ਨੇਪਾਲ ਦੇ ਰਾਸ਼ਟਰਪਤੀ ਨੇ 501 ਕੈਦੀਆਂ ਨੂੰ ਦਿੱਤੀ ਮੁਆਫ਼ੀ, ਸਾਬਕਾ ਨੌਕਰਸ਼ਾਹਾਂ ਨੇ ਪ੍ਰਗਟਾਈ ਚਿੰਤਾ

Monday, May 29, 2023 - 12:20 AM (IST)

ਨੇਪਾਲ ਦੇ ਰਾਸ਼ਟਰਪਤੀ ਨੇ 501 ਕੈਦੀਆਂ ਨੂੰ ਦਿੱਤੀ ਮੁਆਫ਼ੀ, ਸਾਬਕਾ ਨੌਕਰਸ਼ਾਹਾਂ ਨੇ ਪ੍ਰਗਟਾਈ ਚਿੰਤਾ

ਕਾਠਮੰਡੂ (ਭਾਸ਼ਾ) : ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਐਤਵਾਰ ਨੂੰ ਉਮਰ ਕੈਦ ਦੀ ਸਜ਼ਾ ਕੱਟ ਰਹੇ ਥਰੂਹਾਟ ਨੇਤਾ ਅਤੇ ਸਿਵਲ ਲਿਬਰੇਸ਼ਨ ਪਾਰਟੀ ਦੇ ਮੁਖੀ ਰੇਸ਼ਮ ਚੌਧਰੀ ਸਮੇਤ 501 ਦੋਸ਼ੀਆਂ ਨੂੰ ਮੁਆਫ਼ੀ ਦੇ ਦਿੱਤੀ। ਇਸ ਤੋਂ ਪਹਿਲਾਂ ਐਤਵਾਰ ਸਵੇਰੇ ਮੰਤਰੀ ਮੰਡਲ ਦੀ ਮੀਟਿੰਗ ਵਿੱਚ 19 ਸਿਆਸੀ ਕੈਦੀਆਂ ਸਮੇਤ 501 ਕੈਦੀਆਂ ਨੂੰ 'ਰਾਸ਼ਟਰਪਤੀ ਮੁਆਫ਼ੀ' ਤਹਿਤ ਰਿਹਾਅ ਕਰਨ ਦੀ ਸਿਫਾਰਸ਼ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਅਜਬ-ਗਜ਼ਬ : 2000 ਸਾਲ ਪੁਰਾਣੀ ਡਰਾਉਣੀ ਮਮੀ ਦੀਆਂ ਨਾੜੀਆਂ ’ਚ ਖੂਨ!, ਵਿਗਿਆਨੀ ਵੀ ਹੈਰਾਨ

ਚੌਧਰੀ 2015 'ਚ ਕੈਲਾਲੀ ਜ਼ਿਲ੍ਹੇ ਦੇ ਟੀਕਾਪੁਰ ਇਲਾਕੇ 'ਚ ਥਰੂਹਾਟ ਅੰਦੋਲਨ ਨਾਲ ਜੁੜੇ ਦੰਗਿਆਂ ਦੌਰਾਨ 8 ਪੁਲਸ ਕਰਮਚਾਰੀਆਂ ਸਮੇਤ 9 ਲੋਕਾਂ ਦੀ ਹੱਤਿਆ ਕਰਨ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਸਾਬਕਾ ਨੌਕਰਸ਼ਾਹਾਂ ਅਤੇ ਸਿਵਲ ਸੁਸਾਇਟੀ ਦੇ ਆਗੂਆਂ ਨੇ ਸਰਕਾਰ ਦੇ ਇਸ ਕਦਮ 'ਤੇ ਚਿੰਤਾ ਪ੍ਰਗਟਾਈ ਹੈ।

ਇਹ ਵੀ ਪੜ੍ਹੋ : PM ਮੋਦੀ ਉੱਤਰ-ਪੂਰਬ ਨੂੰ ਦੇਣਗੇ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਦਾ ਤੋਹਫ਼ਾ, ਭਲਕੇ ਦਿਖਾਉਣਗੇ ਹਰੀ ਝੰਡੀ

ਸਾਬਕਾ ਸਕੱਤਰ ਸ਼ੰਕਰ ਪ੍ਰਸਾਦ ਕੋਇਰਾਲਾ ਨੇ ਕਿਹਾ, “ਇਸ ਨਾਲ ਰਾਜਨੀਤੀ ਦਾ ਅਪਰਾਧੀਕਰਨ ਹੋਵੇਗਾ। ਇਹ ਕਾਨੂੰਨ ਦੇ ਰਾਜ ਲਈ ਵੀ ਗੰਭੀਰ ਖ਼ਤਰਾ ਪੈਦਾ ਕਰੇਗਾ।” ਸਰਕਾਰ 29 ਮਈ, ਗਣਤੰਤਰ ਦਿਵਸ 'ਤੇ ਕੈਦੀਆਂ ਨੂੰ ਰਿਹਾਅ ਕਰੇਗੀ। ਪਿਛਲੇ ਸਾਲ ਦਸੰਬਰ 'ਚ ਸਰਕਾਰ ਨੇ ਚੌਧਰੀ ਨੂੰ ਰਿਹਾਅ ਕਰਨ ਲਈ ਆਰਡੀਨੈਂਸ ਵੀ ਲਿਆਂਦਾ ਸੀ ਪਰ ਬਾਅਦ ਵਿੱਚ ਇਸ ਕਦਮ ਤੋਂ ਪਿੱਛੇ ਹਟ ਗਈ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News