ਇਮਰਾਨ ਸਰਕਾਰ ਦਾ ਫੈਸਲਾ : ਸ਼ਰੀਫ, ਮਰੀਅਮ ਪਾਕਿ ਛੱਡ ਕੇ ਨਹੀਂ ਜਾ ਸਕਣਗੇ

08/20/2018 8:57:31 PM

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਨਵੀਂ ਬਣੀ ਕੈਬਨਿਟ ਦੀ ਪਹਿਲੀ ਬੈਠਕ 'ਚ ਜੇਲ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਧੀ ਮਰੀਅਮ ਦੇ ਨਾਂ ਨੂੰ 'ਐਗਜਿਟ ਕੰਟਰੋਲ ਲਿਸਟ' 'ਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ। ਇਸ ਫੈਸਲੇ ਤੋਂ ਬਾਅਦ ਦੋਵੇਂ ਪਾਕਿਸਤਾਨ ਛੱਡ ਕੇ ਨਹੀਂ ਜਾ ਸਕਣਗੇ। ਸੂਚਨਾ ਮੰਤਰੀ ਫਵਾਦ ਚੌਧਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਖਾਨ ਦੀ ਅਗਵਾਈ 'ਚ ਆਯੋਜਿਤ ਮੰਤਰੀ ਮੰਡਲ ਦੀ ਬੈਠਕ 'ਚ ਆਰਥਿਕ ਚੁਣੌਤੀਆਂ ਤੇ ਖਰਚ 'ਚ ਕਟੌਤੀ ਨਾਲ ਜੁੜੇ ਸੁਝਾਵਾਂ 'ਤੇ ਵੀ ਚਰਚਾ ਕੀਤੀ ਗਈ।

ਉਨ੍ਹਾਂ ਕਿਹਾ ਕਿ ਕੈਬਟਿਨ ਨੇ ਸਰਕਾਰ ਦੇ ਭ੍ਰਿਸ਼ਟਾਚਾਰ ਵਿਰੋਧੀ ਅਭਿਆਨ ਦੇ ਤਹਿਤ ਸ਼ਰੀਫ ਤੇ ਮਰੀਅਮ ਦੇ ਨਾਂ ਨੂੰ 'ਐਗਜਿਟ ਕੰਟਰੋਲ ਲਿਸਟ' 'ਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਕੈਬਨਿਟ ਨੇ ਕਾਨੂੰਨ ਤੇ ਗ੍ਰਹਿ ਮੰਤਰਾਲਿਆਂ ਨੂੰ ਸ਼ਰੀਫ ਦੇ ਬੇਟੇ ਹਸਨ ਤੇ ਹੁਸੈਨ ਅਤੇ ਸਾਬਕਾ ਵਿੱਤ ਮੰਤਰੀ ਇਸਹਾਕ ਡਾਰ ਖਿਲਾਫ ਜਾਰੀ ਰੈਡ ਵਾਰੰਟ ਦੀ ਤਾਮੀਲ ਕਰਦੇ ਹੋਏ ਉਨ੍ਹਾਂ ਨੂੰ ਪਾਕਿਸਤਾਨ ਲਿਆਉਣ ਦਾ ਨਿਰਦੇਸ਼ ਦਿੱਤਾ। ਤਿੰਨੇ ਰਾਸ਼ਟਰੀ ਜਵਾਬਦੇਹੀ ਬਿਊਰੋ ਵੱਲੋਂ ਦਰਜ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਨਾਮਜ਼ਦ ਹਨ ਤੇ ਜਵਾਬਦੇਹੀ ਇਨ੍ਹਾਂ ਨੂੰ 'ਭਗੌੜਾ ਦੋਸ਼ੀ' ਐਲਾਨ ਕਰ ਚੁੱਕੀ ਹੈ। ਮੰਤਰੀ ਨੇ ਕਿਹਾ ਕਿ ਕਾਨੂੰਨ ਮੰਤਰਾਲਾ ਨੂੰ ਸ਼ਰੀਫ ਪਰਿਵਾਰ ਦੇ ਮਲਕੀਅਤ ਵਾਲੇ ਅਵੇਨਫੀਲਡ ਸੰਪਤੀ ਨੂੰ ਲੈ ਕੇ ਬ੍ਰਿਟੇਨ ਦੀ ਸਰਕਾਰ ਨਾਲ ਸੰਪਰਕ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ।


Related News