ਨੇਪਾਲ ''ਚ ਬਰਫਬਾਰੀ ਦੇ ਬਾਅਦ 7 ਲੋਕ ਲਾਪਤਾ, 150 ਨੂੰ ਬਚਾਇਆ ਗਿਆ

01/19/2020 9:30:57 AM

ਕਾਠਮੰਡੂ (ਵਾਰਤਾ): ਨੇਪਾਲ ਦੇ ਪੱਛਮੀ ਕਾਸਕੀ ਜ਼ਿਲੇ ਵਿਚ ਸ਼ਨੀਵਾਰ ਨੂੰ ਰਾਹਤ ਅਤੇ ਬਚਾਅ ਕਰਮੀਆਂ ਨੇ 150 ਤੋਂ ਵੱਧ ਵਿਦੇਸ਼ੀ ਸੈਲਾਨੀਆਂ ਨੂੰ ਬਚਾ ਲਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜ਼ਮੀਨ ਖਿਸਕਣ ਦੇ ਬਾਅਦ ਤੋਂ 4 ਦੱਖਣੀ ਕੋਰੀਆਈ ਨਾਗਰਿਕ ਅਤੇ 3 ਨੇਪਾਲ ਦੇ ਵਸਨੀਕ ਲਾਪਤਾ ਹਨ। ਸਥਾਨਕ ਅਧਿਕਾਰੀਆਂ ਅਤੇ ਟਰੈਕਿੰਗ ਏਜੰਸੀ ਨੇ ਦੱਸਿਆ ਕਿ ਲਗਾਤਾਰ ਬਰਫਬਾਰੀ ਦੇ ਕਾਰਨ ਹਿਮਾਲਈ ਦੇਸ਼ ਦੇ ਮਸ਼ਹੂਰ ਟਰੈਕਿੰਗ ਮਾਰਗ ਨੇੜੇ ਜ਼ਮੀਨ ਖਿਸਕੀ। ਇਹ ਖੇਤਰ ਹਿਮਾਲੀਆ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਵਿਚੋਂ ਇਕ ਅੰਨਪੂਰਨਾ ਆਧਾਰ ਕੈਂਪ ਦੇ ਨੇੜੇ ਹੈ। 

ਅੰਨਪੂਰਨਾ ਪੇਂਡੂ ਨਗਰ ਪਾਲਿਕਾ ਦੇ ਵਾਰਡ ਨੰਬਰ 11 ਦੇ ਪ੍ਰਧਾਨ ਭੀਮ ਚੁਰੰਗ ਨੇ ਕਿਹਾ,''4 ਕੋਰੀਆਈ ਨਾਗਰਿਕ ਅਤੇ ਸੈਲਾਨੀਆਂ ਦਾ ਮਾਰਗ ਦਰਸ਼ਨ ਕਰਨ ਵਾਲੇ 3 ਨੇਪਾਲੀਆਂ ਨਾਲ ਹਾਲੇ ਤੱਕ ਸੰਪਰਕ ਨਹੀਂ ਹੋ ਪਾਇਆ ਹੈ ਜਦਕਿ 150 ਤੋਂ ਵੱਧ ਨੇਪਾਲੀ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਇਸ ਖੇਤਰ ਤੋਂ ਸ਼ਨੀਵਾਰ ਨੂੰ ਕੱਢ ਲਿਆ ਗਿਆ।'' ਚੁਰੰਗ ਸਥਾਨਕ ਲੋਕਾਂ ਅਤੇ ਹੈਲੀਕਾਪਟਰਾਂ ਦੇ ਜ਼ਰੀਏ ਰਾਹਤ ਅਤੇ ਬਚਾਅ ਮੁਹਿੰਮ ਚਲਾਉਣ ਵਾਲੀ ਟੀਮ ਵਿਚ ਸ਼ਾਮਲ ਸਨ।


Vandana

Content Editor

Related News