੋਲ ਕਿਸੇ ਵੀ ਵਿਦੇਸ਼ੀ ਪਰਬਤਰੋਹੀ ਦੁਆਰਾ ਸਭ ਤੋਂ ਵੱਧ ਵਾਰ ਐਵਰੈਸਟ ਦੀ ਚੋਟੀ ਫਤਹਿ ਕਰਨ ਦਾ ਰਿਕਾਰਡ ਹੈ। ਇਸ ਸਾਲ ਨੇਪਾਲ ਦੇ ਸੈਰ-ਸਪਾਟਾ ਵਿਭਾਗ ਨੇ 478 ਫੀਸ ਅਦਾ ਕਰਨ ਵਾਲੇ ਵਿਅਕਤੀਆਂ ਨੂੰ ਐਵਰੈਸਟ 'ਤੇ ਚੜ੍ਹਨ ਲਈ ਪਰਮਿਟ ਜਾਰੀ ਕੀਤੇ ਹਨ, ਜੋ ਰਿਕਾਰਡ 'ਤੇ ਸਭ ਤੋਂ ਵੱਧ ਪਰਮਿਟ ਜਾਰੀ ਕੀਤੇ ਗਏ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।